ਜਾਗਣਾ ਤੇ ਸੌਣਾ
ਅੰਮ੍ਰਿਤ ਵੇਲੇ
ਜਾਗਣਾ ਆਮ ਕਰਕੇ ਚੰਗਾ ਮੰਨਿਆ ਜਾਂਦਾ ਹੈ। ਕਿਉਂ?
ਇਸ ਬਾਰੇ ਕਈ ਤਰ੍ਹਾਂ ਦੇ ਧਾਰਮਕ ਤੇ ਗੈਰ ਧਾਰਮਕ ਵਿਚਾਰ ਸਾਹਮਣੇ ਆਉਂਦੇ ਹਨ।
ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਬਹੁਤਾ ਸੌਣਾ ਆਲਸ ਦੀ ਨਿਸ਼ਾਨੀ ਹੈ ਤੇ ਇਸ ਲਈ ਸੁਵਖਤੇ ਜਾਗਣਾ
ਚੰਗੀ ਆਦਤ ਹੈ। ਸਵੇਰ ਦਾ ਸਮਾਂ ਬਹੁਤ ਪਵਿਤਰ ਹੁੰਦਾ ਹੈ ਇਸ ਵਾਸਤੇ ਸੁਵਖਤੇ ਜਾਗਣਾ ਧਰਮ ਭਾਵ ਨਾਲ
ਵੀ ਚੰਗਾ ਹੈ। ਰੱਬ ਦਾ ਨਾਂ ਲੈਣ ਦਾ ਉੱਤਮ ਵੇਲਾ ਹੈ। ਇਸੇ ਲਈ ਪਿੰਡਾਂ ਸ਼ਹਿਰਾਂ ਵਿੱਚ ਧਾਰਮਕ
ਅਦਾਰੇ ਬੜੇ ਜ਼ੋਰ ਤੇ ਸ਼ੋਰ ਨਾਲ ਆਪੋ ਆਪਣੇ ਧਰਮ ਕਰਮ ਦਾ ਕਾਰੋਬਾਰ ਕਰਦੇ ਹਨ।
ਗੁਰਬਾਣੀ ਵਿੱਚ ਵੀ
ਪਹਿਰ ਰਾਤ ਰਹਿੰਦੇ ਜਾਗਣਾ, ਪਿਛਲ ਪੈਰੀ ਜਾਗਣਾ, ਆਦਿ ਚੰਗਾ ਮੰਨਿਆ ਜਾਂਦਾ ਹੈ। ਅੰਮ੍ਰਿਤ
ਵੇਲੇ ਦੇ ਨਿਤ ਨੇਮ ਦੀਆਂ ਬਾਣੀਆਂ ਨਿਸ਼ਚਿਤ ਹਨ ਜਿਨ੍ਹਾਂ ਦਾ ਪਾਠ ਸਵੇਰ ਵੇਲੇ ਕੀਤਾ ਜਾਂਦਾ ਹੈ।
ਗੁਰਬਾਣੀ ਦਾ ਕੀਰਤਨ ਵੀ ਸਵੇਰ ਦੇ ਰਾਗਾਂ ਵਿੱਚ ਕਰਨ ਦੀ ਪ੍ਰਥਾ ਹੈ। ਕੁੱਲ ਮਿਲਾ ਕੇ ਤਕਰੀਬਨ
ਬਹੁਤੇ ਧਰਮ ਤੇ ਖਾਸ ਕਰ ਭਾਰਤੀ ਧਰਮ ਤੜਕ ਸਵੇਰੇ ਜਾਗਣ ਦੀ ਹਦਾਇਤ ਕਰਦੇ ਹਨ।
ਕੁਦਰਤ ਨਾਲ ਲਗ
ਲਗਾਵ ਰੱਖਣ ਵਾਲੇ ਇਸ ਨੂੰ ਸਿਹਤ ਮੰਦ ਰੁਝਾਨ ਦੱਸਦੇ ਹਨ। ਉਹ ਸਵੇਰ ਦੀ ਸੈਰ ਉਪਰ ਜ਼ੋਰ ਦਿੰਦੇ ਹਨ।
ਸਵੇਰ ਦੇ ਵੇਲੇ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਸੈਰ ਕਰਨੀ ਤੇ ਕੁਦਰਤ ਦੀ ਖ਼ੂਬਸੂਰਤੀ ਦਾ ਅਨੰਦ
ਮਾਣਨਾ ਇਕ ਨਰੋਈ ਆਦਤ ਸਮਝੀ ਜਾਂਦੀ ਹੈ। ਹਵਾ ਵਿੱਚ ਤਾਜ਼ਗੀ ਹੁੰਦੀ ਹੈ ਤੇ ਇਸ ਹਵਾ ਨੂੰ ਫੇਫੜਿਆਂ
ਵਿੱਚ ਭਰਨਾ ਖੂਨ ਦੇ ਦੌਰੇ ਨੂੰ ਵਧਾਉਂਦਾ ਹੈ। ਇਹ ਤਾਜ਼ਗੀ ਰੂਹ ਤੱਕ ਨੂੰ ਤਾਜ਼ਾ ਕਰ ਦਿੰਦੀ ਹੈ।
ਸਹੀ ਸਮੇਂ ਜਾਗਣਾ
ਸਿਹਤ ਲਈ ਬਹੁਤ ਗੁਣਕਾਰੀ ਹੈ। ਇਹ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਉਂਦਾ ਹੈ। ਪਰ ਇਸ
ਵਾਸਤੇ ਜ਼ਰੂਰੀ ਹੈ ਕਿ ਸਮੇਂ ਸਿਰ ਸੌਣ ਦੀ ਆਦਤ ਵੀ ਪਾਈ ਜਾਵੇ ਤੇ ਸਰੀਰ ਨੂੰ ਘਟੋ ਘੱਟ ਓਨੀ ਨੀਂਦ
ਜ਼ਰੂਰ ਦਿੱਤੀ ਜਾਵੇ ਜਿਸ ਦਾ ਉਹ ਹੱਕਦਾਰ ਹੈ। ਸਮੇਂ ਸਿਰ ਜਾਗਣ ਲਈ ਜ਼ਰੂਰੀ ਹੈ ਸਮੇਂ ਸਿਰ ਸੁੱਤਾ
ਜਾਵੇ।
ਦੇਰ ਰਾਤ ਤੱਕ
ਜਾਗਣਾ ਵੀ ਬਹੁਤੀ ਚੰਗੀ ਗੱਲ ਨਹੀਂ। ਸਰੀਰ ਨੂੰ ਸਾਰੇ ਦਿਨ ਦੇ ਕੰਮ ਤੋਂ ਬਾਅਦ ਅਕੇਵਾਂ ਤੇ
ਥਕੇਵਾਂ ਹੋ ਜਾਣਾ ਕੁਦਰਤੀ ਹੈ ਇਸ ਲਈ ਘੱਟੋ ਘੱਟ ਪੰਜ ਤੇ ਵੱਧ ਤੋਂ ਵੱਧ ਸੱਤ ਘੰਟੇ ਦੀ ਨੀਂਦ
ਲੈਣਾ ਬਹੁਤ ਜ਼ਰੂਰੀ ਹੈ। ਹਰ ਸਰੀਰ ਦਾ ਆਪੋ ਆਪਣਾ ਇਕ ਬਾਇਲੋਜੀਕਲ (ਜੈਵਿਕ ਘੜੀ) ਕਲਾਕ ਹੁੰਦਾ ਹੈ। ਉਸ ਦਾ ਊਰਜਾ ਦਾ ਆਪਣਾ ਇਕ ਲੈਵਲ ਹੁੰਦਾ
ਹੈ। ਇਸ ਇਕ ਖਾਸ ਸਤਰ ਤੇ ਪਹੁੰਚਣ ਤੇ ਸਰੀਰ ਦਾ ਨਿਢਾਲ ਹੋ ਜਾਣਾ ਕੁਦਰਤੀ ਹੈ ਤੇ ਇਸ ਨੂੰ ਪੂਰਾ
ਕਰਨ ਲਈ ਸਖ਼ਤ ਅਰਾਮ ਦੀ ਲੋੜ ਪੈਂਦੀ ਹੈ। ਸਰੀਰ ਦੇ ਅਰਾਮ ਲਈ ਇਸ ਨੂੰ ਢਿੱਲਾ ਛੱਡ ਦੇਣਾ ਜ਼ਰੂਰੀ
ਹੈ ਤਾਂ ਇਸ ਮਾਸ ਪੇਸ਼ੀਆਂ ਚੋਂ ਰੁਕਿਆ ਖੂਨ ਵਾਪਸ ਚਲਾ ਜਾਵੇ। ਦਿਮਾਗ ਵਾਸਤੇ ਨੀਂਦ ਜ਼ਰੂਰੀ ਹੈ।
ਨੀਂਦ ਵਿੱਚ ਦਿਮਾਗ਼ ਨੂੰ ਅਰਾਮ ਮਿਲਦਾ ਹੈ ਤੇ ਉਸ ਦੀ ਕੰਮ ਕਰਨ ਦੀ ਵੱਧਦੀ ਹੈ।
ਜਿਹੜੇ ਲੋਕ ਪੂਰੀ
ਨੀਂਦ ਨਹੀਂ ਲੈਂਦੇ ਉਹਨਾਂ ਨੂੰ ਸੁਸਤੀ ਦੀ ਜ਼ਿੰਦਗੀ ਜਿਉਣੀ ਪੈਂਦੀ ਹੈ। ਉਹ ਬਹੁਤੀਆਂ ਹਾਲਤਾਂ
ਵਿੱਚ ਫੈਸਲੇ ਲੈਣ ਵਿੱਚ ਸੁਸਤੀ ਦਿਖਾਉਂਦੇ ਹਨ। ਉਹਨਾਂ ਦਾ ਦਿਮਾਗ ਤੇ ਇਸ ਦੇ ਨਾਲ ਫੈਸਲੇ ਕਰਨ ਦੀ
ਸਮਰਥਾ ਓਨੀ ਅਸਰਦਾਰ ਨਹੀਂ ਹੁੰਦੀ। ਉਹ ਚੰਗੇ ਡਰਾਈਵਰ ਨਹੀਂ ਬਣ ਸਕਦੇ। ਉਹ ਕਈ ਗੱਲਾਂ ਵਿੱਚ ਢਿੱਲ
ਮੱਠ ਕਰ ਜਾਂਦੇ ਹਨ। ਭਾਸ਼ਾ ਦੀ ਸਮਰਥਾ ਵੀ ਓਨੀ ਚੁਸਤ ਨਹੀਂ ਹੁੰਦੀ। ਇਸ ਲਈ ਉਨੀਂਦਰਾ ਕਦੇ ਵੀ
ਸਿਹਤਮੰਦ ਨਹੀਂ ਹੁੰਦਾ।
ਸੁਵਖਤੇ ਜਾਗਣਾ
ਕੋਈ ਮਾੜੀ ਗੱਲ ਨਹੀਂ ਹੈ ਪਰ ਇਸ ਨਾਲ ਸੁਵਖਤੇ ਸੌਣਾ ਵੀ ਬਹੁਤ ਜ਼ਰੂਰੀ ਹੈ। ਸਾਰੇ ਕੰਮਾਂ ਤੋਂ
ਵਿਹਲੇ ਹੋ ਕੇ ਸਹੀ ਸਮੇਂ ਬਿਸਤਰ ਵਿੱਚ ਆਪਣੇ ਆਪ ਨੂੰ ਨੀਂਦ ਦੇ ਹਵਾਲੇ ਕਰ ਦੇਣਾ ਬਹੁਤ ਵਧੀਆ ਆਦਤ
ਹੈ। ਫਿਰ ਉਦੋਂ ਤੱਕ ਸੁੱਤੇ ਰਹਿਣਾ ਜ਼ਰੂਰੀ ਹੈ ਜਦੋਂ ਤੱਕ ਤੁਹਾਡਾ ਸਰੀਰ ਹੌਲਾ ਫੁਲ ਨਾ ਹੋ ਜਾਵੇ।
ਪਰੰਤੂ ਸੁੱਤੇ ਰਹਿਣਾ ਜਾਂ ਬਿਸਤਰ ਵਿੱਚ ਹੀ ਪਏ ਰਹਿਣਾ ਵੀ ਕੋਈ ਚੰਗੀ ਆਦਤ ਨਹੀਂ ਹੈ। ਨੀਂਦ ਖਤਮ
ਹੋਣ ਤੋਂ ਬਾਦ ਸਰੀਰ ਤੇ ਦਿਮਾਗ ਦੋਵੇਂ ਜਾਗ ਪੈਂਦੇ ਹਨ ਤੇ ਬਿਸਤਰਾ ਛੱਡ ਕੇ ਆਪਣੇ ਰੋਜ਼ ਦੇ ਕੰਮਾਂ
ਵਿੱਚ ਜੁਟ ਜਾਣਾ ਹੀ ਸਹੀ ਅਰਥਾਂ ਵਿੱਚ ਨਰੋਈ ਆਦਤ ਹੈ।
ਆਪ ਨੂੰ ਕਿਸੇ
ਬਾਹਰੀ ਬੰਦਸ਼ ਵਿਚ ਰੱਖ ਕੇ ਜਿਉਣਾ ਬਹੁਤ ਖਤਰਨਾਕ ਆਦਤ ਹੈ। ਇਸ ਨਾਲ ਸਾਡੇ ਆਪਣੀ ਸੋਚਣ ਸ਼ਕਤੀ ਉਪਰ
ਅਸਰ ਹੁੰਦਾ ਹੈ। ਕਿਸੇ ਦੇ ਕਹਿਣ ਤੇ ਜਾਗਣਾ
ਜਾਂ ਕਿਸੇ ਹੋਰ ਦੇ ਕਹਿਣ ਤੇ ਗੁਰਦੁਆਰੇ ਜਾਂ ਮੰਦਰ ਜਾਣ ਲਈ ਜਾਂ ਸੈਰ ਕਰਨ ਲਈ ਜਾਣ ਦੀ ਆਦਤ
ਅਪਣਾਉਣਾ ਵੀ ਸਹੀ ਨਹੀਂ ਹੈ। ਹਰ ਮਨੁੱਖ ਨੂੰ ਆਪਣੇ ਬਾਰੇ ਫੈਸਲੇ ਆਪਣੀ ਸਮਝ ਅਨੁਸਾਰ ਲੈਣੇ
ਚਾਹੀਦੇ ਹਨ। ਇਹੋ ਗੱਲ ਆਪਣੇ ਰੋਜ਼ ਦੇ ਨਿਤ ਕ੍ਰਮ ਉਪਰ ਲਾਗੂ ਹੁੰਦੀ ਹੈ।
No comments:
Post a Comment