Sunday, February 6, 2011

ਸੁਲਗਦੇ ਬੋਲ

















ਇਕ

ਕੁਝ ਪਲ
ਸਮੇਂ ਦੇ ਰੁੱਖ ਤੋਂ ਜੜ ਕੇ
ਇਕ ਇਕ ਕਰਕੇ
ਮੇਰੇ ਮਨ ਦੇ ਵਿਹੜੇ ਅੰਦਰ ਖਿੰਡ ਜਾਂਦੇ ਨੇ
ਪੱਤਝੜ ਦੇ ਪੀਲ਼ੇ ਪੱਤਿਆਂ ਵਾਂਗੂ
ਸਰ ਸਰ ਕਰਦੇ
ਉੱਡ ਉੱਡ ਜਾਂਦੇ
ਜਦ ਵੀ ਤੇਰੀ ਯਾਦ
ਹਵਾ ਦਾ ਮਿੱਠਾ ਬੁੱਲਾ ਬਣ ਕੇ ਆਵੇ।
ਇਹ ਪਲ ਮੈਨੂੰ ਯਾਦ ਦਿਵਾਵਣ
ਉਹ ਪਲ
ਜੋ ਪਲ ਤੇਰੇ ਨਾਲ ਗੁਜ਼ਾਰੇ
ਉਹ ਰਾਹਵਾਂ ਦੇ ਪੀਲ਼ੇ ਪੱਤੇ
ਤੇਰੇ ਕਦਮਾਂ ਵਿਚ ਖਿੰਡ ਜਾਂਦੇ
ਤੇਰੇ ਪੈਰਾਂ ਨੂੰ ਚੁੰਮਣਾ ਚਾਹੁੰਦੇ
ਕਿਰ ਜਾਂਦੇ ਤੇ ਭੁਰ ਜਾਂਦੇ
ਉਹ ਪੱਤਝੜ ਦੇ ਪੀਲ਼ੇ ਪੱਤੇ
ਕਦੇ ਬਣੇ ਸਨ
ਤੇਰੇ ਕਦਮਾਂ ਦੇ ਸਾਥੀ
ਉਹ ਮੇਰੇ ਕਦਮਾਂ ਦੇ ਸਾਥੀ
ਤੂੰ ਹੁਣ ਉਹ ਨਹੀਂ
ਮੈਂ ਹੁਣ ਉਹ ਨਹੀਂ
ਨਾ ਤੇਰੇ ਕਦਮਾਂ ਦਾ ਰਸਤਾ
ਨਾ ਮੇਰੇ ਕਦਮਾਂ ਦਾ ਰਿਸ਼ਤਾ
ਸੱਭ ਕੁਝ ਕਿੰਨਾ ਬਦਲ ਗਿਆ ਹੈ
ਪਰ ਇਹ ਪੱਤੇ
ਪੱਤਝੜ ਦੇ ਪੱਤੇ
ਤਾਂਘ ਰਹੇ ਨੇ
ਲੋਚ ਰਹੇ ਨੇ
ਤੇਰੇ ਮੇਰੇ ਕਦਮਾਂ ਦੀ ਛੋਹ।
ਸਾਭ ਰਿਹਾ ਹਾਂ
ਉਹ ਪੱਤਝੜ ਦੇ ਪੀਲ਼ੇ ਪੱਤੇ
ਆਪਣੀਆਂ ਯਾਦ ਦੀ ਡਾਇਰੀ ਵਿਚ
ਵਿਹਲ ਮਿਲੇ ਤਾਂ
ਯਾਦ ਕਰ ਲਵੀਂ।










































ਦੋ

ਕੁਝ ਤਾਂ ਕਰੋ
ਕਿ ਦੀਵੇ ਨੂੰ ਹੌਸਲਾ ਹੋਵੇ
ਰਾਤ ਆਈ ਤਾਂ
ਕਿਸੇ ਸੂਰਜ ਦਾ ਕੋਈ ਗ਼ਮ ਨਾ ਰਹੇ
ਕਿਸੇ ਧੁੱਪ ਦੇ ਗ਼ੈਰ ਹਾਜ਼ਰ ਹੋਣ ਦੀ
ਕੋਈ ਚਰਚਾ ਨਾ ਹੋਵੇ
ਕੁਝ ਤਾਂ ਕਰੋ
ਕੁਝ ਤਾਂ ਕਰਨਾ ਹੀ ਪਵੇਗਾ
ਵੇਲ਼ਾ ਰਾਤ ਦਾ ਹੈ
ਰਾਤ ਦੇ ਹਨੇਰੇ ਦਾ ਹੈ
ਹਨੇਰੀ ਰਾਤ ਦਾ ਹੈ
ਤੇ ਰਾਤ ਕਾਲ਼ੀ ਹੈ
ਕੋਈ ਤਾਰਾ ਨਜ਼ਰ ਨਹੀਂ ਆਉਂਦਾ
ਅਸਮਾਨ ਵਿਚ ਤਾਂ ਬੱਸ
                ਮੱਸਿਆ ਦਾ ਚਾਨਣ ਹੈ
ਤੇ ਬੱਦਲ ਜਸ਼ਨ ਮਨਾ ਰਹੇ ਹਨ।

ਕੁਝ ਤਾਂ ਕਰੋ
ਕੁਝ ਤਾਂ ਕਰਨਾ ਹੀ ਪਵੇਗਾ
ਦੀਵੇ ਦੀ ਲੋਅ ਰੋਕ ਨਹੀਂ ਸਕੇਗੀ
ਕਾਲ਼ੀ ਰਾਤ ਨੂੰ
ਤੇ ਦੇਖਣਾ ਕਿਤੇ ਕਾਲ਼ੀ ਰਾਤ ਹੀ
ਸਾਡੇ ਬਾਲ਼ਾਂ ਨੂੰ ਉਧਾਲ ਕੇ ਨਾ ਲੈ ਜਾਵੇ
ਇਹ ਜੋ ਬਾਲ ਨੇ ਸਾਡੇ
ਇਹ ਤਾਂ ਸੂਰਜ ਦੇ ਸਾਏ
ਇਹ ਧੁੱਪ ਦੀਆਂ ਕਿਰਨਾਂ
ਇਹ ਤਾਂ ਚਾਨਣੀ ਦੇ ਗੀਤ
ਜਿਹਨਾਂ
ਨਵੇਂ ਸੂਰਜ ਅਜੇ ਬਣਨੈ
ਨਵੇਂ ਇਤਿਹਾਸ ਲਿਖਣੇ ਨੇ
ਕਿਤੇ ਗੁਆਚ ਨਾ ਜਾਵਣ।
ਕੁਝ ਤਾਂ ਕਰੋ।
ਕੁਝ ਤਾਂ ਕਰਨਾ ਹੀ ਪਵੇਗਾ
ਕਿ ਦੀਵੇ ਨੂੰ ਹੌਂਸਲਾ ਹੋਵੇ।











































ਤਿੰਨ

ਟਿਕੀ ਰਾਤ ਵਿਚ ਸਹਿਮ ਦਾ ਪਹਿਰਾ ਹੈ
ਤੇ ਇਸ ਸਹਿਮ ਦੀ ਚਾਦਰ ਨੇ ਢੱਕ ਲਿਆ ਹੈ
ਸਮੇਂ ਦਾ ਵਜੂਦ
ਮੇਰਾ ਕਮਰਾ
ਮੇਰੇ ਬੱਚੇ
ਕਿੰਨੇ ਸ਼ਬਦ ਸਾਡੇ ਦਰਮਿਆਨ ਉੱਗ ਆਏ ਹਨ
ਸ਼ਬਦ ਕੋਸ਼ਾਂ ਵਿਚੋਂ ਨਿਕਲ ਕੇ
ਅਖ਼ਬਾਰਾਂ ਚੋਂ ਤਿਲਕ ਕੇ
ਅਕਾਸ਼ਵਾਣੀ ਤੋਂ ਪਿਘਲ ਕੇ
ਡਰ
ਮੌਤ
ਜੰਗ
ਮੋਰਚੇ
ਟੈਂਕ
ਹਵਾਈ ਜਹਾਜ਼
ਬੰਬ
ਫੌਜਾਂ ਦੀਆਂ ਲੰਬੀਆਂ ਲੰਬੀਆਂ ਕਾਨਵਾਈਆਂ
ਬਲੈਕ ਆਊਟ
ਬੱਚੇ ਪੁੱਛਦੇ ਨੇ
ਲੜਾਈ ਕਿੱਥੇ ਹੋਵੇਗੀ
ਬਾਰਡਰ ਤੇ
ਜਿੱਥੇ ਝੰਡਿਆਂ ਨੂੰ ਸਲਾਮੀ ਦਿੱਤੀ ਜਾਂਦੀ ਹੈ?
ਖੇਤਾਂ ਵਿਚ ਜਿੱਥੇ ਨਵੀਂ ਬੀਜੀ ਕਣਕ ਨੂੰ ਪਾਣੀ ਲੱਗਾ ਹੈ
ਹਵਾਈ ਜਹਾਜ਼ ਕਿਵੇਂ ਆਉਂਦੇ ਹਨ
ਬੰਬ ਕਿਵੇਂ ਡਿੱਗਦੇ ਹਨ
ਬੰਬ ਕਿਵੇਂ ਫੱਟਦੇ ਹਨ
ਕੀ ਸਾਰੇ ਘਰ ਟੁੱਟ ਜਾਣਗੇ?
ਮੇਰੀ ਗੁੱਡੀ ਦਾ ਘਰ ਵੀ
                ਜੋ ਆਪਾਂ ਕੱਲ੍ਹ ਹੀ ਬਣਾਇਆ ਹੈ?
ਬੱਚੇ ਪੁੱਛਦੇ ਹਨ
ਤੇ ਮੈਂ ਅਖ਼ਬਾਰ ਵਿਚੋਂ
ਦੂਰਦਰਸ਼ਨ ਦੇ ਸਮਾਚਾਰ ਵਿਚ ਬੋਲ ਰਹੇ
ਕਿਸੇ ਮੰਤਰੀ ਦੇ ਸ਼ਬਦਾਂ ਵਿਚ ਇਹਨਾਂ ਸੱਭ ਦਾ ਜੁਆਬ ਲੱਭਦਾ ਹਾਂ
ਮੈਂ ਹਰ ਕੋਸ਼ਿਸ਼ ਕਰਦਾ ਹਾਂ
ਕਿ ਬਹਾਦਰੀ, ਨਿਡਰਤਾ, ਨਿਰਭੈਤਾ
ਦਲੇਰੀ, ਦੇਸ਼ ਭਗਤੀ,
ਸ਼ਹੀਦ
ਕੌਮ
ਅਣਖ ਵਰਗੇ ਸ਼ਬਦ ਕਮਰੇ ਵਿਚ ਫੈਲਾ ਦਿਆਂ
ਤੇ ਇਹਨਾਂ ਦੀ ਰੋਸ਼ਨੀ ਵਿਚ
ਿਚਆਂ ਦੀਆਂ ਅੱਖਾਂ ਵਿੱਚ ਮੁੜ ਕੇ ਝਾਕ ਸਕਾਂ,
ਪਰ ਮੈਨੂੰ ਇਕ ਬੇਬਸ ਧੁੰਦ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ।
ਸਹਿਮ ਦੀ ਚਾਦਰ ਨੇ ਸਾਨੂੰ ਪੂਰੀ ਤਰਾਂ ਢੱਕ ਲਿਆ ਹੈ
ਟਿਕੀ ਰਾਤ ਵਿਚ ਕੋਈ ਆਵਾਜ਼ ਨਹੀਂ ਆਉਂਦੀ
ਕਮਰੇ ਦੇ ਬਾਹਰ ਤੇ ਅੰਦਰ
ਸਹਿਮ ਦਾ ਪਹਿਰਾ ਹੈ
ਡਰ ਦੀ ਧੁੰਦ ਹੈ
ਸਹਿਮ ਦਾ ਪਹਿਰਾ ਹੈ।


























ਚਾਰ

ਇਹ ਕੇਹੀ ਸਾਜਸ਼ ਹੈ
ਕਿ ਇਤਿਹਾਸ ਦੇ ਪਹੀਏ ਉਪਰ
ਸਿਆਸਤ ਦਾ ਦਾ ਗ਼ਲਬਾ ਹੈ।
ਸ਼ਾਇਦ ਇਹ ਜੰਗਲ ਦਾ ਇਤਿਹਾਸ ਹੈ
ਜਿਸ ਵਿਚ ਸਿਆਸਤ ਦਾ ਦੰਗਲ ਹੈ
ਕੁਝ ਰੁਖਾਂ ਨੇ ਲੁਕੋ ਲਿਆ ਹੈ ਸੂਰਜ
ਆਪਣੇ ਵੱਡੇ ਵੱਡੇ ਪੱਤਿਆਂ ਅੰਦਰ
ਤੇ ਜੰਗਲ ਵਿਚ ਚੀਕ ਚਿਹਾੜਾ ਹੈ
ਜੰਗਲ ਦੇ ਇਤਿਹਾਸ ਵਿਚ
ਸਿਆਸਤ ਦਾ ਕਬਜਾ ਹੈ
ਤੇ ਸਿਆਸਤ ਇਤਿਹਾਸ ਦੇ ਪੰਨਿਆਂ ਉਪਰ
ਮਨਚਾਹੇ ਹਾਦਸੇ ਸਜਾਉਣ ਦੀ ਹੋੜ ਵਿਚ ਹੈ
ਇਤਿਹਾਸ ਵਿਚਾਰਾ ਚੁੱਪ ਚਾਪ ਦੇਖ ਰਿਹਾ ਹੈ
ਸਿਆਸਤ ਨੂੰ ਇਤਿਹਾਸ ਬਣਦੇ।
ਤੇ ਰੁੱਖਾਂ ਦੀ ਲੱਕੜ ਦੇ ਕੁਹਾੜੀਆਂ ਬਣੇ ਦਸਤੇ
ਨਿੱਕੇ ਨਿੱਕੇ ਰੁਖਾਂ ਨੂੰ ਵੱਢ ਦੇਣ ਲਈ ਬੇਤਾਬ ਹਨ
ਇਸ ਤਰ੍ਹਾਂ ਲਗਦਾ ਹੈ
ਜਿਵੇਂ ਸਿਆਸਤ ਦੇ ਦੰਗਲ ਵਿਚ
ਜੰਗਲ ਦਾ ਕਬਜਾ ਹੈ
ਜੰਗਲ ਦਾ ਰਾਜ ਹੈ
ਜੰਗਲ ਦੀ ਸਿਆਸਤ ਹੈ
ਤੇ ਰੁੱਖਾਂ ਦੀ ਲਕੜੀ ਤੋਂ ਬਣੀਆਂ ਬੰਸਰੀਆਂ
ਜੰਗਲ ਦੀ ਦੇਸ਼ਭਗਤੀ ਦੇ ਰਾਗ ਅਲਾਪਦੀਆਂ ਹਨ
ਤੇ ਰੁੱਖ ਵਿਚਾਰੇ ਚੁੱਪ ਚਾਪ ਦੇਖ ਰਹੇ ਹਨ
ਆਪਣੇ ਕੱਟੇ ਜਾਣ ਦੀ ਉਡੀਕ ਕਰ ਰਹੇ ਹਨ
ਉਹ ਤਾਂ ਵਿਚਾਰੇ ਜਾਣਦੇ ਹਨ
ਕਿ ਇਹਨਾਂ ਬੰਸਰੀਆਂ ਦੇ ਚੀਕ ਚਿਹਾੜੇ ਸਾਹਮਣੇ
ਤੇ ਪੰਛੀ ਸਾਰੇ ਦੇ ਸਾਰੇ
ਝੁਰਮਟ ਬਣਾ ਕੇ ਅਕਾਸ਼ ਵਿੱਚ ਉੱਡ ਰਹੇ ਹਨ
ਇਸ ਉਡੀਕ ਵਿਚ ਹਨ ਕਦੋਂ ਜੰਗਲ ਦੇ ਦੰਗਲ ਦਾ
ਇਤਿਹਾਸ ਬਣ ਜਾਵੇਗਾ।
ਕੌਣ ਸੁਣਦਾ ਹੈ ਉਹਨਾਂ ਦੀਆਂ ਨਿੱਕੀਆਂ ਨਿੱਕੀਆ ਅਵਾਜ਼ਾਂ
ਬੰਸਰੀਆਂ ਦੇ ਚੀਕ ਚਿਹਾੜੇ ਵਿਚ
ਜੰਗਲ ਵਿਚ ਸਿਆਸਤ ਦਾ ਦੰਗਲ ਹੈ
ਜੰਗਲ ਵਿਚ
ਇਤਿਹਾਸ ਉਪਰ ਸਿਆਸਤ ਦਾ ਕਬਜ਼ਾ ਹੈ
ਤੇ ਇਤਿਹਾਸ ਪਿੰਜਰੇ ਵਿਚ ਫਸੇ ਪੰਛੀ ਵਾਂਗੂ
ਚੁੱਪ ਚਾਪ ਦੇਖ ਰਿਹਾ ਹੈ
ਜੰਗਲ ਵਿਚ ਸਿਆਸਤ ਦਾ ਦੰਗਲ
ਤੇ ਦੰਗਲ ਵਿਚ ਸਿਆਸਤ ਦਾ ਜੰਗ



































ਪੰਜ
ਸ਼ਬਦ ਜਾਲ

ਸ਼ਬਦਾਂ ਦਾ ਜਾਲ ਨਾ ਬੁਣ
ਜਾਲ ਵਿਚ ਫਸ ਜਾਵੇਂਗਾ
ਸ਼ਬਦਾਂ ਦੇ ਅਰਥ ਪੁਛਣਗੇ
ਹਰ ਸ਼ਬਦ ਦਾ ਰਿਸ਼ਤਾ
ਤੇ ਰਿਸ਼ਤਿਆਂ ਵਿਚ ਘਿਰ ਕੇ ਸ਼ਬਦ
ਅਰਥਾਂ ਤੋਂ ਬਾਹਰ ਹੋ ਜਾਣਗੇ
ਅਰਥਾਂ ਦੀ ਬਗਾਵਤ
                ਤੇਰੀਆਂ ਕਿਤਾਬਾਂ ਨੂੰ ਰਾਸ ਨਹੀਂ ਆਉਣੀ
ਫਿਰ ਕਿਸੇ ਵੀ ਸ਼ਬਦ ਕੋਸ਼ ਨੇ ਤੇਰਾ ਸਾਥ ਨਹੀਂ ਦੇਣਾ
ਸ਼ਬਦਾਂ ਦੇ ਜਾਲ ਵਿਚ ਫਸਿਆ
ਤੂੰ ਨਮੋਸ਼ੀ ਵਿਚ
ਉਦਾਸੀ ਦੇ ਗੀਤ ਗਾਵੇਂਗਾ
ਉਦਰੇਵੇਂ ਭਰੇ ਗੀਤ
ਉਹਨਾਂ ਅੰਬਰਾਂ ਦੀ ਜੂਹ ਨੂੰ ਤਰਸੇਂਗਾ
ਜਿਹਨਾਂ ਦੀ ਥਾਂਹ ਸਦਾ ਤੇਰੇ ਖੰਭਾਂ ਲਈ ਵੰਗਾਰ ਰਹੀ
ਤੂੰ ਸ਼ਬਦ ਜਾਲ ਵਿਚ ਫਸਿਆ
ਕੁਝ ਵੀ ਬੋਲ ਨਹੀਂ ਸਕੇਂਗਾ
ਕੁਝ ਵੀ ਕਹਿ ਨਹੀਂ ਸਕੇਂਗਾ
ਕਿਉਂ ਕਿ
ਸ਼ਬਦਾਂ ਬਿਨਾਂ
ਨਾ ਬੋਲਿਆ ਜਾਏਗਾ
ਨਾ ਗਾਇਆ ਜਾਏਗਾ
ਤੇ ਨਾ ਰੋਇਆ ਹੀ ਜਾਏਗਾ
ਸ਼ਬਦਾਂ ਦੇ ਜਾਲ ਨਾ ਬੁਣ
ਸ਼ਬਦਾਂ ਨੂੰ ਅਰਥਾਂ ਦੇ ਨਾਲ ਹੀ ਜੀਣ ਦੇ
ਅਰਥਾਂ ਵਿਚ ਹੀ ਜ਼ਿੰਦਗੀ ਦੀ ਮੌਜ ਹੈ
ਜੀਣ ਦੀ ਤਾਂਘ ਹੈ
ਮੌਤ ਦਾ ਭੈਅ ਹੈ
ਡਣ ਦੀ ਲਾਲਸਾ ਹੈ
ਪਰਿੰਦੇ ਦੀ ਚੂਕ ਹੈ
ਤਿਆਂ ਦੀ ਸਰਸਰ ਹੈ
ਦਰਿਆਵਾਂ ਦੀ ਰਵਾਨੀ ਹੈ
ਰੇਤ ਵਾਂਗ ਫੈਲ ਜਾਣ ਦੀ ਲਲ੍ਹਕ ਹੈ
ਸ਼ਬਦਾਂ ਨੂੰ ਸ਼ਬਦ ਹੀ ਰਹਿਣ ਦੇ
ਸ਼ਬਦਾਂ ਦੇ ਜਾਲ ਨਾ ਬੁਣ
ਕਿਉਂ ਕਿ
ਸ਼ਬਦਾਂ ਵਿਚ ਅਰਥ ਹਨ
ਤੇ
ਅਰਥਾਂ ਵਿਚ ਹੀ ਸ਼ਬਦ





































ਛੇ
ਬਾਰੀ ਵਿਚ ਖਲੋਤਾ ਬਾਲ

ਤਿਪ ਤਿਪ ਕਰਦਾ ਹੈ ਪਾਣੀ ਹੈ
ਕਿਣ ਮਿਣ ਕਰਦੀ ਵਰਖਾ ਹੈ
ਠੰਢੀ ਠਾਰ ਹਵਾ ਦਾ ਬੁਲ੍ਹਾ
ਜਦ ਬਾਰੀ ਵਿਚ ਆਉਂਦਾ ਹੈ
ਬਾਰੀ ਵਿਚ ਖਲੋਤੇ ਨਿਕੇ ਬਾਲ ਨੂੰ ਮੈਂ
ਟ ਆਪਣੀਆਂ ਬਾਹਵਾਂ ਵਿਚ ਚੁਕ ਕੇ ਲੈ ਜਾਵਾਂ
ਬਾਰੀ ਦੇ ਸ਼ੀਸ਼ੇ ਬੰਦ ਕਰਦਾ ਆਖ ਰਿਹਾਂ
ਠੰਢੀ ਠਾਰ ਹਵਾ ਤੇਰੇ ਲਈ ਠੀਕ ਨਹੀਂ
ਸਰਦੀ ਲੱਗ ਜਾਵੇਗੀ
ਸਰਦੀ ਬਹੁਤ ਬੁਰੀ
ਕ ਵਿਚ ਪਾਣੀ
ਤੇ ਸਿਰ ਪੀੜਾਂ
ਕਿੰਨਾ ਕੁਝ ਲੈ ਕੇ ਆਵੇਗੀ
ਠੰਢੀ ਠਾਰ ਹਵਾ ਜੋ ਬਾਹਰ ਘੁੰਮ ਰਹੀ
ਪਰ ਇਹ ਬਾਲ ਜੋ ਬੜਾ ਅੰਞਾਣਾ
ਬਾਰ ਬਾਰ ਬਾਰੀ ਵਿਚ ਜਾ ਖਲੋਂਦਾ ਹੈ
ਠੰਢੀ ਠਾਰ ਹਵਾ ਨੂੰ ਚੁੰਮਣਾ ਚਾਹੁੰਦਾ ਹੈ
ਠੰਢੀ ਠਾਰ ਹਵਾ ਵਿਚ ਘੁੰਮਣਾ ਚਾਹੁੰਦਾ ਹੈ
ਤਿਪ ਤਿਪ ਕਰਦਾ ਪਾਣੀ ਫੜਣਾ ਚਾਹੁੰਦਾ ਹੈ
ਪ ਛਪ ਮੀਂਹ ਵਿਚ ਜਾ ਕੇ ਵੜਣਾ ਚਾਹੁੰਦਾ ਹੈ
ਮੈਂ ਆਖ ਰਿਹਾ
ਮੈਂ ਵਰਜ ਰਿਹਾ
ਪਰ ਇਹ ਜ਼ਿਦੀ ਬਾਲ ਬੜਾ
ਜੋ ਚਾਹੁੰਦਾ ਹੈ ਕਰਦਾ ਹੈ
ਮੇਰੇ ਮਨ ਦੇ ਸੁਪਨੇ ਵਾਂਗੂ
ਇਹ ਪਿੰਜਰੇ ਵਿਚ ਬੈਠ ਨਾ ਸਕੇ
ਇਹ ਬਿਸਤਰ ਵਿਚ ਸੌਂ ਨਾ ਸਕੇ
ਇਹ ਨਾ ਮੇਰੇ ਮਨ ਦਾ ਕੈਦੀ
ਇਹ ਨਾ ਸਾਊ ਸੁਪਨਾ ਮੇਰਾ
ਕੈਦ ਰਹੇ ਨਾ
ਬੈਠ ਸਕੇ ਨਾ
ਜੋ ਚਾਹੁੰਦਾ ਹੈ ਕਰਦਾ ਹੈ
ਇਸੇ ਲਈ ਇਹ ਬਾਲ ਅੰਞਾਣਾ
ਬਾਰ ਬਾਰ ਬਾਰੀ ਵਿਚ ਜਾ ਕੇ
ਬਾਰੀ ਖੋਲ੍ਹਣ ਦੀ ਜ਼ਿੱਦ ਕਰਦਾ ਹੈ।



























ਸੱਤ


ਤੂੰ ਕੋਈ ਸੁਪਨਾ ਨਹੀਂ
ਤੁੰ ਤਾਂ ਧਰਤੀ ਦਾ ਸੁਨੇਹਾ
ਬੀਜ ਅਗਲੀ ਰੁਤ ਦਾ ਹੈਂ
ਤੂੰ ਤਾਂ ਬੱਸ ਵੱਖਰੀ ਕਿਤਾਬ
ਤੇਰਾ ਪਾਣੀ ਤਾਂ ਕੋਈ ਪਾਣੀ ਨਹੀਂ
ਸ਼ੂਕਦਾ ਪਰਬਤ ਚੋਂ ਇਹ ਵਖਰਾ ਚਨਾਬ
ਤੇਰੇ ਅੰਦਰ ਮਹਿਕ ਹੈ ਸਜਰੀ ਕੋਈ
ਮਹਿਕ ਪਿੱਛੇ ਝਾਕਦੀ ਹੈ
ਇਕ ਬਹਾਰ
ਤੂੰ ਤਾਂ ਮੇਰੇ ਜੀਣ ਦਾ ਮਕਸਦ ਜਿਹਾ
ਮੇਰੇ ਜੀਵਣ ਦੇ ਲਈ ਵਖਰੀ ਨੁਹਾਰ

ਤੇਰੇ ਨਿੱਕੇ ਪੈਰ
ਮੇਰੀ ਪੈੜ ਲਈ
ਲੈ ਕੇ ਆਏ ਖ਼ੈਰ
ਆਪਣੇ ਰਾਹ ਲਈ
ਤੂੰ ਮੇਰੇ ਸ਼ਬਦਾਂ ਦਾ ਵੱਖਰਾ ਸ਼ਬਦ ਕੋਸ਼
ਜਿਸਦੇ ਹਰ ਪੰਨੇ
ਵਿਚ ਮੇਰੇ ਵਾਸਤੇ
ਮਾਰਦਾ ਠਾਠਾਂ ਹੈ ਜੋਸ਼
ਤੂੰ ਮੇਰੇ ਵਾਸਤੇ ਕੋਈ ਸੁਪਨਾ ਨਹੀਂ ਹੈ
ਤੂੰ ਤਾਂ ਮੇਰੇ ਵਾਸਤੇ ਹੈਂ ਮੇਰੀ ਹੋਸ਼।
                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                ਅੱਠ
ਮੇਰਾ ਦੇਸ਼

ਮੇਰਾ ਦੇਸ਼ ਮੇਰੇ ਲਈ
ਮੇਰੀ ਤਕਦੀਰ ਹੈ
ਮੇਰਾ ਸਭ ਕੁਝ ਹੈ
ਮੇਰਾ ਵਰਤਮਾਨ
ਮੇਰਾ ਵਕਤ
ਮੇਰਾ ਇਤਿਹਾਸ
ਮੇਰੀ ਜਾਨ
ਮੇਰਾ ਸਾਹ
ਮੇਰੇ ਦਿਲ ਦੀ ਧੜਕਣ
ਮੇਰੀਆਂ ਰਗਾਂ ਦਾ ਲਹੂ
ਮੇਰਾ ਦੇਸ਼ ਮੇਰੇ ਲਈ
ਭ ਕੁਝ ਹੈ।

ਮੇਰਾ ਦੇਸ਼
ਮੇਰੇ ਬਚਿਆਂ ਦਾ ਦੇਸ਼
ਮੇਰੇ ਬਾਲਾਂ ਦੇ ਸੁਪਨਿਆਂ ਦਾ ਦੇਸ਼
ਮੇਰੇ ਬਾਲਾਂ ਦੀ ਕਰਮ ਭੂਮੀ
ਉਹਨਾਂ ਦੀ ਕੁਝ ਕਰ ਗੁਜ਼ਰਨ ਦੀ ਇਛਾ
ਮੈਂ ਜ਼ਿੰਦਾ, ਆਪਣੇ ਦੇਸ਼ ਲਈ
ਮੈਂ ਸੋਚਾਂ ਆਪਣੇ ਦੇਸ਼ ਲਈ
ਆਪਣੇ ਬਾਲਾਂ ਦੇ ਸੁਪਨਿਆਂ ਦੇ ਦੇਸ਼ ਲਈ
ਉਹਨਾਂ ਦੀ ਕਰਮ ਭੂਮੀ ਲਈ
ਮੇਰਾ ਦੇਸ਼
ਮੇਰੇ ਲਈ ਮੇਰੀ ਜਾਨ ਤੋਂ ਵ
ਮੇਰੇ ਖੂਨ ਤੋਂ ਵ
ਮੇਰੀ ਰੂਹ ਤੋਂ ਵ

ਕਦੇ ਕਦੇ ਇਸ ਖੂਨ ਵਿਚ ਬੁਖ਼ਾਰ ਹੋਵੇ
ਤਪਦਿਕ ਵਰਗਾ ਬੁਖ਼ਾਰ
ਮੇਰੇ ਦੇਸ਼ ਵਿਚ ਗ਼ੁਬਾਰ ਵਾਂਗ ਉਠੇ
ਮੈਂ ਲਭਣਾ ਚਾਹਾਂ
ਉਹ ਰੋਗਾਣੂ
ਬੁਖ਼ਾਰ ਦੇ ਰੋਗਾਣੂ
ਜੋ ਮੇਰੇ ਸੁਪਨਿਆਂ ਨੂੰ ਘੁਣ ਵਾਂਗ ਲਗਦੇ
ਪਲਾਂ ਵਿਚ ਸੁਪਨਿਆਂ ਦੇ ਦੇਸ਼
                ਨੂੰ ਮਿਟੀ ਵਿਚ ਰੋਲਦੇ
ਪੈਰਾਂ ਹੇਠ ਮਧੋਲਦੇ
ਤੇ ਮੈਂ ਆਪਣੇ ਰੋਂਦੇ ਬਾਲਾਂ ਨੂੰ ਵਰਾਉਣਾ ਚਾਹਾਂ
ਉਹ ਮੈਂਥੋਂ ਮੇਰਾ ਦੇਸ਼ ਮੰਗਦੇ
ਮੇਰੇ ਸੁਪਨਿਆਂ ਦਾ ਦੇਸ਼ ਮੰਗਦੇ
ਮੈਂ ਨਿੰਮੋਝੂਣਾ
ਉਹਨਾਂ ਰੋਗਾਣੂਆਂ ਨੂੰ ਫੜਣਾ ਚਾਹਾਂ
ਜਿਹੜੇ ਮੇਰੀ ਦੇਸ਼ ਭਗਤੀ ਉਪਰ ਸਿਆਸਤ ਦਾ ਰੰਗ ਲਾਉਂਦੇ
ਮੇਰੇ ਦੇਸ਼ ਦੇ ਝੰਡੇ ਨਾਲ
                ਸਿਆਸਤ ਦੇ ਰੰਗਾਂ ਦੀ ਹੋਲੀ ਖੇਡਣ
ਮੇਰਾ ਦੇਸ਼ ਮੇਰੇ ਲਈ ਸਭ ਕੁਝ ਹੈ
ਮੇਰਾ ਦੇਸ਼ ਉਹਨਾਂ ਲਈ ਸਿਆਸਤ  ਤੋਂ ਵਧ ਕੁਝ ਵੀ ਨਹੀਂ
ਉਹ ਆਪਣੀ ਸਿਆਸਤ ਨੂੰ ਦੇਸ਼ ਭਗਤੀ  ਦਾ ਨਾਂ ਦਿੰਦੇ
ਆਉ ਇਸ ਬੁਖ਼ਾਰ ਦੇ ਰੋਗਾਣੂ ਲਭੀਏ
ਰੋਗਾਣੂ ਫੜੀਏ
ਤੇ ਕਿਸੇ ਕੀੜੇ ਮਾਰ ਦਵਾਈ ਵਿਚ ਘੋਲ ਦਈਏ
ਤਾਂ ਕਿ ਮੇਰਾ ਦੇਸ਼ ਮੇਰੀ ਜਾਨ ਹੀ ਰਹੇ
ਮੇਰੇ ਬਾਲਾਂ ਦੇ ਸੁਪਨਿਆਂ ਦਾ ਦੇਸ਼ ਸਲਾਮਤ ਰਹੇ
ਮੇਰਾ ਦੇਸ਼ ਮੇਰੀ ਜਾਨ ਹੈ
ਮੇਰਾ ਦੇਸ਼ ਮੇਰੇ ਲਈ ਸਭ ਕੁਝ ਹੈ।










ਨੌਂ
ਉਹ ਰਿਸ਼ੀ ਨਹੀਂ ਸਨ
ਜਦੋਂ ਉਹ ਤੁਰੇ ਸਨ ਜੰਗਲਾਂ ਚੋਂ
ਆਪਣੀ ਭੁਖ ਲਈ
ਆਪਣੀ ਭੁਖ ਦੇ ਦੁੱਖ ਲਈ
ਜਿਸਦਾ ਦਾ ਦੁਖ ਉਹ ਨਹੀਂ ਸਨ ਜਾਣਦੇ
ਸਿਵਾਏ ਇਸਤੋਂ
                ਕਿ ਕਦੇ ਕਦੇ ਢਿੱਡ ਵਿਚ ਖੋਹ ਪੈਂਦੀ ਸੀ
ਤੇ ਇਹ ਖੋਹ ਉਹਨਾਂ ਨੂੰ ਬੇਚੈਨ ਕਰ ਦਿੰਦੀ
ਉਹ ਤੁਰੇ ਸਨ ਇਸ ਖੋਹ ਤੋਂ ਬਚਣ ਲਈ
ਜੰਗਲਾਂ ਚੋਂ
ਵਗਦੇ ਦਰਿਆਵਾਂ ਦੇ ਕੰਢਿਆਂ ਉਪਰ
ਨੰਗੇ ਪੈਰ
ਨੰਗੇ ਬਦਨ
ਨੰਗੀ ਸੋਚ
ਨੰਗੇ ਖ਼ਿਆਲ
ਕੁਝ ਵੀ ਨਹੀਂ ਸੀ ਉਹਨਾਂ ਕੋਲ
ਸਿਵਾਏ
ਪੱਥਰਾਂ ਤੋਂ
ਰਾਹ ਵਿਚ ਉਹ ਮਿਲੇ
ਸ਼ੇਰਾਂ ਨੂੰ
ਘੋੜਿਆਂ ਨੂੰ
ਗਾਵਾਂ ਨੂੰ
ਕੁਤਿਆਂ ਨੂੰ
ਉਹ ਕਾਫਲੇ ਬਣੇ
ਸਰਦਾਰ ਬਣੇ
ਯੋਧੇ ਬਣੇ
ਉਹਨਾਂ ਜਾਨਵਰਾਂ ਨੂੰ ਪਸ਼ੂ ਬਣਾ ਲਿਆ
ਉਹ ਤੁਰੇ
ਤਾਂ ਪਸ਼ੂ ਉਹਨਾਂ ਨਾਲ ਤੁਰੇ
ਦੁੱਧ ਪੀਂਦੇ
ਮਾਸ ਖਾਂਦੇ
ਉਹ ਤਪਦੇ ਸੂਰਜ ਨੂੰ ਮਿਲੇ
ਤਪਦੀ ਰੇਤ ਨੂੰ ਪੈਰਾਂ ਦੀਆਂ ਤਲੀਆਂ ਥਲੇ ਮਹਿਸੂਸ ਕੀਤਾ
ਦਰਿਆਵਾਂ ਦੇ ਪਾਣੀਆਂ ਨੂੰ
ਉਹਨਾਂ ਆਪਣੀਆਂ ਪਿੰਡਲੀਆਂ ਉਪਰ ਵਜਦਾ ਦੇਖਿਆ
ਉਹਨਾਂ ਘਾਹ ਉਪਰ ਤਰੇਲ ਦੇ ਮੋਤੀ ਦੇਖੇ
ਫਿਰ ਮੋਤੀਆਂ ਨੂੰ ਦਾਣਿਆਂ ਵਿਚ ਬਦਲਦੇ ਦੇਖਿਆ
ਉਹ ਟੁਰਦੇ ਗਏ
ਇਤਿਹਾਸ ਦੇ ਪੰਨਿਆਂ ਉਪਰ
ਸਰਦਾਰ ਬਦਲਦੇ ਰਹੇ
ਪਰ ਕਾਫ਼ਲੇ ਟੁਰਦੇ ਰਹੇ
ਉਹ ਅੰਞਾਣਿਆਂ ਵਾਂਗ ਲੜੇ
ਘਾਹ ਪਿਛੇ
ਪਸ਼ੂਆਂ ਪਿਛੇ
ਧਰਤੀ ਪਿਛੇ
ਗੇ ਲੰਘ ਜਾਣ ਲਈ
ਪਰ ਉਹ ਟੁਰਦੇ ਰਹੇ
ਪਹਾੜਾਂ ਉਪਰ
ਮਾਰੂਥਲਾਂ ਅੰਦਰ
ਜੰਗਲਾਂ ਦੇ ਹਨੇਰਿਆਂ ਵਿਚ
ਉਰ ਟੁਰਦੇ ਰਹੇ
ਉਹਨਾਂ ਗੀਤ ਗਾਏ
ਉਹ ਹਵਾ ਨਾਲ ਮਿਲ ਕੇ ਹਸੇ
ਉਹ ਮੀਂਹ ਵਿਚ ਭਿਜ ਕੇ ਨਚੇ
ਉਹ ਦਰਿਆਵਾਂ ਵਿਚ ਤੈਰੇ ਮਛੀਆਂ ਵਾਂਗ
ਉਹ ਨਚੇ ਬੌਰਿਆਂ ਵਾਂਗ
ਉਹ ਰਿਸ਼ੀ ਬਣੇ
ਉਹ ਮਹਾਂ ਰਿਸ਼ੀ ਬਣੇ
ਉਹਨਾਂ ਗੀਤ ਮੰਤਰ ਬਣੇ
ਉਹਨਾਂ ਦੇ ਮੰਤਰ ਵੇਦ ਬਣੇ
ਉਹਨਾਂ ਰੱਬ ਲੱਭਿਆ
ਤੇ ਲੱਭ ਕੇ ਸੂਰਜ ਨਾਲ ਟੰਗ ਦਿਤਾ
ਤਾਂ ਕਿ ਸਾਰੇ ਉਹਨੂੰ ਦੇਖ ਸਕਣ
ਉਹਨਾਂ ਹਵਾ ਨੂੰ ਉਸਦਾ ਨਾਂ ਦਿਤਾ
ਸੂਰਜ ਨੂੰ
ਚੰਦ ਨੂੰ
ਤਾਰਿਆਂ ਨੂੰ
ਉਹਨਾਂ ਸਵੇਰਿਆਂ ਦੀ ਉਡੀਕ ਕੀਤੀ
ਰਾਤਾਂ ਨੂੰ ਜਾਗ ਕੇ
ਉਹਨਾਂ ਸ਼ਾਮ ਦੇ ਡੁਬਦੇ ਸੂਰਜ ਦਾ ਗ਼ਮ ਕੀਤਾ
ਉਹ ਤੁਰੇ ਸਨ
ਨੰਗੇ ਪੈਰ
ਨੰਗੇ ਧੜ
ਉਹ ਤੁਰੇ ਸਨ ਕਾਫ਼ਲੇ ਬਣ ਕੇ
ਉਹ ਪਹੁੰਚੇ ਤਾਂ
ਦੁਨੀਆ ਬਣੇ
ਵਿਗਿਆਨ ਬਣੇ
ਪਿੰਡ ਬਣੇ
ਸ਼ਹਿਰ ਬਣੇ
ਚੀਆਂ ਅਟਾਰੀਆਂ ਬਣੇ
ਉਹ ਜੋ ਤੁਰੇ ਸਨ
ਗੁਆਚ ਗਏ ਪਿੰਡਾਂ ਚੋਂ
ਸ਼ਹਿਰਾਂ ਵਿਚ
ਇਤਿਹਾਸ ਵਿਚ
ਹੁਣ ਲਭਦੇ ਨੇ
ਕਦੇ ਕਦੇ
ਅਖ਼ਬਾਰਾਂ ਵਿਚ
ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ।
ਉਹ ਜੋ ਤੁਰੇ ਸਨ ਕਾਫ਼ਲੇ ਬਣ ਕੇ
ਉਹ ਜੋ ਤੁਰੇ ਸਨ
ਨੰਗੇ ਧੜ
ਨੰਗੇ ਪੈਰ।
ਸ਼ਾਇਦ ਹੁਣ ਵੀ ਕਿਧਰੇ ਉਹ ਤੁਰ ਰਹੇ ਹਨ।


                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                ਦਸ
ਸੱਭਿਅਤਾ

ਉਹ ਕਦੋਂ ਰੁਕਦੇ ਨੇ
ਜੋ ਤੁਰਨਾ ਜਾਣਦੇ ਨੇ
ਉਹ ਕਦੋਂ ਡਰਦੇ ਨੇ
ਜੰਗਲਾਂ ਤੋਂ
ਪਹਾੜਾਂ ਤੋਂ
ਦਰਿਆਵਾਂ ਤੋਂ
ਸਮੁੰਦਰਾਂ ਤੋਂ
ਲਾਂ ਤੋਂ
ਲਹਿਰਾਂ ਤੋਂ
ਹੜ੍ਹ ਦੇ ਪਾਣੀਆਂ ਤੋਂ
ਉਹ ਕਦੋਂ ਰੁਕਦੇ ਨੇ
ਕੋਈ ਰੁਕਾਵਟ ਉਹਨਾਂ ਦੇ ਪੈਰ ਨਹੀਂ ਬੰਨ੍ਹ ਸਕੀ
ਉਹ ਕਦੇ ਸਮੇਂ ਦੇ ਨਾਲ ਨਾਲ ਟੁਰਦੇ
ਕਦੇ ਇਕਲੇ
ਕਦੇ ਕਾਫ਼ਲਿਆਂ ਨਾਲ
ਕਦੇ ਉਦਾਸ
ਕਦੇ ਹਸਦੇ ਖਿੜ ਖਿੜ ਕਰਕੇ
ਕਦੇ ਕੋਈ ਗੀਤ ਗਾਉਂਦੇ
ਕਦੇ ਕੋਈ ਸੁਰ ਲਾਉਂਦੇ
ਕਦੇ ਸੁਰ ਨਾਲ ਸੁਰ ਮਿਲਾਉਂਦੇ
ਕਦੇ ਰਾਹਾਂ ਉਪਰ ਪੈਰ ਧਰਦੇ
ਕਦੇ ਕੋਈ ਰਾਹ ਬਣਾਉਂਦੇ
ਕਦੇ ਕੋਈ ਪਿਰਤ ਪਾਉਂਦੇ
ਕਦੇ ਪੁਰਾਣੀ ਪਿਰਤ ਨੂੰ ਤੋੜਦੇ
ਉਰ ਜੋ ਤੁਰਨਾ ਜਾਣਦੇ ਨੇ
ਕਦੋਂ ਰੁਕਦੇ ਨੇ
ਕਦੇ ਨਿਕੇ ਨਿਕੇ ਪੈਰਾਂ ਨਾਲ
ਛੋਟੇ ਛੋਟੇ ਕਦਮ ਪੁੁਟਦੇ
ਨਿਕੀਆ ਨਿਕੀਆਂ ਪੈੜਾਂ ਬਣਾਉਂਦੇ
ਕਿਲਕਾਰੀਆ ਮਾਰਦੇ ਨਸਦੇ
ਨਵੀਆਂ ਯਾਰੀਆਂ ਪਾਉਂਦੇ
ਨਿਕੀਆਂ ਨਿਕੀਆ ਗਲਾਂ ਕਰਦੇ
ਘਰਾਂ ਤੋਂ ਦੂਰ
ਹੋਰ ਦੂਰ
ਹੋਰ ਦੂਰ
ਮਾਂ ਦੀ ਗੋਦੀ ਚੋਂ ਨਿਕਲ ਕੇ
ਧਰਤੀ ਨਾਲ ਸਾਂਝ ਪਾਉਂਦੇ
ਜੁਆਨੀ ਵਿਚ ਪੈਰ ਧਰਦੇ
ਖਾਂ ਦੀ ਜ਼ਬਾਨ ਸਿਖਦੇ
ਖਾਂ ਨੂੰ ਨੈਣ ਕਹਿੰਦੇ
ਨੈਣਾਂ ਵਿਚ ਗੁਆਚ ਜਾਂਦੇ
ਫਿਰ ਵੀ ਉਹ ਤੁਰਦੇ ਜਾਂਦੇ
ਨਾ ਰੁਕਦੇ
ਕਦੇ ਬਚਪਨ ਨੂੰ ਮੋਢਿਆਂ ਉਪਰ ਚਾਅ ਕੇ
ਕਦੇ ਬਚਪਨ ਨੂੰ ਉਂਗਲੀ ਲਾ ਕੇ
ਕਦੇ ਬਚਪਨ ਦੇ ਮੌਢੇ ਨਾਲ ਮੋਢਾ ਬਣਦੇ
ਆਪਣੇ ਬਚਪਨ ਵਿਚ ਗੁਆਚ ਜਾਂਦੇ
ਉਹ ਸਦਾ ਤੁਰਦੇ ਰਹਿੰਦੇ
ਨਾ ਰੁਕਦੇ
ਚੈੇਨ ਨਾਲ ਨਾ ਬਹਿੰਦੇ
ਉਹ ਜੋ ਤੁਰਨਾ ਜਾਣੇ ਨੇ
ਸਦਾ ਤੁਰਦੇ ਰਹਿੰਦੇ।


























ਇਕ ਮੁੱਦਤ ਤੋਂ
ਮੈਂ ਜੋ ਚਾਹੁੰਦਾ ਸਾਂ
ਕਿ ਖ਼ਾਮੋਸ਼ੀ ਦੀ ਵਲਗਣ ਵਿਚ ਘਿਰੇ ਸੁਪਨੇ
ਤੇਰੇ ਨੈਣਾਂ ਦੀ ਜੂਹ ਵਿਚ ਸਾਕਾਰ ਹੁੰਦੇ ਦੇਖਾਂ
ਜਾਂ ਫਿਰ
ਇਸ ਚੁੱਪ ਦੇ ਚੱਕਰ ਵਿਯੂਹ ਨੂੰ ਤੋੜ ਕੇ
ਪਰਤ ਜਾਵਾਂ ਆਖਰੀ ਸਲਾਮ ਕਹਿ ਤੈਨੂੰ
ਫਿਰ
ਨਾ ਤੂੰ ਮੇਰੀ ਯਾਦਾਂ ਵਿਚ ਆਵੀਂ
ਨਾ ਮੈ ਤੇਰੇ ਲਈ ਕੋਈ ਗੀਤ ਗਾਵਾਂ
ਨਾ ਮੈਂ ਹਵਾ ਵਿਚ ਉਢਦੇ ਪਰਿੰਦਿਆਂ ਨੂੰ ਤੇਰੇ ਨਾਂ ਕੋਈ ਖ਼ਤ ਫੜਾਵਾਂ
ਨਾ ਮੈਂ ਸਾਵਣ ਦੀ ਰੁੱਤ  ਤੇਰੇ ਨਾਂ ਲਿਖਾਂ
ਨਾ ਕਿਸੇ ਫੁੱਲ ਦੀ ਤਸ਼ਬੀਹ
ਨਾ ਕਿਸੇ ਹਿਰਨੀ ਦੀ ਟੋਰ
ਨਾ ਕਿਸੇ ਚੰਨ ਦੀ ਚਾਣਨੀ
ਹਰ ਇਕ ਨੂੰ
ਮੈਂ ਬਖ਼ਸ਼ ਦਿਆਂ ਉਸਦੇ ਆਪਣੇ ਹੀ
                                ਹੁਸਨ ਦੀ ਖ਼ੁਸ਼ਬੋ
ਪਰ ਅਜਿਹਾ ਹੋ ਨਹੀਂ ਸਕਣਾ
ਬੜਾ ਬੇਵੱਸ ਹਾਂ
ਆਪਣੀ ਆਦਤ ਤੋਂ ਮਜਬੂਰ।

ਮੈਂ ਜੋ ਚਾਹੁੰਦਾ ਹਾਂ
ਕਿ ਹਰ ਖ਼ਾਮੋਸ਼ ਪੰਛੀ ਨੂੰ ਤੇਰਾ ਰਾਗ ਬਖ਼ਸ਼ ਦੇਵਾਂ
ਹਰ ਉਦਾਸ ਮੌਸਮ ਵਿਚ ਭਰ ਦਿਆਂ
ਤੇਰੇ ਹਾਸਿਆਂ ਦਾ ਜਲਤਰੰਗ
ਮੈਂ ਜੋ ਚਾਹੁੰਦਾ ਹਾਂ
ਕਿ ਤੇਰੇ ਮਸ਼ਤਕ ਚਮਘੇ ਸੂਰਜ ਤੋਂ
                ਹਟਾ ਕੇ ਤੇਰੀਆਂ ਜ਼ੁਲਫ਼ਾਂ ਦੇ ਬੱਦਲ
ਦੂਰ ਤੱਕ ਰੁਸ਼ਨਾ ਦਿਆਂ
ਮਨਾਂ ਦੀਆਂ ਹਨੇਰੀਆਂ ਕੋਠੜੀਆਂ।
ਪਰ ਮੇਰੇ ਦਆਲੇ ੳੁੱਗ ਆਈਆਂ ਨੇ
ਫਸੀਲਾਂ
ਮੁੜ ਜ਼ਿੰਦਾ ਹੋ ਗਈਆਂ ਨੇ
ਪੈਰਾਂ ਦੀਆਂ ਬੇੜੀਆਂ
ਤੇਰਾ ਨਾਂ
ਜੁਰਮ ਦੀ ਦਫ਼ਾ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ
ਤੇ ਮੇਰਾ ਨਾਂ
ਕਿਸੇ ਇਸ਼ਤਿਹਾਰੀ ਮੁਜਰਮ ਵਾਂਗ
ਸ਼ਹਿਰ ਦੀਆਂ ਦੀਵਾਰਾਂ ਉਪਰ
                ਲਿਖ ਦਿੱਤਾ ਗਿਆ ਹੈ।
ਤੇ ਮੇਰੇ ਆਸੇ ਪਾਸੇ ਇਕ ਚੁੱਪ ਪਸਰ ਗਈ ਹੈ
ਕਿਸੇ ਸਾਜ਼ਸ਼ ਦੇ ਵਾਂਗ
ਦੀਵਾਰਾਂ ਸਹਿਮ ਗਈਆਂ ਹਨ
ਸੜਕਾਂ ਤੇ ਚੁਰਾਹੇ ਡਰ ਗਏ ਹਨ
ਬਿਲਕੁਲ ਠੀਕ ਇਸੇ ਤਰਾਂ ਹੀ ਹੁੰਦਾ ਹੈ
ਕਿਸੇ ਨੂੰ ਜਿਬਾਹ ਕਰਨ ਤੋਂ ਪਹਿਲਾਂ
ਕਿਸੇ ਸੀਸ ਕੱਟੇ ਜਾਣ ਤੋਂ ਪਹਿਲਾਂ
ਕਿਸੇ ਬਗ਼ਾਵਤ ਨੂੰ ਫਾਂਸੀ ਲਾਉਣ ਤੋਂ ਪਹਿਲਾਂ।
ਸਦਾ ਇਵੇਂ ਹੀ ਹੁੰਦਾ ਹੈ
ਸਦਾ ਇੱਦਾਂ ਹੀ ਹੁੰਦਾ ਹੈ।
























ਸੱਤ

ਹੁਣ ਇਸ ਸ਼ਹਿਰ ਦੀਆਂ ਗਲੀਆਂ ਨਾਲ
ਤੇਰੀਆਂ ਯਾਦਾਂ ਤੋਂ ਬਿਨਾਂ
ਕੋਈ ਵੀ ਰਿਸ਼ਤਾ ਨਹੀਂ
ਕੋਈ ਵੀ ਨਾਤਾ ਨਹੀਂ
ਲੋਕ ਹਨ
ਭੀੜ ਹੈ
ਸ਼ੋਰ ਹੈ
ਹਰ ਤਰਫ਼ ਚਿਹਰੇ ਹੀ ਚਿਹਰੇ
ਪਰ  ਕੋਈ ਵੀ ਐਸਾ ਨਹੀਂ
ਜੋ ਮਿਲੇ ਤੇ ਪਛਾਣੇ
ਤੇ ਫਿਰ ਮੈਨੂੰ ਆਪਣਾ ਕਹੇ
ਤੇਰੇ ਜਾਣ ਪਿੱਛੋਂ
ਮੈਂ ਕਿੰਨਾ ਇੱਕਲਾ ਹੋ ਗਿਆ ਹਾਂ।

ਲੋਕ ਖਿੱਲਰੇ ਹਨ
ਰੰਗਾਂ ਵਿਚ ਲਿਬੜੇ ਹਨ
ਆਪਣੀ ਬਦਰੰਗੀ ਲੁਕਾਉਣ ਲਈ
ਲੱਭ ਲਿੳਾਏ ਹਨ
ਮੁਖੌਟੇ
ਮੁਖੋਟੇ ਹੱਸਦੇ ਹਨ
ਮਸਕਰਾਂਦੇ
ਕਦੇ ਰੋਂਦੇ
ਸਦਾ ਹੈਰਾਨ ਤੇ ਪ੍ਰੇਸ਼ਾਨ ਰਹਿੰਦੇ
ਖੁਦ ਤੋਂ ਹੀ ਦੌੜਦੇ
ਆਪਣੇ ਹੀ ਪਰਛਾਂਵੇ ਤੋਂ ਡਰਦੇ
ਆਪਣੇ ਆਪ ਤੋਂ ਹੀ ਬਚਦੇ।
ਆਪਣੇ ਆਪ ਤੋਂ ਹੀ ਤ੍ਰਹਿੰਦੇ।
ਇਹ ਸਾਰੇ ਅਜਨਬੀ ਜਾਪਣ
ਅਜਨਬੀ ਹੀ ਅਜਨਬੀ
ਕਿਸ ਨਾਲ ਤੇਰੀ ਗੱਲ ਕਰੀਏ
ਇਸ਼ਕ ਤੇਰਾ
ਇਸ਼ਕ ਮੇਰਾ
ਸ਼ਹਿਰ ਦੀ ਜੋ ਦੰਦ ਕਥਾ ਹੈ
ਸ਼ਹਿਰ ਦੇ ਬੁਲੰਦ ਦਰਵਾਜ਼ੇ ਨੂੰ ਇਹ ਵੀ ਰਾਸ ਨਹੀਂ
ਚੰਗਾ ਨਹੀਂ ਲਗਦਾ
ਕਿ ਤੇਰਾ ਜ਼ਿਕਰ ਹੋਵੇ
ਹਵਾ ਵਿਚ ਤੇਰੀ ਮਹਿਕ ਹੋਵੇ
ਰੂਹ ਵਿਚ ਤੇਰਾ ਵਸੇਬਾ
ਪਰ ਮੌਸਮ ਦੀ ਤਰਾਂ
ਇਹ ਹਵਾ ਵੀ ਆਪਣੀ ਨਹੀਂ ਹੈ
ਇਸ ਸਮਾਂ ਵੀ ਆਪਣਾ ਨਹੀਂ ਹੈ
ਏਸੇ ਲਈ
ਹੁਣ
ਇਸ ਸ਼ਹਿਰ ਦੀਆਂ ਗਲੀਆਂ ਨਾਲ
ਤੇਰੀਆਂ ਯਾਦਾਂ ਬਿਨਾਂ
ਕੋਈ ਵੀ ਰਿਸ਼ਤਾ ਨਹੀਂ
ਕੋਈ ਵੀ ਨਾਤਾ ਨਹੀਂ
ਕੋਈ ਵੀ ਰਿਸ਼ਤਾ ਨਹੀਂ
ਕੋਈ ਵੀ ਨਾਤਾ ਨਹੀਂ।































ਅੱਠ
ਤੇਰੀਆਂ ਯਾਦਾਂ ਤੋਂ ਜਲਾਵਤਨ ਕਰਕੇ
ਜੀਣ ਦਾ ਹੁਕਮ ਹੋਇਆ
ਤੇ ਕਿਹਾ ਗਿਐ
ਇਕ
ਏਸ ਨੂੰ ਸੂਲੀ ਤੇ ਟੰਗੋ
ਅੱਗ ਦੇ ਦਰਿਆ ਚਸੁੱਟੋ
ਫਿਰ ਵੀ ਜੇ ਇਹ ਜ਼ਿੰਦਾ ਰਹੇ
ਸੁਲਗਦੇ ਹੋਏ ਗੀਤ ਗਾਵੇ
ਤਾਂ
ਦਾਗ਼ ਦਿਓ ਇਸ ਦਾ ਬਦਨ
ਕੁਤਰਾ ਕੁਤਰਾ ਕਰ ਦਿਓ
ਇਸ ਦੀ ਜ਼ੁਬਾਨ
ਇਸਦੀ ਬੋਲੀ
ਇਹਦੀਆਂ ਕਿਤਾਬਾਂ ਚੋਂ
ਸ਼ਬਦਾਂ ਦੇ ਅਰਥ ਪਾੜ ਦਿਓ
ਚੀਦਾ ਚੀਦਾ ਕਰ ਦਿਉ
ਸੂਰਜ ਦੇ ਉੱਗਣ ਤੋਂ ਪਹਿਲਾਂ
ਜਲਾਵਤਨ ਕਰ ਦਿਉ
ਤਾਂ ਜੋ ਹਵਾ ਆਵੇ ਤਾਂ ਉਡਾ ਕੇ ਲੈ ਜਾਵੇ
ਇਸ ਦਾ ਵਜੂਦ
ਇਸ ਦੇ ਸ਼ਬਦ
ਇਸਦੇ ਅਰਥ
ਇਸ ਦੇ ਗੀਤਾਂ ਦੇ ਬੋਹਲ
ਇਸ ਦੇ ਸੁਰ
ਇਸ ਦੇ ਰਾਗ
ਇਸ ਦੀ ਸੁਲਗਣ
ਇਸ ਦੀ ਹਰ ਚਿਣਗ
ਭਟਕਣਾ ਵਿਚ ਬਿੱਖ਼ਰ ਜਾਵੇ।
ਕਿਉਂ ਜੋ
ਤੇਰੀਆ ਯਾਦਾਂ ਤੋਂ ਜਲਾਵਤਨ ਹੋ ਕੇ
ਜੀ ਸਕਾਂ ਤਾਂ ਜੀ ਲਵਾਂ ਮੈਂ
ਪਰ ਜਲਾਵਤਨੀ ਤੋਂ ਪਹਿਲਾਂ
ਇਕ ਟੱਕ ਦੇਖਣਾ ਚਾਹੁੰਦਾ ਹਾਂ ਮੈਂ
ਉਹ ਰੁੱਖ
ਜਿਸਦੀ ਛਾਂਵੇ ਬੈਠ
ਤੈਨੂੰ ਯਾਦ ਕੀਤਾ ਸੀਕਦੇ
ਤੇਰੇ ਸੁਪਨੇ ਸਜਾਏ ਸਨ
ਜੀਣ ਤੇ ਮਰਨ ਦਾ ਸੀ ਪ੍ਰਣ ਕੀਤਾ
ਟਿਕੀ ਰਾਤ ਨੂੰ
ਤਾਰਿਆਂ ਵਿਚ ਲਭਿਆ ਸੀ
ਤੇਰਾ ਨਾਂ
ਉਹ ਸੁਨਹਿਰੀ ਸਵੇਰ ਦਾ ਪਹਿਲਾ ਪਰਿੰਦਾ
ਜਿਸ ਨੇ ਸੁਣਾ ਕੇ ਨਾਂ ਤੇਰਾ
ਮੇਰੀ ਰੂਹ ਨੂੰ ਤਸਕੀਨ ਦਿੱਤੀ ਸੀ
ਤੇ
ਜਦ ਮੈਂ ਜਲਾਵਤਨ ਹੋਇਆ
ਸ਼ਹਿਰ ਦੀ ਫਸੀਲ ਤੋਂ ਬਾਹਰ
ਜਦੋਂ ਮੈਂ ਪੈਰ ਪਾਇਆ
ਮੇਰੇ ਅੰਦਰੋਂ ਹਜ਼ਾਰਾਂ ਘੋੜੇ  ਬੇਕਾਬੂ ਹੋਏ
ਹਜ਼ਾਰਾਂ ਹਾਥੀ ਚਿੰਘਾੜੇ
ਮੇਰੇ ਗੀਤ ਰੋਹ ਵਿਚ ਕੰਬੇ
ਮੇਰੀ ਜ਼ੁਬਾਨ ਰੋਈ
ਮੇਰੇ ਸੁਰ ਸਰਾਪ ਗਏ
ਤੇ ਹੋ ਗਏ ਗੂੰਗੇ
ਤੇ ਠਰ ਗਏ
ਮੇਰੇ ਮਘਦੇ ਬੋਲ
ਇਸਤਰਾਂ ਲੱਗਿਆ
ਕਿ ਮੈਂ ਜਿਵੇਂ ਆਪਣੇ ਆਪ ਤੋਂ ਹੀ
ਜਲਾਵਤਨ ਹੋਇਆ ਹੋਵਾਂ।




















ਨੌਂ
ਹੌਲੀ ਹੌਲੀ ਉਹ ਮੋਸਮ ਵੀ ਬੀਤ ਗਿਆ ਹੈ
ਜਿਸ ਮੌਸਮ ਦੀ ਪੋਣ ਪਿਆਸੀ
ਖ਼ੁਸ਼ਕ ਤਿਹਾਈ
ਥਲ ਥਲ ਭਟਕੇ
ਮ੍ਰਿਗ ਤ੍ਰਿਸ਼ਨਾ ਵੱਲ ਦੌੜ ਰਹੀ ਜੋ
ਜਿਸਦੇ ਸਾਹਾਂ ਵਿਚ ਤੂਫਾਨ
ਖ਼ੁਸ਼ਕ ਰੇਤ ਦੇ ਵਾਵਰੋਲੇ
ਜਦ ਵਗਦੇ ਨੇ
ਬੁੱਕਲ ਵਿਚ ਸਮੇਟ ਲੈਂਦੇ ਨੇ
ਸਮੇਂ ਦੇ ਪੈਰਾਂ ਦੇ ਨਿਸ਼ਾਨ
ਹਲ਼ੀ ਹੌਲੀ ਉਹ ਮੋਸਮ ਵੀ ਬੀਤ ਗਿਆ ਹੈ
ਹੌਲੀ ਹੌਲੀ ਇਹ ਮੌਸਮ ਵੀ ਬੀਤ ਜਾਏਗਾ।

ਇਹ ਮੋਸਮ
ਕਿਸ ਸਰਸ ਘਟਾਵਾਂ
ਖੂਬ ਸਮੇਂ ਦੇ ਅੰਬਰੀਂ ਚੜ੍ਹੀਆਂ
ਕਿਣ ਮਿਣ ਕਿਣ ਮਿਣ
ਰਿਮ ਝਿਮ ਰਿਮ ਝਿਮ
ਇਹ ਵਰਖਾ ਦੀਆਂ ਪਹਿਲੀਆ ਬੂੰਦਾਂ
ਗੋਰੀ ਦੀਆਂ ਜ਼ੁਲਫਾਂ ਵਿਚ ਅੜੀਆਂ
ਟਪਕ ਰਹੇ ਸਾਵਣ ਦੀਆ ਕਣੀਆਂ
ਨਾਲ ਹੁਲਾਰੇ ਵਿਛ ਵਿਛ ਜਾਂਦੀ
ਅੰਬਰ ਤੇ ਜਦ ਬਿਜਲੀ ਕੜਕੇ
ਗੋਰੀ ਦਾ ਦਿਲ ਕੰਬ ਕੰਬ ਜਾਵੇ





ਗ਼ਜ਼ਲ


ਜਦ ਘਰੋਂ ਨਿਕਲੇ ਨਾ ਕੋਈ ਛਾਂ ਮਿਲੀ।
ਧੁੱਪ ਤਪਦੀ ਹੀ ਮਿਲੀ ਹਰ ਥਾਂ ਮਿਲੀ।

ਕਹਿਣ ਨੂੰ ਉਹ ਸ਼ਹਿਰ ਸੀ ਗੋਪਾਲ ਦਾ
ਭੁੱਖੀ ਮਰਦੀ ਹਰ ਗਲੀ ਚਗਾਂ ਮਿਲੀ।

ਪੱਤ ਜਿਦੇ ਪਰਤੇ ਨਾ ਘਰ  ਪਰਦੇਸ ਚੋਂ
ਕੰਧ ਤੇ ਟੰਗੀ ਹੋਈ ਉਹ ਮਾਂ ਮਿਲੀ।

ਪੈਰ ਦੇ ਛਾਲੇ ਮਿਲੇ, ਕੰਡੇ ਮਿਲੇ
ਤੇਰਿਆਂ ਰਾਹਵਾਂ ਚ ਨਾ ਕੋਈ ਛਾਂ ਮਿਲੀ।





































No comments:

Post a Comment