ਅਧਿਆਪਕ ਜੀ
(ਅਧਿਆਪਕ ਦਿਵਸ ਨੂੰ ਸਮਰਪਤ)
ਪਾਤਰ:
1
ਸੂਤਰਧਾਰ
2
ਸੱਤ – ਅੱਠ ਬੱਚੇ (ਮੁੰਡੇ- ਕੁੜੀਆਂ)
3
ਮੈਡਮ
4
ਰਾਮੂ ਸਕੂਲ ਦਾ ਚਪੜਾਸੀ
5
ਅਧਿਆਪਕ
6
ਪਤਨੀ
7
ਕਮਲ ਅਧਿਆਪਕ ਦੀ ਧੀ
8
ਰਮਨ ਪ੍ਰੀਤ
9
ਪ੍ਰਾਹੁਣਾ ਇੱਕ
10
ਪ੍ਰਾਹੁਣਾ ਦੋ
11
ਵਿਦਿਆਰਥੀ
ਸੂਤਰਧਾਰ:
ਇਹ
ਕਹਾਣੀ ਇੱਕ ਅਧਿਆਪਕ ਦੀ ਹੈ।
(ਸਟੇਜ
ਉਪਰ ਬੱਚੇ ਭੱਜਦੇ ਆਉਂਦੇ ਹਨ ਤੇ ਸੂਤਰਧਾਰ ਨੂੰ ਧੱਕਾ ਮਾਰਦੇ ਹਨ।)
ਸੂਤਰਧਾਰ:
ਇਹ
ਕਹਾਣੀ ਇੱਕ ਅਧਿਆਪਕ ਦੀ ਹੈ, ਜਿਹੜਾ......
(ਬੱਚੇ
ਸਟੇਜ ਉਪਰ ਖੱਬੇ ਤੋਂ ਸੱਜੇ ਜਾਂਦੇ ਹਨ, ਉਹ ਇੱਕ ਦੂਜੇ ਦੇ ਪਿਛੇ ਰੇਲ ਬਣਾਈ ਰੇੱਲ ਗੱਡੀ ਰੇੱਲ
ਗੱਡੀ ਖੇਡ ਰਹੇ ਹਨ।)
ਸੂਤਰਧਾਰ:
ਕਿੰਨੀ
ਅਜੀਬ ਦੁਨੀਆ ਹੈ , ਬੱਚਿਆਂ ਦੀ। ਹੁਣ ਹੈ ਕੋਈ ਇਨ੍ਹਾਂ ਨੂੰ ਪਰਵਾਹ, ਕਿਸੇ ਦੀ, ਸਟੇਜ ਉਪਰ ਹੀ
ਆਪਣੀ ਗੱਡੀ ਭਜਾਈ ਫਿਰਦੇ ਹਨ।
(ਬੱਚੇ
ਸੱਜੇ ਤੋਂ ਖੱਬੇ ਆਉਂਦੇ ਹਨ, ਮੂੰਹ ਨਾਲ ਛੁੱਕ ਛੁੱਕ ਦੀ ਅਵਾਜ਼ ਕਰਦੇ ਹਨ ਤੇ ਫਿਰ ਕਾਹਲੀ ਨਾਲ
ਸਟੇਜ ਦੇ ਦੂਜੇ ਪਾਸੇ ਉਤਰ ਜਾਂਦੇ ਹਨ।
ਸੂਤਰਧਾਰ:
ਉਏ,
ਰੁਕੋ, ਉਏ, ਰੋਕੋ ਆਪਣੀ ਗੱਡੀ ਨੂੰ ਬਹੁਤ ਹੋ ਗਿਆ, ਹੁਣ ਨਾਟਕ ਵੀ ਤੇ ਸ਼ੁਰੂ ਕਰਨਾ ਹੈ ਨਾ।
ਬੱਚੇ:
ਜੀ
ਸਰ
(ਬੱਚੇ
ਸਟੇਜ ਦੇ ਪਿੱਛੇ ਖੜੋ ਜਾਂਦੇ ਹਨ। ਹੁਣ ਉਨ੍ਹਾਂ ਦੇ ਚਿਹਰੇ ਦਰਸ਼ਕਾਂ ਵੱਲ ਹਨ।)
ਸੂਤਰਧਾਰ:
ਮੈਂ
ਨਹੀਂ ਤੁਹਾਡਾ ਸਰ, ਮੈਂ ਤੇ ਨਾਟਕ ਦਾ ਸੂਤਰ ਧਾਰ ਹਾਂ, ਮੇਰੇ ਵੱਲੋਂ ਨਾਟਕ ਸ਼ੁਰੂ ਹੁੰਦਾ ਹੈ,
ਅਧਿਆਪਕ ਦਿਵਸ ਨੂੰ ਸਮਰਪਤ, ਨਾਟਕ ਦਾ ਨਾਂ ਹੈ ਅਧਿਆਪਕ।
ਬੱਚੇ:
ਜੀ
ਸਰ
(ਏਨੇ
ਨੂੰ ਸਟੇਜ ਉਪਰ ਇੱਕ ਮੈਡਮ ਦਾ ਦਾਖਲਾ ਹੁੰਦਾ ਹੈ।)
ਮੈਡਮ:
ਗੁਡ
ਮਾਰਨਿੰਗ, ਕੀ ਇਹ ਅੱਠਵੀ ਬੀ ਹੈ?
ਬੱਚੇ:
ਜੀ
ਸਰ..... ਨਹੀਂ.... ਜੀ ਮੈਡਮ
ਮੈਡਮ:
ਇਹ ਕੀ
ਜੀ ਸਰ ਜੀ ਸਰ ਲਾਈ ਹੋਈ ਹੈ, ਕਦੇ ਮੈਡਮ ਨਹੀਂ ਆਈ ਤੁਹਾਡੀ ਜਮਾਤ ਵਿੱਚ?
ਬੱਚੇ:
ਨਹੀਂ
ਜੀ।
ਮੈਡਮ:
ਅੱਛਾ,
ਤਾਂ ਹੀ ਇਹ ਹਾਲ ਹੈ ਤੁਹਾਡਾ।
ਬੱਚੇ:
ਜੀ
ਮੈਡਮ.
ਮੈਡਮ:
ਤੁਹਾਡੀ
ਜਮਾਤ ਵਿੱਚ ਨਾ ਕੋਈ ਕੁਰਸੀ ਹੈ, ਨਾ ਬੋਰਡ, ਕਿਥੇ ਹੈ, ਇਹ ਸਾਰਾ ਕੁਝ?
ਬੱਚੇ:
ਜੀ ਮੈਡਮ
ਨਾਲ ਵਾਲੀ ਜਮਾਤ ਦੇ ਕਮਰੇ ਵਿੱਚ ਪਿਆ ਹੈ। ਅਸੀ ਹੁਣੇ ਲੈ ਕੇ ਆਉਂਦੇ ਹਾਂ।
ਮੈਡਮ:
ਠੀਕ ਹੈ,
ਜਲਦੀ ਕਰੋ।
(ਬੱਚੇ
ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਸਟੇਜਾਂ ਉਪਰ ਲਿਆ ਕੇ ਰੱਖ ਦਿੰਦੇ ਹਨ। ਹੁਣ ਸਟੇਜ ਜਮਾਤ ਦਾ ਕਮਰਾ
ਲੱਗ ਰਿਹਾ ਹੈ। ਬੱਚੇ ਜ਼ਮੀਨ ਉਪਰ ਬੈਠੇ ਹਨ ਤੇ ਪੜ੍ਹਨ ਦਾ ਅਭਿਨੈ ਕਰ ਰਹੇ ਹਨ।)
ਮੈਡਮ:
ਇਹ ਪੀਰਡ
ਕਿੰਨੀ ਦੇਰ ਦਾ ਹੁੰਦਾ ਹੈ?
ਬੱਚੇ :
ਚਾਲੀ
ਮਿੰਟ ਦਾ ਮੈਡਮ ਜੀ।
ਮੈਡਮ:
ਦੇਖੋ,
ਮੈਡਮ ਤੇ ਸਰ ਨਾਲ ਜੀ ਨਹੀਂ ਲਾਈਦਾ। ਇਹ ਅਨਪੜ੍ਹ ਲੋਕਾਂ ਦਾ ਕੰਮ ਹੈ। ਸਿਰਫ ਮੈਡਮ ਆਖੋ, ਜਾਂ
ਸਿਰਫ ਸਰ।
ਬੱਚੇ:
ਮੈਡਮ ਜੀ
ਪਹਿਲਾਂ ਅਸੀਂ ਇਸੇ ਤਰ੍ਹਾਂ ਬੋਲਦੇ ਸੀ, ਪਰ ਸਾਨੂੰ ਹਿਸਾਬ ਵਾਲੇ ਸਰ ਨੇ ਬਹੁਤ ਕੁੱਟਿਆ। ਉਹ
ਕਹਿੰਦੇ ਸਨ ਕਿ ਸਾਨੂੰ ਬੋਲਣ ਦੀ ਤਮੀਜ਼ ਕਿਉਂ ਨਹੀਂ। ਇਸ ਲਈ ਹੁਣ ਅਸੀਂ ਸਾਰਿਆਂ ਲਈ ਜੀ ਆਖਦੇ
ਹਾਂ।
ਮੈਡਮ:
ਚਲੋ
ਛੱਡੋ। ਦੇਖੋ ਇਹ ਕੌਣ ਆਇਆ ਹੈ?
ਇੱਕ ਬੱਚਾ:
ਮੈਡਮ ਇਹ
ਰਾਮੂ ਹੈ, ਸਾਡੇ ਸਕੂਲ ਦਾ ਚਪੜਾਸੀ। ਜੀ ਇਹ ਘੰਟੀ ਵਜਾਉਂਦਾ ਹੈ, ਛੁੱਟੀ ਦੀ।
ਦੂਜਾ ਬੱਚਾ:
ਮੈਡਮ ਜੀ
ਕਦੇ ਕਦੇ ਇਹ ਘੰਟੀ ਲੇਟ ਵੀ ਕਰ ਦਿੰਦਾ ਹੈ।
ਤੀਜਾ ਬੱਚਾ:
ਕਿਵੇਂ?
ਤੈਨੂੰ ਕਿਵੇਂ ਪਤਾ? ਤੇਰੇ ਕੋਲ ਕਿਹੜਾ ਘੜੀ ਹੈ।
ਦੂਜਾ ਬੱਚਾ:
ਮੈਂ ਆਪ
ਦੇਖਿਆ। ਸਾਡੀ ਘੜੀ ਉਹ ਦੇਖੋ, ਕੰਧ ਉਪਰ ਧੁੱਪ ਦੀ ਨਿਸ਼ਾਨੀ ਹੈ।
ਮੈਡਮ:
ਤੁਹਾਡੀ
ਜਮਾਤ ਵਿੱਚ ਘੜੀ ਹੈ ਨਹੀਂ?
ਬੱਚੇ:
ਜੀ ਨਹੀਂ
ਮੈਡਮ।
ਮੈਡਮ:
ਅੱਛਾ,
ਮੈਂ ਕਲ੍ਹ ਘੜੀ ਦਾ ਵੀ ਇੰਤਜ਼ਾਮ ਕਰ ਕੇ ਲਿਆਊਂਗੀ।
(ਇੰਨੇ
ਨੂੰ ਚਪੜਾਸੀ ਰਜਿਸਟਰ ਲੈ ਕੇ ਆਉਂਦਾ ਹੈ ਦਸਤਖਤ ਕਰਾਉਣ ਲਈ।)
ਬੱਚੇ:
ਕਲ੍ਹ ਦੀ
ਛੁਟੀ ਹੈ। ਹੈ ਨਾ ਮੈਡਮ?
ਮੈਡਮ:
ਨਹੀਂ ਇਹ
ਕਿਸੇ ਛੁੱਟੀ ਦਾ ਆਰਡਰ ਨਹੀਂ।
ਬੱਚੇ:
ਫੇਰ
ਕਾਹਦਾ ਆਰਡਰ ਹੈ, ਮੈਡਮ?
ਮੈਡਮ:
ਕੁਝ
ਨਹੀਂ, ਤੁਹਾਡੇ ਨਾਲ ਇਸ ਦਾ ਕੋਈ ਮਤਲਬ ਨਹੀਂ।
(ਚਪੜਾਸੀ
ਨੂੰ) ਰਾਮੂ ਪਾਣੀ ਤੋਂ ਪਿਲਾ ਦੋ।
ਰਾਮੂ:
ਜੀ
ਮੈਡਮ, ਅਭੀ ਲਾਇਆ।
(ਮੈਡਮ
ਰਜਿਸਟਰ ਫੋਲਦੀ ਹੈ ਤੇ ਪਿਛਲੇ ਆਰਡਰ ਪੜ੍ਹਦੀ ਹੈ। ਇੰਨੀ ਦੇਰ ਨੂੰ ਰਾਮੂ ਪਾਣੀ ਦਾ ਗਿਲਾਸ ਲੈ ਕੇ
ਆਉਂਦਾ ਹੈ।)
ਮੈਡਮ:
ਰਾਮੂ
ਸ਼ੀਸ਼ੇ ਦਾ ਗਿਲਾਸ ਨਹੀਂ ਹੈ ਕਿਆ?
ਰਾਮੂ:
ਨਹੀਂ
ਮੈਡਮ, ਬੱਚੇ ਤੋੜ ਦੇਤੇ ਹੈਂ। (ਫਿਰ ਸੋਚ ਕੇ) ਮੈਡਮ ਏਕ ਬਾਤ ਬੋਲੂਂ?
ਮੈਡਮ:
ਕਿਆ?
ਰਾਮੂ:
ਕਲ੍ਹ ਸੇ
ਮੈਡਮ ਆਪ ਭੀ ਆਪਣੀ ਬੋਤਲ ਲੇ ਆਇਆ ਕਰੇਂ। ਸਭੀ ਆਪਣੀ ਆਪਣੀ ਬੋਤਲ ਲੇ ਕਰ ਆਤੇਂ ਹੈ। ਯਹਾਂ ਪਾਣੀ
ਪਿਲਾਨੇ ਵਾਲਾ ਕੋਈ ਨਹੀਂ। ਸਾਰੇ ਕਾਮ ਮੁਝੇ ਹੀ ਕਰਨੇ ਪੜਤੇ ਹੈਂ।
ਮੈਡਮ:
ਅੱਛਾ
ਅੱਛਾ, ਲੇ ਯੇ ਆਪਣਾ ਰਜਿਸਟਰ ਅੋਰ ਜਾਓ।
(ਘੰਟੀ
ਦੇ ਵੱਜਣ ਦੀ ਅਵਾਜ਼, ਮੈਡਮ ਆਪਣਾ ਪਰਸ ਸੰਭਾਲਦੀ ਹੋਈ ਜਮਾਤ ਦੇ ਕਮਰੇ ਚੋਂ ਬਾਹਰ ਚਲੀ ਜਾਂਦੀ ਹੈ।
ਬੱਚੇ ਇਕ ਵਾਰ ਸਟੇਜ ਦੇ ਕੇਂਦਰ ਵਿੱਚ ਇੱਕਠੇ ਹੁੰਦੇ ਹਨ। ਇਸ ਵਾਰ ਉਹ ਨਵੀਂ ਖੇਡ ਖੇਡਦੇ ਦਿਖਾਈ
ਦਿੰਦੇ ਹਨ।)
ਇੱਕ ਬੱਚਾ:
(ਨਕਲ
ਉਤਾਰਦੇ ਹੋਏ) ਕੀ ਬਣੋਗੇ ਮੁੰਨਾ? ਵੱਡੇ ਹੋ ਕੇ
ਕੀ ਬਣੋਗੇ?
ਦੂਜਾ ਬੱਚਾ:
(ਠੋਡੀ
ਉਪਰ ਉਂਗਲ ਰੱਖ ਕੇ ਸੋਚਦਾ ਹੋਇਆ) ਕੀ ਬਣਾਗਾਂ? ਮੈਨੂੰ ਕੀ ਪਤਾ, ਜੋ ਮੇਰੇ ਮੰਮੀ ਤੇ ਪਾਪਾ ਕਹਿਣਗੇ
ਉਹੀ ਬਣਾਂਗਾ। ਜੇ ਉਹ ਕਹਿਣਗੇ ਡਾਕਟਰ, ਤਾਂ ਡਾਕਟਰ, ਨਹੀਂ ਤਾਂ ਇੰਜੀਨੀਅਰ, ਅਫਸਰ, ਪਾਇਲਟ,
ਮੈਨੇਜਰ ਕੁਝ ਵੀ, ਪਰ ਜੋ ਉਹ ਆਖਣਗੇ ਉਹੀ ਬਣਾਂਗਾ।
ਤੀਜਾ ਬੱਚਾ:
ਨਾ ਮੈਂ
ਡਾਕਟਰ ਬਣਨਾ ਚਾਹਾਂ, ਨਾ ਮੈਂ ਚਾਹਾਂ ਕੋਈ ਮੈਨੇਜਰ,
ਮੈਂ ਤਾਂ
ਬੱਸ ਚਾਹੁੰਦਾ ਹਾਂ ਕਿ ਇਸ ਦੁਨੀਆ ਨੂੰ
ਰੰਗ
ਬਰੰਗੇ ਰੰਗਾਂ ਦੇ ਨਾਲ ਚਿਤਰਾਂ
ਆਪਣੇ
ਕੈਨਵਸ ਉਪਰ।
ਚੋਥਾ ਬੱਚਾ:
ਮੈਂ
ਚਾਹਾਂ ਉਹ ਲਿਖਣਾ
ਜੋ ਵੀ
ਮੇਰੇ ਮਨ ਵਿੱਚ ਆਵੇ
ਸ਼ਬਦਾਂ
ਦੇ ਵਿੱਚ ਲਿਖ ਕੇ
ਉਸ ਨੂੰ
ਕੁੱਲ ਦੁਨੀਆ ਨੂੰ ਦੱਸਣਾ ਚਾਹਵਾਂ।
ਪੰਜਵਾਂ ਬੱਚਾ:
ਮੈਂ
ਹੋਵਾਂ ਬੁੱਤ ਘਾੜਾ ਕਿਧਰੇ
ਪੱਥਰ ਘੜ
ਘੜ ਬੁੱਤ ਬਣਾਵਾਂ
ਜਾਨ
ਉਨ੍ਹਾਂ ਵਿੱਚ ਪਾਵਾਂ।
(ਪੰਜਵਾਂ
ਬੱਚਾ ਬੁੱਤ ਘਾੜੇ ਦੀ ਨਕਲ ਕਰਦਾ ਹੈ। ਦੋ ਬੱਚੇ ਪਹਿਲਾਂ ਜ਼ਮੀਨ ਉਪਰ ਗੋਡਿਆਂ ਭਾਰ ਬੈਠੇ ਹਨ ਪਰ
ਜਿਵੇਂ ਜਿਵੇਂ ਉਹ ਬੱਚਾ ਬੁੱਤ ਘੜਨ ਦੀ ਨਕਲ ਕਰਦਾ ਹੈ, ਉਹ ਬੱਚੇ ਸਿੱਧੇ ਖੜੇ ਜੋ ਜਾਂਦੇ ਹਨ ,
ਅਹਿਲ ਬੁੱਤਾਂ ਦੀ ਸ਼ਕਲ ਵਿੱਚ ਫਿਰ ਉਹ ਬੱਚਾ ਉਨ੍ਹਾਂ ਬੁੱਤਾਂ ਨੂੰ ਛੋਹਦਾਂ ਹੈ ਤਾਂ ਉਹ ਦੋਵੇਂ
ਬੁੱਤ ਬਣੇ ਬੱਚੇ ਹਿਲਣ ਜੁਲਣ ਲੱਗ ਪੈਂਦੇ ਹਨ ਤੇ ਇੱਕ ਪੈਰ ਉਪਰ ਘੁੰਮਦੇ ਸਾਰੀ ਸਟੇਜ ਉਪਰ ਚੱਕਰ
ਲਾਉਂਦੇ ਹਨ।
ਪ੍ਰਿਸ਼ਟਭੂਮੀ
ਚੋਂ ਤਾੜੀਆਂ ਮਾਰਨ ਦੀ ਅਵਾਜ਼ ਆਉਂਦੀ ਹੈ ਤੇ ਇਸ ਨਾਲ ਹੀ ਅਧਿਆਪਕ ਦਾ ਸਟੇਜ ਉਪਰ ਪ੍ਰਵੇਸ਼ ਹੁੰਦਾ
ਹੈ।)
ਅਧਿਆਪਕ:
ਵਾਹ ਬਈ
ਵਾਹ, ਕਿੰਨਾ ਸੋਹਣਾ ਦ੍ਰਿਸ਼ ਪੇਸ਼ ਕੀਤਾ ਹੈ।
ਕਾਸ਼ ਇਹ
ਵਿਦਿਆ, ਇਹ ਪੁਸਤਕਾਂ, ਇਹ ਗਿਆਨ, ਇਹ ਪੜ੍ਹਾਈ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰ ਸਕੇ।
(ਬੱਚੇ
ਅਧਿਆਪਕ ਦੀ ਅਵਾਜ਼ ਤੇ ਪ੍ਰਵੇਸ਼ ਤੋਂ ਘਬਰਾ ਜਾਂਦੇ ਹਨ ਤੇ ਆਪੋ ਆਪਣੀਆਂ ਥਾਵਾਂ ਉਪਰ ਬੈਠ ਜਾਂਦੇ
ਹਨ।)
ਅਧਿਆਪਕ:
ਆਓ ਮੇਰੇ
ਨੇੜੇ ਆਓ,
ਤੇ
ਸਮਝਾਓ
ਕੀ
ਚਾਹੁੰਦੇ ਹੋ,
ਕਿਉਂ
ਚਾਹੁੰਦੇ ਹੋ
ਕੀ ਕੁਝ
ਬਣਨਾ।
ਪਾਠ ਅੱਜ
ਦਾ ਖੇਡ ਤੁਹਾਡੀ
ਇਹੋ
ਸਿੱਖਣਾ ਹੀ ਕਾਫੀ ਹੈ।
ਕੀ ਬਣਿਆ
ਕੀ ਬੁਣਿਆ ਜਾਵੇ।
ਹਰ ਕੋਈ
ਦੱਸੇ ਉਹ ਕੀ ਬਣਨਾ ਚਾਹੁੰਦਾ ਹੈ।
ਇੱਕ ਬੱਚਾ:
ਮੈਂ
ਚਾਹਾਂ ਇੱਕ ਪੰਛੀ ਬਣਨਾ
ਤੇ
ਚਾਹਾਂ ਅੰਬਰ ਨੂੰ ਤਰਨਾ
ਬੱਦਲਾਂ
ਨੂੰ ਹੱਥ ਵਿੱਚ ਫੜ ਕੇ
ਦੂਰ
ਉਡਾਰੀ ਲਾਵਾਂ।
ਦੂਜਾ ਬੱਚਾ:
ਮੈਂ
ਚਾਹੁੰਦਾ ਹਾਂ ਸਾਗਰ ਤਰਨਾ
ਡੂੰਘੇ
ਪਾਣੀ ਅੰਦਰ ਜੀਵਨ
ਕਿੱਦਾਂ
ਕਿਦਾਂ ਸੰਭਵ ਹੋਵੇ
ਅਧਿਆਪਕ:
ਬਚਿਓ
ਤੁਹਾਡੇ ਖਾਬ ਅਨੋਖੇ
ਸੁਪਨੇ
ਲੈਣਾ ਚੰਗੀ ਗੱਲ ਹੈ।
ਪਰ ਹਰ
ਸੁਪਨਾ ਮਿਹਨਤ ਮੰਗੇ
ਤੇ
ਮਿਹਨਤ ਦੀ ਆਦਤ ਪਾ ਲਉ
ਫਿਰ
ਸੁਪਨਾ ਸੁਪਨਾ ਨਹੀਂ ਰਹਿੰਦਾ
ਹਰ
ਸੁਪਨਾ ਹੀ ਸੱਚ ਹੋ ਜਾਂਦਾ।
(ਬੱਚੇ
ਹੈਰਾਨ ਆਪਣੇ ਅਧਿਆਪਕ ਦੇ ਮੂੰਹ ਵੱਲ ਦੇਖਦੇ ਹਨ। ਘੰਟੀ ਦੀ ਅਵਾਜ਼.... ਮੰਚ ਖਾਲੀ ਹੋ ਜਾਂਦਾ ਹੈ।
ਮੰਚ ਉਪਰ ਹਨੇਰਾ ਤੇ ਜਦੋਂ ਰੋਸ਼ਨੀ ਹੁੰਦੀ ਹੈ ਤਾਂ... ਮੰਚ ਦੇ ਸੱਜੇ ਪਾਸੇ ਅਧਿਆਪਕ ਚਿੱਟੇ ਕੁੜਤੇ
ਪਜਾਮੇ ਵਿੱਚ ਮੰਚ ਉਪਰ ਪ੍ਰਵੇਸ਼ ਕਰਦਾ ਹੈ ਤੇ ਖਾਲੀ ਪਈ ਕੁਰਸੀ ਉਪਰ ਬੈਠ ਜਾਂਦਾ ਹੈ। ਉਸ ਦੇ ਬੈਠਣ
ਦੇ ਅੰਦਾਜ਼ ਤੋਂ ਉਸ ਦਾ ਥੱਕੇਵਾਂ ਜਾਹਰ ਦਿਖਾਈ ਦਿੰਦਾ ਹੈ। ਉਸ ਵੇਲੇ ਹੀ ਮੰਚ ਦੇ ਦੂਜੇ ਪਾਸਿਓ ਉਸ
ਦੀ ਪਤਨੀ ਪ੍ਰਵੇਸ਼ ਕਰਦੀ ਹੈ। ਉਸ ਦੇ ਕਦਮਾਂ ਤੋਂ ਉਸ ਦੇ ਗੁੱਸੇ ਤੇ ਉਸ ਦੇ ਖਿਝੇ ਹੋਣ ਦਾ ਅਭਾਸ
ਹੁੰਦਾ ਹੈ।)
ਪਤਨੀ:
ਆ ਗਏ
ਤੁਸੀਂ! ਆਹ ਚੁੱਕੋ, ਆਪਣੀ ਦਿਆਨਤਦਾਰੀ ਦਾ ਇਨਾਮ। ਮੇਰੇ ਭਰਾਵਾਂ ਨੇ ਨਾਂਹ ਕਰ ਦਿੱਤੀ ਹੈ।
ਉਨ੍ਹਾਂ ਕੋਲ ਟਾਈਮ ਹੈ ਨਹੀਂ ਵਿਆਹ ਉਪਰ ਆਉਣ ਦਾ। ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ। ਮੈਂ ਤੇ
ਪਹਿਲਾਂ ਹੀ ਕਹਿੰਦੀ ਸੀ ਕਿ ਤੁਹਾਡੇ ਇਸ ਮਾਸਟਰਪੁਣੇ ਦਾ ਭੂਤ ਜਦੋਂ ਸਿਰ ਚੜ੍ਹ ਕੇ ਬੋਲੇਗਾ ਤਾਂ
ਪਤਾ ਲੱਗ ਜਾਏਗਾ।
ਅਧਿਆਪਕ:
ਹੋਇਆ
ਕੀ? ਕੁਝ ਤਾਂ ਦੱਸ।
ਪਤਨੀ:
ਆਪੇ
ਪੜ੍ਹ ਲਵੋ, ਆਹ ਜਵਾਬ ਭੇਜਿਆ ਹੈ। ਇਸ ਦੇ ਮਾਮਿਆਂ ਨੇ। ਤੇ ਤੁਹਾਡੇ ਸਕੇ ਭਰਾਵਾਂ ਨੇ ਆਉਣ ਤੋਂ
ਨਾਂਹ ਕਰ ਦਿੱਤੀ ਹੈ। ਅਖੇ ਸਾਡੇ ਵਿਆਹਾਂ ਵੇਲੇ ਕਿਥੇ ਸੀ ਤੁਸੀਂ।
(ਐਨ ਉਸੇ
ਵੇਲੇ ਸਟੇਜ ਦੇ ਖੱਬੇ ਪਾਸਿਓ ਇਕ ਨੌਜਵਾਨ ਕੁੜੀ ਦਾ ਪ੍ਰਵੇਸ਼ ਹੁੰਦਾ ਹੈ। ਅਧਿਆਪਕ ਤੇ ਉਸ ਦੀ ਪਤਨੀ
ਇਸ ਕੁੜੀ ਦੇ ਵਿਆਹ ਦੀਆਂ ਗੱਲਾਂ ਹੀ ਕਰ ਰਹੇ ਹਨ।)
ਲੜਕੀ:
ਪਾਪਾ,
ਹੁਣ ਕੀ ਹੋਵੇਗਾ? ਅਸੀਂ ਕੀ ਕਰਾਂਗੇ?
ਅਧਿਆਪਕ:
ਦਿਲ ਨਾ
ਛੱਡ, ਅਸੀਂ ਕੁਝ ਨਾ ਕੁਝ ਜਰੂਰ ਕਰ ਲਵਾਂਗੇ।
(ਇੰਨੀ
ਦੇਰ ਨੂੰ ਮੰਚ ਦੇ ਖੱਬੇ ਪਾਸਿਓ ਗੇਟ ਦੇ ਘੰਟੀ ਦੀ ਅਵਾਜ਼ ਆਉਂਦੀ ਹੈ।)
ਪਤਨੀ:
ਦੇਖਾਂ,
ਹੁਣ ਕੌਣ ਆ ਗਿਆ ਹੈ?
ਅਵਾਜ਼:
ਜੀ ਮੈਂ
ਸ਼੍ਰੀ ਦੇਸ ਰਾਜ ਜੀ ਨੂੰ ਮਿਲਣਾ ਚਾਹੁੰਦਾ ਹਾਂ ਕੀ ਉਹ ਇੱਥੇ ਹੀ ਰਹਿੰਦੇ ਹਨ?
ਪਤਨੀ:
ਹਾਂ,
ਹਾਂ, ਇਥੇ ਹੀ ਰਹਿੰਦੇ ਹਨ।
(ਨੋਜੁਆਨ
ਅੰਦਰ ਆਉਂਦਾ ਹੈ ਤੇ ਉਹ ਸਾਹਮਣੇ ਬੈਠੇ ਅਧਿਆਪਕ ਵੱਲ ਚਲਾ ਜਾਂਦਾ ਹੈ। ਅਧਿਆਪਕ ਦੇ ਪੈਰਾਂ ਉਪਰ
ਝੁਕਦਾ ਹੈ। ਅਧਿਆਪਕ ਉਸ ਅਜਨਬੀ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ।)
ਨੌਜੁਆਨ:
ਤੁਸੀਂ
ਸ਼ਾਇਦ ਮੈਨੂੰ ਪਛਾਣਿਆ ਨਹੀਂ, ਮੈਂ ਤੁਹਾਡਾ ਵਿਦਿਆਰਥੀ ਹਾਂ, ਰਮਨਪ੍ਰੀਤ,।
ਅਧਿਆਪਕ:
ਰਮਨਪ੍ਰੀਤ......
(ਸੋਚਦਾ ਹੋਇਆ) ਰਮਨਪ੍ਰੀਤ, ਕੌਣ..... (ਫਿਰ ਸੋਚਦਾ ਹੈ ਤੇ ਧਿਆਨ ਨਾਲ ਦੇਖਦਾ ਹੈ)
ਰਮਨਪ੍ਰੀਤ.....
ਕਰਤਾਰ ਸਿੰਘ ਦਾ ਮੁੰਡਾ.... ਉਹ ਚਾਹ-ਪਕੌੜਿਆਂ ਵਾਲਾ।
ਰਮਨਪ੍ਰੀਤ:
ਜੀ ਸਰ,
ਸ਼ੁਕਰ ਹੈ, ਤੁਸੀਂ ਪਛਾਣ ਲਿਆ।
ਅਧਿਆਪਕ:
ਕਿਉਂ
ਨਹੀਂ ਪਛਾਣਨਾ, ਕਦੇ ਵਿਦਿਆਰਥੀ ਵੀ ਭੁੱਲਦੇ ਹਨ ਕਿਸੇ ਅਧਿਆਪਕ ਨੂੰ ਉਹ ਹਮੇਸ਼ਾ ਯਾਦ ਰਹਿੰਦੇ ਹਨ।
ਅੱਜ ਕਲ੍ਹ ਕੀ ਕਰ ਰਿਹਾ ਹੈਂ।
ਰਮਨਪ੍ਰੀਤ:
ਸਰ
ਤੁਹਾਡੇ ਅਸ਼ੀਰਵਾਦ ਨਾਲ ਅੱਜ ਕਲ੍ਹ ਸਰਕਾਰ ਦੀ ਨੌਕਰੀ ਕਰ ਰਿਹਾ ਹਾਂ। ਕਲ੍ਹ ਮੈਂ ਇਥੇ ਗੁਰਦਾਸਪੁਰ
ਵਿੱਚ ਨਵੀਂ ਥਾਂ ਚਾਰਜ ਲੈਣਾ ਸੀ, ਸੋ ਸੋਚਿਆ ਕਿ ਤੁਹਾਡਾ ਅਸ਼ੀਰਵਾਦ ਲੈ ਲਵਾਂ। (ਜ਼ਮੀਨ ਉਪਰ ਪਏ
ਕਾਰਡ ਚੁੱਕਣ ਲੱਗ ਪੈਂਦਾ ਹੈ।)
ਅਧਿਆਪਕ:
ਅਧਿਆਪਕ
ਦਾ ਸਦਾ ਅਸ਼ੀਰਵਾਦ ਹੀ ਰਹਿੰਦਾ ਹੈ ਬੱਚਿਆਂ ਨਾਲ।
ਰਮਨਪ੍ਰੀਤ:
ਸ਼ੁਕਰੀਆ
ਸਰ, ਇਹ ਤਾਂ ਕਿਸੇ ਵਿਆਹ ਦੇ ਕਾਰਡ ਹਨ, ਪਰ ਇਹ ਜ਼ਮੀਨ ਉਪਰ ਕਿਉਂ ਡਿੱਗੇ ਹੋਏ ਹਨ। ਕੀ ਗੱਲ ਤੁਸੀਂ ਬੜੇ ਪ੍ਰੇਸ਼ਾਨ ਕਿਉਂ ਲਗਦੇ ਹੋ?
ਅਧਿਆਪਕ:
ਕੋਈ ਗੱਲ
ਨਹੀਂ, ਪੁੱਤਰ, ਪ੍ਰੇਸ਼ਾਨੀਆਂ ਤਾਂ ਚਲਦੀਆਂ ਹੀ ਰਹਿੰਦੀਆਂ ਹਨ। ਜ਼ਿੰਦਗੀ ਦਾ ਅਹਿਮ ਹਿੱਸਾ ਹਨ ਇਹ
ਤਾਂ।
ਰਮਨਪ੍ਰੀਤ:
ਪਰ ਫਿਰ
ਵੀ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸੋ, ਮੈਂ ਕਦੋਂ ਤੁਹਾਡੇ ਕੰਮ ਆਉਣਾ ਹੈ।
(ਅਧਿਆਪਕ
ਦੇ ਬੋਲਣ ਤੋਂ ਪਹਿਲਾਂ ਹੀ ਪਤਨੀ ਬੋਲ ਪੈਂਦੀ ਹੈ।)
ਪਤਨੀ:
ਵਿਆਹ
ਰਖਿਆ ਸੀ ਆਪਣੀ ਧੀ ਕਮਲ ਦਾ ਪਰ ਹੁਣ ਰਿਸ਼ਤੇਦਾਰ ਨਖਰਾ ਦਿਖਾ ਰਹੇ ਹਨ। ਸਾਰਿਆਂ ਨੇ ਪਿੱਠ ਮੋੜ ਲਈ
ਹੈ। ਹੁਣ ਮੈਨੂੰ ਤਾਂ ਸਮਝ ਨਹੀਂ ਪੈਂਦੀ ਕਿ ਕੀ
ਬਣੇਗਾ?
ਰਮਨਪ੍ਰੀਤ:
ਬੱਸ ਐਨੀ
ਕੁ ਗੱਲ ਹੈ। ਤੁਸੀਂ ਮੈਨੂੰ ਬੱਸ ਦੋ ਮਿੰਟ ਦਿਓ। ਮੈਂ ਦੇਖਦਾ ਹਾਂ ਕਿ ਅਸੀਂ ਕੀ ਕੁਝ ਕਰ ਸਕਦੇ
ਹਾਂ।
(ਰਮਨ
ਪ੍ਰੀਤ ਆਪਣੀ ਜੇਬ ਚੋਂ ਮੋਬਾਈਲ ਕੱਢ ਕੇ ਕੁਝ ਫੋਨ ਕਰਦਾ ਹੈ। ਤੇ ਫੋਨ ਉਪਰ ਕੁਝ ਸਮਝਾਉਂਦਾ ਹੈ।)
ਅਧਿਆਪਕ:
ਰਮਨਪ੍ਰੀਤ,
ਤੂੰ ਇਹ ਤੇ ਦੱਸਿਆ ਨਹੀਂ ਕਿ ਤੂੰ ਗੁਰਦਾਸਪੁਰ ਕਿਹੜੇ ਦਫਤਰ ਵਿੱਚ ਚਾਰਜ ਲੈਣਾ ਹੈ?
ਰਮਨਪ੍ਰੀਤ:
ਸਰ
ਤੁਹਾਡੇ ਅਸ਼ੀਰਵਾਦ ਨਾਲ ਮੈਂ ਗੁਰਦਾਸਪੁਰ ਦੇ ਡਿਪਟੀ ਕਮਸ਼ਿਨਰ ਦਾ ਚਾਰਜ ਲੈਣਾ ਹੈ।
(ਰਮਨਪ੍ਰੀਤ
ਦੀ ਗੱਲ ਸੁਣ ਕੇ ਸਾਰੇ ਅਵਾਕ ਉਸ ਦੇ ਮੂੰਹ ਵੱਲ ਦੇਖਦੇ ਹਨ।)
ਸਰ,
ਮੈਡਮ, ਤੁਸੀਂ ਵਿਆਹ ਦੀ ਤਿਆਰੀ ਕਰੋ, ਸਾਰਾ ਇੰਤਜਾਮ ਮੈਂ ਕਰ ਦਿਤਾ ਹੈ। ਕਿਸੇ ਗੱਲ ਦੀ ਕੋਈ
ਚਿੰਤਾ ਨਹੀਂ ਕਰਨੀ, ਮੇਰੇ ਹੁੰਦਿਆਂ। ਬੱਸ ਤਿਆਰੀ ਕਰੋ। ਕਲ੍ਹ ਅਸੀਂ ਆਪਣੀ ਭੈਣ ਦਾ ਵਿਆਹ ਪੂਰੀ
ਧੂਮ ਧਾਮ ਨਾਲ ਕਰਾਂਗੇ।
(ਰਮਨਪ੍ਰੀਤ
ਆਪਣੇ ਅਧਿਆਪਕ ਦੇ ਪੈਰਾਂ ਉਪਰ ਝੁਕਦਾ ਹੈ ਤੇ ਨਾਲ ਹੀ ਮੰਚ ਉਪਰ ਹਨੇਰਾ ਹੋ ਜਾਂਦਾ ਹੈ ਤੇ ਦ੍ਰਿਸ਼
ਬਦਲ ਜਾਂਦਾ ਹੈ।)
(ਵਿਆਹ
ਦਾ ਦ੍ਰਿਸ਼, ਮੰਚ ਉਪਰ ਸਜੀਆਂ ਹੋਈਆਂ ਕੁਰਸੀਆਂ ਰੱਖੀਆਂ ਹੋਈਆਂ ਹਨ, ਤੇ ਲੋਕ ਵਿਆਹ ਦੀ ਸਜੀ ਹੋਈ
ਵੇਸ਼ਭੂਸ਼ਾ ਵਿੱਚ ਆ ਕੇ ਬੈਠ ਰਹੇ ਹਨ। ਅਧਿਆਪਕ ਅੱਗੇ ਹੋ ਉਨ੍ਹਾ ਨੂੰ ਮਿਲ ਰਿਹਾ ਹੈ ਤੇ ਨੌਜੁਵਾਨ
ਮੁੰਡੇ ਕੋਟ ਪੈਂਟਾਂ ਵਿੱਚ ਉਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਪੇਸ਼ ਕਰਦੇ ਹਨ। ਉਹ ਹਰ ਇੱਕ ਨੂੰ
ਮੁਸਕਾਰਾ ਕੇ ਮਿਲਦੇ ਹਨ। ਮੰਚ ਦੀ ਪ੍ਰਿਸ਼ਟ ਭੂਮੀ ਚੋਂ ਵਿਆਹ ਸੰਗੀਤ ਤੇ ਕੁੜੀਆਂ ਦੇ ਹਾਸੇ ਦੀ
ਹਲਕੀ ਹਲਕੀ ਅਵਾਜ਼ ਆ ਰਹੀ ਹੈ।)
ਪ੍ਰਾਹੁਣਾ ਇੱਕ:
ਵਾਹ
ਮਾਸਟਰ ਜੀ ਬੜੀ ਰੌਣਕ ਲਾ ਦਿੱਤੀ ਹੈ ਵਿਆਹ ਵਿੱਚ, ਵਧਾਈਆਂ ਬਹੁਤ ਬਹੁਤ।
ਅਧਿਆਪਕ:
ਸ਼ੁਕਰੀਆ।
ਤੁਸੀਂ ਸਾਡੀ ਖੁਸ਼ੀ ਵਿੱਚ ਸ਼ਾਮਲ ਹੋਏ।
ਪ੍ਰਾਹੁਣਾ ਦੋ:
ਵਧਾਈਆ
ਮਾਸਟਰ ਜੀ..... ਬਈ ਬਹੁਤ ਸੋਹਣਾ ਬੰਦੋਬਸਤ ਕੀਤਾ ਹੈ। ਤੇ ਆਹ ਬੈਰੇ, ਕਿਆ ਅਦਬ ਨਾਲ ਪੇਸ਼ ਆ ਰਹੇ
ਹਨ। ਕਿਥੋਂ ਇੰਤਜ਼ਾਮ ਕੀਤਾ ਹੈ ਇਨ੍ਹਾਂ ਦਾ।
ਅਧਿਆਪਕ:
ਬੈਰੇ?
ਇਥੇ ਕੋਈ ਬੈਰੇ ਨਹੀਂ। ਇਹ ਕੋਈ ਬੈਰੇ ਨਹੀਂ, ਇਹ ਮੇਰੇ ਵਿਦਿਆਰਥੀ ਹਨ, ਜਰਾ ਤੁਹਾਨੂੰ ਮਿਲਾਂ
ਦਿਆਂ ਇਨ੍ਹਾਂ ਨਾਲ...... ਇਹ ਸੁਮੀਤ ਹੈ, ਫੌਜ ਵਿੱਚ ਲੈਫਟੀਨੈਂਟ ਕਰਨਲ ਹੈ, ਇਹ ਮਿਹਰਜੀਤ ਹੈ,
ਮੈਜਿਸਟਰੇਟ ਫਸਟ ਕਲਾਸ, ਉਹ ਜਿਹੜਾ ਠੰਢਾ ਪਾਣੀ ਪਿਲਾ ਰਿਹਾ ਹੈ, ਉਹ ਡਾਕਟਰ ਸੁਰਿੰਦਰਪਾਲ ਹੈ, ਇਹ
ਜਿਹੜੀ ਕੁੜੀ ਫੁੱਲਾਂ ਨਾਲ ਤੁਹਾਡਾ ਸਵਾਗਤ ਕਰ ਰਹੀ ਹੈ ਨਾ, ਇਹ ਦੀਪਤੀ ਹੈ, ਐਸ ਪੀ, ਤੇ ਉਹ
ਜਿਹੜਾ ਮਿਠਾਈ ਪੇਸ਼ ਕਰ ਰਿਹਾ ਹੈ, ਉਹ ਰਮਨਪ੍ਰੀਤ ਹੈ ਡਿਪਟੀ ਕਮਸ਼ਿਨਰ ਗੁਰਦਾਸ ਪੁਰ, ਤੇ ਉਹ ਜਿਹੜੀ
ਕੁੜੀ ਕਮਲ ਨੂੰ ਸਜਾ ਕੇ ਲਿਆ ਰਹੀ ਹੈ ਉਹ ਨਵਨੀਤ ਹੈ ਏਅਰ-ਫੋਰਸ ਦੀ ਪਾਇਲਟ.... ਤੇ ਇਹ ਸਾਰੇ
ਮੇਰੇ ਵਿਦਿਆਰਥੀ ਹਨ।
(ਜਿਵੇਂ
ਜਿਵੇਂ ਅਧਿਆਪਕ ਉਹਨਾਂ ਦੀ ਜਾਣਕਾਰੀ ਦੇ ਰਿਹਾ ਹੈ, ਪ੍ਰਾਹੁਣੇ ਆਦਰ ਵਿੱਚ ਖੜੇ ਹੋ ਰਹੇ ਹਨ। ਸਾਹਮਣੇ ਤੋਂ ਕਮਲ ਨੂੰ ਸਜਾ ਕੇ ਲਿਆਂਦਾ ਜਾ ਰਿਹਾ ਹੈ।
ਉਸ ਦੇ ਸਿਰ ਉਪਰ ਚਾਰ ਮੁੰਡਿਆਂ ਨੇ ਫੁਲਕਾਰੀ ਫੜੀ ਹੋਈ ਹੈ ਤੇ ਉਹ ਅਧਿਆਪਕ ਸਮੇਤ ਡੋਲੀ ਵਿਦਾ ਕਰਨ
ਦੇ ਅੰਦਾਜ਼ ਵਿੱਚ ਮੰਚ ਤੋਂ ਸੱਜੇ ਪਾਸੇ ਤੋਂ ਉਤਰ ਜਾਂਦੇ ਹਨ।)
ਉਹ ਸਾਰੇ
ਵਿਦਿਆਰਥੀ ਮੰਚ ਉਪਰ ਇਕ ਕਤਾਰ ਵਿੱਚ ਫਿਰ ਦਾਖਲ ਹੁੰਦੇ ਹਨ।)
ਸਾਰੇ ਵਿਦਿਆਰਥੀ:
ਅਸੀਂ ਆਪਣੇ
ਅਧਿਆਪਕਾਂ ਦਾ ਸਤਿਕਾਰ ਕਰਦੇ ਹਾਂ।
ਕੀ
ਤੁਸੀਂ ਵੀ ਉਨ੍ਹਾ ਦਾ ਸਤਿਕਾਰ ਕਰਦੇ ਹੋ?
ਅਧਿਆਪਕ
ਦਿਵਸ ਉਪਰ ਸਾਰੇ ਅਧਿਆਪਕਾਂ ਨੂੰ ਸਾਡੀਆਂ ਸ਼ੁੱਭ ਕਾਮਨਾਵਾਂ
(ਪਰਦਾ)
ਤੁਹਾਡੀਆਂ ਸਾਰੀਆਂ ਲਿਖਤਾਂ ਦੀ ਤਰ੍ਹਾਂ ਇਹ ਨਾਟਕ ਵੀ ਬਹੁਤ ਸਧਾਰਨ ਪਰ ਢੂੰਘੀ ਬੋਲੀ ਬੋਲ ਕੇ ਇੱਕ ਉੱਚ ਪੱਧਰ ਦਾ ਸੰਦੇਸ਼ ਪਹੁੰਚਾ ਰਿਹਾ ਹੈ। ਸ਼ੇਅਰ ਕਰਨ ਲਈ ਤੁਹਾਡਾ ਧਨਵਾਧ।
ReplyDeleteਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਾਕੀ ਦੇ ਸਾਰੇ ਰਿਸ਼ਤਿਆਂ ਤੋਂ ਵੱਧ ਪਵਿੱਤਰ ਹੋਣ ਦੇ ਨਾਲ-ਨਾਲ ਬਹੁਤ ਨਾਜ਼ੁਕ ਵੀ ਹੁੰਦਾ ਹੈ। ਗੁਰਬਾਣੀ ਦੇ ਆਧਾਰ ਤੇ ਗੱਲ ਕਰੀਏ ਤਾਂ ਗੁਰੂ ਹੀ ਹੁੰਦਾ ਹੈ ਜੋ ਸਾਨੂੰ ਜਿੰਦਗੀ ਦੀ ਸਹੀ ਸੇਧ ਦੇ ਸਕਦਾ ਹੈ। ਸਕੂਲ ਵਿੱਚ ਅਧਿਆਪਕ ਕਿਸੇ ਵੀ ਵਿਸ਼ੇ ਦਾ ਹੋਵੇ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਉਸ ਵਿਸ਼ੇ ਦੇ ਗਿਆਨ ਦੇ ਨਾਲ਼ ਇੱਕ ਵਧੀਆ ਅਸੂਲਾਂ ਵਾਲੀ ਜਿੰਦਗੀ ਜਿਉਣ ਦਾ ਸਬਕ ਵੀ ਦੇਣਾਂ ਹੁੰਦਾ ਹੈ। ਜੋ ਅਧਿਆਪਕ ਬਿਨਾਂ ਕਿਸੇ ਵਿਤਕਰੇ ਦੇ ਸਾਰੇ ਵਿਦਿਆਰਥੀਆਂ ਨਾਲ਼ ਇੱਕੋ ਜਿਹਾ ਸਲੂਕ ਕਰਦਾ ਹੈ ਤੇ ਹਰ ਵਿਦਿਆਰਥੀ ਦੀਆਂ ਨਿੱਝੀ ਜਰੂਰਤਾਂ ਤੇ ਮਜਬੂਰੀਆਂ ਨੂੰ ਸਮਝਦਾ ਹੈ ਉਹੀ ਅਧਿਆਪਕ ਇੱਕ ਆਦਰਸ਼ ਅਧਿਆਪਕ ਬਣ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦੀ ਪੂਰੀ ਕਦਰ ਕਰਦਾ ਹੈ ਉਹੀ ਆਪਣੇ ਅਧਿਆਪਕ ਦੀ ਹਰ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੇ ਅਧਿਆਪਕ ਨੂੰ ਆਦਰਸ਼ ਮੰਨ ਕੇ ਉਸ ਦੁਆਰਾ ਦਿੱਤੇ ਗਿਆਨ ਦੇ ਜ਼ਰੀਏ ਆਪਣਾਂ ਜੀਵਨ ਉੱਚਾ ਕਰ ਲੈਂਦਾ ਹੈ, ਵਧੀਆ ਅਹੁਦਿਆਂ ਤੱਕ ਪਹੁੰਚ ਸਕਦਾ ਹੈ। ਪਰ ਜੇ ਇਸ ਰਿਸ਼ਤੇ ਵਿੱਚ ਕਿਸੇ ਵੀ ਧਿਰ ਵੱਲੋਂ ਥੋੜੀ ਅਣਗੌਲੀ ਹੋ ਜਾਵੇ ਤਾਂ ਸਾਰਾ ਦ੍ਰਿਸ਼ ਬਦਲ ਜਾਂਦਾ ਹੈ।
Sir I have gone through the script of this play. Subject is good, but there are some technical and linguistic issues.
ReplyDelete