Friday, August 10, 2012

ਬੰਦੂਕ


ਤੁਸੀਂ ਆਪਣੇ ਬੱਚੇ ਨੂੰ ਕਿਸ ਰੂਪ ਵਿੱਚ ਦੇਖਣਾ ਚਾਹੁੰਦੇ ਹੋ? ਇਕ ਨਰੋੀ ਮਾਨਸਕ ਸੋਚ ਵਾਲਾ ਸੂਝਵਾਨ ਤੇ ਕਾਬਲ ਇਨਸਾਨ ਜਾਂ ਇਕ ਬੀਮਾਰ ਸੋਚ ਵਾਲਾ ਹਰ ਵੇਲੇ ਮਰਨ ਮਾਰਨ ਦੀਆਂ ਗੱਲਾਂ ਕਰਨ ਵਾਲਾ ਵਿਅਕਤੀ।

ਫੈਸਲਾ ਤੁਹਾਡੇ ਹੱਥ ਵਿੱਚ ਹੈ।







ਮੈਂ ਵੀ ਮੇਲੇ ਜਾਵਾਂਗਾ
ਮੈਂ ਵੀ ਗਨ ਲਿਆਵਾਂਗਾ।
ਠਾਹ ਠਾਹ ਕਰਦਾ ਆਵਾਂਗਾ
ਸੱਭ ਨੂੰ ਮਾਰ ਮੁਕਾਵਾਂਗਾ।
ਪਾਪਾ ਮੰਮੀ ਦਾਦਾ ਦਾਦੀ
ਨਾਨਾ ਨਾਨੀ ਮਾਮਾ ਮਾਮੀ।
ਚਾਚਾ ਚਾਚੀ ਤਾਇਆ ਤਾਈ
ਵੇਖੋ ਸੱਭ ਦੀ ਸ਼ਾਮਤ ਆਈ।
ਜਿਹੜਾ ਮੈਨੂੰ ਖਿਡਾਵੇ ਨਾ
ਮੇਰੇ ਸੱਦੇ ਆਵੇ ਨਾ।
ਜਿਹੜਾ ਮੈਨੂੰ ਰੋਕੁਗਾ
ਉਸ ਨੂੰ ਗੋਲੀ ਠੋਕੂਗਾਂ।
ਹਰ ਇਕ ਨੂੰ ਡਰਾਵਾਂਗਾ
ਸੱਭ ਨੂੰ ਥੱਲੇ ਲਾਵਾਂਗਾ।
ਜਿਹੜਾ ਅੱਗੋ ਬੋਲੇਗਾ
ਮੂੰਹ ਬੋਲਣ ਲਈ ਖੋਲ੍ਹੇਗਾ।
ਗੋਲੀ ਫੇਰ ਚਲਾਵਾਂਗਾ
ਸੱਭ ਨੂੰ ਚੁੱਪ ਕਰਾਵਾਂਗਾ।
ਮੈਂ ਵੀ ਮੇਲੇ ਜਾਵਾਂਗਾ
ਮੈਂ ਵੀ ਗਨ ਲਿਆਵਾਂਗਾ।

No comments:

Post a Comment