ਤੁਸੀਂ ਰਾਜੇ ਮਹਾਰਾਜੇ
ਜ਼ਮੀਨਾਂ ਭੋਆਂ ਦੇ ਮਾਲਕ
ਕਿਸਮਤਾਂ ਦੇ ਧਨੀ
ਪੁੰਨ ਦੇ ਲੇਖੇ ਚੋਂ ਜੰਮੇ
ਉੱਚੇ ਮਹਿਲ ਚੁਬਾਰੇ ਤੁਹਾਡੇ
ਉੱਚੇ ਸ਼ਮਲੇ
ਤੁਹਾਡੇ ਭਾਣੇ
ਅਸੀਂ ਐਵੇਂ ਘੀਚ ਘਚੌਲਾ
ਕਮਲੇ ਰਮਲੇ
ਕੀਟ ਪਤੰਗੇ
ਮੱਖੀਆਂ ਮੱਛਰ
ਛੋਟੀਆਂ ਜਾਤਾਂ
ਨੀਵੇਂ ਬੰਦੇ
ਜਾਤ-ਕੁਜਾਤ
ਚਮਾਰ ਜੁਲਾਹੇ
ਕੰਮ ਕਮੀਣ
ਬੁੱਧੀ ਹੀਣ
ਜੂਨ ਭੋਗਦੇ
ਵਾਧੂ ਘਾਟੂ
ਕੋਈ ਥਾਹੁ ਨਾ ਥੇਹ ਜਿਨ੍ਹਾਂ ਦਾ
ਰਾਤੋ ਰਾਤ ਤੁਸੀਂ ਕੇ ਮੁੱਕੇ
ਦੁਨੀਆਂ ਅੰਦਰ
ਤਾਂ ਦੁਨੀਆ ਨੂੰ ਫਰਕ ਨਾ ਪੈਣਾ
ਜਿੱਦਾਂ ਚਲਦਾ ਚਲਦਾ ਰਹਿਣਾ
ਫੁੱਲ ਵੀ ਪੈਣੇ ਫਲ ਵੀ ਪੈਣੇ
ਸਬਜੀ ਮੰਡੀ
ਬਾਜ਼ਾਰ ਦੁਕਾਨਾਂ
ਰੋਜ਼ ਦਿਹਾੜੀ ਕਰਕੇ ਖਾਣਾ
ਦੁਨੀਆ ਦਾ ਇਹ ਤੌਰ ਤਰੀਕਾ
ਸਿਦਕ ਸਲੀਕਾ
ਪਰ ਜੇ ਰਾਤੋ ਰਾਤ ਮਰ ਗਏ
ਕੁਲ ਦੁਨੀਆ ਦੇ ਸੱਭ ਮਜ਼ਦੂਰ
ਕਾਮੇ ਕੰਮੀ ਕੀਟ ਪਤੰਗੇ
ਹਾਹਾਕਾਰ ਮੱਚੂ ਵਿੱਚ ਦੁਨੀਆ
ਸੋਚ ਜ਼ਰਾ ਫਿਰ ਕਿੱਦਾਂ ਚੱਲੂ
ਇਸ ਦੁਨੀਆ ਦਾ ਕਾਰ ਵਿਹਾਰ।
ਕੌਣ ਚਲਾਊ ੳਦੁਯੋਗਾਂ ਨੂੰ
ਕੌਣ ਕਰੇਗਾ ਪੈਦਾਵਾਰ
ਭੁੱਖੇ ਮਰ ਜਾਵੋਗੇ ਸਾਰੇ
ਪਾਣੀ ਦਾ ਘੁੱਟ ਮਿਲਣਾ ਨਹੀਂ
ਦੁਨੀਆਂ ਦੇ ਮਜ਼ਦੂਰ ਹੀ ਸਾਰੇ
ਉਹ ਹੀ ਸਾਰੇ ਖਿਦਮਤਗਾਰ
ਮੱਚ ਜਾਵੇਗੀ ਹਾਲ ਦੁਹਾਈ
ਮੱਚ ਜਾਏਗੀ ਹਾਹਾਕਾਰ
ਇਹ ਦੁਨੀਆ ਜ਼ਿੰਦਾ ਹੈ ਜੇਕਰ
ਜ਼ੀਂਦਾ ਥੀਂਦਾ ਹੈ ਮਜ਼ਦੂਰ
ਮੁਰਦਾ ਦੁਨੀਆਂ ਵੀ ਨਹੀਂ ਹੋਣੀ
ਕਿਸੇ ਵੀ ਹਾਲਤ ਵਿੱਚ ਮਨਜ਼ੂਰ
ਜੈ ਮਜ਼ਦੂਰ, ਜੈ ਮਜ਼ਦੂਰ
ਜੈ ਮਜ਼ਦੂਰ ਜੈ ਮਜ਼ਦੂਰ।
Wednesday, May 9, 2012
ਜੈ ਮਜ਼ਦੂਰ ਜੈ ਮਜ਼ਦੂਰ।
Subscribe to:
Post Comments (Atom)
No comments:
Post a Comment