ਗ਼ਜ਼ਲ
- ਮੈਂ ਇਕੱਲਾ ਵੀ ਨਾ ਇੱਕਲਾ ਸੀ।
ਫੜ ਕੇ ਰਖਿਆ ਮੈਂ ਤੇਰਾ ਪੱਲਾ ਸੀ।
- ਇਸ਼ਕ ਤੇਰਾ ਸੀ ਬੇਮਲੂਮ ਜਿਹਾ
ਲੋਕ ਕਹਿੰਦੇ ਸੀ ਮੈਂ ਤੇ ਝੱਲਾ ਸੀ।
- ਬਾਹਰੋਂ ਲਗਦਾ ਸਾਂ ਮੈਂ ਖਾਮੋਸ਼ ਬੜਾ
ਸ਼ੋਰ ਅੰਦਰ ਸੀ ਤੇ ਹੋ ਹੱਲਾ ਸੀ।
- ਕੋਈ ਖਾਨਾ ਨਹੀਂ ਸੀ ਦੁਨੀਆ ਤੇ
ਰਾਮ ਕਿਧਰੇ ਤੇ ਕਿਧਰੇ ਅੱਲਾ ਸੀ।
ਗ਼ਜ਼ਲ
ਜਦ ਬਹਾਰਾਂ ਨੂੰ ਬੁਲਾਇਆ ਨਾ ਗਿਆ।
ਰੁਸੀਆਂ ਸਾਥੋਂ ਮਨਾਇਆ ਨਾ ਗਿਆ।
ਯਾਦ ਜੇ ਹੁੰਦੀ ਤਾਂ ਭੁਲਾ ਦੇਂਦੇ ਅਸੀਂ
ਹਾਦਸਾ ਸੀ ਜੋ ਭੁਲਾਇਆ ਨਾ ਗਿਆ।
ਕੋਲ ਰਹਿ ਕੇ ਕੋਲ ਨਾ ਹੋਏ ਅਸੀਂ
ਦੂਰ ਰਹਿ ਕੇ ਦੂਰ ਜਾਇਆ ਨਾ ਗਿਆ।
ਦੂਰ ਰਹਿ ਕੇ ਦੂਰ ਜਾਇਆ ਨਾ ਗਿਆ।
ਜੀ ਕਰੇ ਉਸ ਨੂੰ ਬੁਲਾ ਲੈਂਦੇ ਮਗ਼ਰ
ਭੀੜ ਵਿੱਚ ਸਾਂ ਸੋ ਬੁਲਾਇਆ ਨਾ ਗਿਆ।
ਭੀੜ ਵਿੱਚ ਸਾਂ ਸੋ ਬੁਲਾਇਆ ਨਾ ਗਿਆ।
ਘਿਰ ਗਿਆ ਹੈ ਮੁਸ਼ਕਲਾਂ ਵਿੱਚ ਆਦਮੀ
ਮੁਸ਼ਕਲਾਂ ਤੋਂ ਵੀ ਬਚਾਇਆ ਨਾ ਗਿਆ।
ਤਿੜਕਿਆ ਸ਼ੀਸ਼ਾ ਅਜੇ ਵੀ ਡਰ ਰਿਹਾ
ਸੱਚ ਪੂਰਾ ਵੀ ਦਿਖਾਇਆ ਨਾ ਗਿਆ।
ਸੱਚ ਪੂਰਾ ਵੀ ਦਿਖਾਇਆ ਨਾ ਗਿਆ।
ਜੋ ਦਿਲਾਸੇ ਦੇ ਰਿਹਾ ਸੀ ਰਾਤ ਭਰ
ਦਿਲ ਜੇ ਰੋਇਆ ਤਾਂ ਵਰਾਇਆ ਨਾ ਗਿਆ।
ਦਿਲ ਜੇ ਰੋਇਆ ਤਾਂ ਵਰਾਇਆ ਨਾ ਗਿਆ।
ਰਾਤ ਭਰ ਰੋਂਦਾ ਰਿਹਾ ਸੁਪਨਾ ਤੇਰਾ
ਲੋਰੀਆਂ ਦੇ ਕੇ ਸੁਲਾਇਆ ਨਾ ਗਿਆ।
ਲੋਰੀਆਂ ਦੇ ਕੇ ਸੁਲਾਇਆ ਨਾ ਗਿਆ।
ਉਹ ਵੀ ਸਾਡੇ ਘਰ ਕਦੀ ਆਇਆ ਨਹੀਂ
ਪਰ ਕਦੀ ਸਾਥੋਂ ਵੀ ਜਾਇਆ ਨਾ ਗਿਆ।