ਸੁਲਗਦੇ ਅਹਿਸਾਸ - ਛੇ

ਗ਼ਜ਼ਲ

ਰੋਟੀ ਨਹੀਂ ਦਰਕਾਰ ਅਜੇ
ਭੁਖੀ ਹੈ ਸਰਕਾਰ ਅਜੇ।
ਮੱਚੀ ਹਾਹਾਕਾਰ ਅਜੇ।
ਸਰਕਾਰ ਕਹੇ ਜੈਕਾਰ ਅਜੇ।
ਥਾਲੀ ਵਿਚੋਂ ਠੂੰਗਾ ਮਾਰਨ ਲਈ
ਬੈਠੀ ਹੈ ਸਰਕਾਰ ਅਜੇ।
ਵੋਟਾਂ ਦੇ ਲਈ ਲੋਕਾਂ ਦੀ
ਸਰਕਾਰ ਬਣੀ ਹੈ ਯਾਰ ਅਜੇ।
ਜੇ ਤੇਰੇ ਕੋਲ ਨੋਟ ਨਹੀਂ
ਤਾਂ ਯਾਰ ਨਹੀਂ ਸਰਕਾਰ ਅਜੇ।
ਹਰ ਸਰਮਾਇਆ ਦਾਰੀ ਦੀ
ਹੈ ਯਾਰ ਅਜੇ ਸਰਕਾਰ ਅਜੇ।
ਟਾਟੇ ਤੋਂ ਅੰਬਾਨੀ ਦੀ ਇਹ
ਬਣਕੇ ਰਹਿੰਦੀ ਯਾਰ ਅਜੇ।
ਹਰ ਸਰਮਾਇਆਦਾਰੀ ਦੀ
ਸਰਕਾਰ ਕਰੇ ਜੈ ਕਾਰ ਅਜੇ।
ਭੁੱਖ ਬਣੀ ਸਰਦਾਰ ਅਜੇ।
ਹੈ ਰੋਟੀ ਤੋਂ ਲਾਚਾਰ ਅਜੇ।
ਪਏ ਸੜਦਾ ਰਹੇ ਗੁਦਾਮਾਂ ਵਿਚ
ਨਹੀਂ ਭੁੱਖੇ ਲਈ ਦਰਕਾਰ ਅਜੇ।
ਜੇ ਮੇਰੀ ਜੈ ਜੈਕਾਰ ਕਰੇਂ
ਹੈ ਤੇਰੀ ਜੈ ਜੈਕਾਰ ਅਜੇ।