ਹੁਣ ਜਿਸ ਦੇ ਹੱਥ ਉਪਰ
ਸਿਆਹੀ ਨਾ ਹੋਵੇ ਉਸ ਨੂੰ ਕੀ ਆਖੋਗੇ......?
ਕੇਂਦਰ ਸਰਕਾਰ ਦੇ ਅਧਿਕਾਰੀਆਂ
ਦਾ ਇਹ ਅਗਲਾ ਮੂਰਖਤਾ ਭਰਿਆ ਫੈਸਲਾ ਹੋਵੇਗਾ, ਕਿ ਨਿਸ਼ਾਨ ਲਾ ਦਿਤੇ ਜਾਣ
ਕਿ ਕੋਈ ਬੰਦਾ ਬਾਰ ਬਾਰ ਬੈਂਕ ਨਾ ਜਾ ਸਕੇ। ਮਸਝਣ
ਵਾਲੀ ਗੱਲ ਹੈ ਕਿ ਇਹ
ਉਸ ਦਾ ਆਪਣਾ ਪੈਸਾ ਹੈ, ਜਿਸ ਦੇ ਹਰ ਨੋਟ ਉਪਰ ਤੁਸੀਂ ਲਿਖ ਕੇ ਦਿਤਾ ਹੈ ਕਿ ਕੇਦਰ ਸਰਕਾਰ
ਨੇ ਨੋਟ ਦੇ ਮਾਲਕ ਨੂੰ ਲਿਖੀ ਹੋਈ ਰਕਮ ਦੇ ਰੁਪਏ ਦੇਣ ਦਾ ਵਚਨ ਦਿਤਾ ਹੈ।
ਮੈਂ ਹੈਰਾਨ ਹਾਂ ਹਾਲੇ ਤੱਕ
ਜਨਤਾ ਇਸ ਫੈਸਲੇ ਨੂੰ ਕਿਵੇਂ ਪਰਵਾਨ ਕਰ ਰਹੀ ਹੈ। ਇਸ ਬਾਰੇ ਉਨ੍ਹਾਂ ਨੇ ਕੋਈ ਸਵਾਲ ਕਿਉਂ ਨਹੀਂ ਉਠਾਇਆ।
ਕਿਉਂ ਉਨ੍ਹਾਂ ਨੇ ਇਸ ਨੂੰ ਅਦਾਲਤ ਵਿੱਚ ਨਹੀਂ ਵੰਗਾਰਿਆ?
ਜਦੋਂ ਕਿ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਆਪਣੇ ਉਸ ਵਾਦੇ ਤੋਂ ਮੁਕਰ ਗਈ ਹੈ।
ਪੁਛਣਾ ਬਣਦਾ ਸੀ ਕਿ ਤੁਸੀਂ
ਇਸ ਵਾਦੇ ਤੋਂ ਮੁਕਰੇ ਹੀ ਕਿਉਂ,
ਪਰ ਹੁਣ ਹਰ ਵਿਅਕਤੀ ਤੋਂ ਉਸ
ਦਾ ਪਛਾਣ ਪੱਤਰ ਮੰਗਦੇ ਹੋ,
ਇਥੇ ਹੀ ਬੱਸ ਨਹੀਂ ਤਾਂ ਉਸ ਦੀ ਉਂਗਲ ਉਪਰ ਨਿਸ਼ਾਨ ਲਾਉਂਣ ਦੀ ਕਵਾਇਦ ਸ਼ੁਰੂ
ਕਰ ਦਿਤੀ ਹੈ। ਇੱਕ
4ਹਜ਼ਾਰ ਪਿਛੇ ਇੱਕ ਨਿਸ਼ਾਨ? ਕੀ
ਲੋਕ ਇੰਨੇ ਬੇਵਕੂਫ ਹਨ, ਕਿ ਦੋ ਦੋ ਹਜ਼ਾਰ ਪਿਛੇ ਆਪਣੀਆਂ ਉਂਗਲਾਂ ਉਪਰ ਤੇਜ਼ਾਬ ਦੇ ਨਿਸ਼ਾਨ
ਲੁਆਉਂਦੇ ਫਿਰਨਗੇ।
ਉਹ ਇਹੋ ਜਿਹੇ ਫੈਸਲੇ ਦਾ ਵਿਰੋਧ ਕਿਉਂ
ਨਾ ਕਰਨ। ਇਹ ਉਨ੍ਹਾਂ ਦਾ ਅਧਿਕਾਰ ਹੈ।
ਮੇਰੀ ਅਗਲੀ ਹੈਰਾਨੀ ਇਸ
ਗੱਲ ਦੀ ਵੀ ਹੈ ਕਿ ਲੋਕ ਤੁਹਾਡੇ ਇਸ ਫੈਸਲੇ ਉਪਰ ਤਾੜੀਆਂ ਮਾਰ ਰਹੇ ਹਨ ਜਿਵੇਂ ਕਿ ਹੁਣ ਸੱਭ ਕੁਝ
ਠੀਕ ਹੋ ਜਾਵੇਗਾ।
ਇਹ ਸਰਕਾਰੀ ਤੰਤਰ ਦੀ ਕਮਅਕਲੀ ਹੈ ਕਿ ਇਹੋ ਜਿਹਾ ਫੈਸਲਾ ਜਿਸ ਨਾਲ ਸਵਾ ਅਰਬ ਲੋਕ ਹਿੱਲ
ਜਾਣੇ ਸਨ, ਲੈਣ ਤੋਂ ਪਹਿਲਾਂ ਇਹ ਸਾਰਾ ਕੁਝ ਕਿਉਂ ਨਹੀਂ ਸੋਚਿਆ ਗਿਆ? ਕਿਉਂ ਸਾਰੇ ਇੰਤਜ਼ਾਮ ਨਹੀਂ ਕੀਤੇ ਗਏ? ਕਿਉਂ 7.59 ਸ਼ਾਮ ਤੱਕ ਪੁਰਾਣੇ ਨੋਟ ਮਸ਼ੀਂਨਾਂ
ਚੋਂ ਬਾਹਰ ਆਉਂਦੇ ਰਹੇ ਤੇ 8
ਵਜੇ ਉਹ ਸਾਰੇ ਕਾਗਜ਼ ਬਣ ਗਏ?
ਤੁਸੀਂ ਲੋਕਾਂ ਤੋਂ ਹਿਸਾਬ
ਕਿਤਾਬ ਕਿਵੇਂ ਲੈਣਾ ਹੈ ਇਹ ਤਾਂ ਬਾਦ ਦੀ ਗੱਲ ਹੈ ਪਰ ਲੋਕਾਂ ਨੂੰ ਹੁਣ ਤੈਅ ਕਰ ਲੈਣਾ ਚਾਹੀਦਾ ਹੈ
ਕਿ ਉਨ੍ਹਾਂ ਨੇ ਤੁਹਾਡੀ ਨਾਲਇਕੀ ਦਾ ਹਿਸਾਬ ਕਿਤਾਬ ਕਦੋਂ ਲੈਣਾ ਹੈ। ਕੀ ਇਹ ਬੀ ਜੇ ਪੀ ਦੀ ਸਰਕਾਰ ਦੀ ਅੱਛੇ ਦਿਨਾਂ ਦੀ ਪ੍ਰੀਭਾਸ਼ਾ
ਵਿੱਚ ਸ਼ਾਮਲ ਹੈ?
ਕਰੰਸੀ ਬਦਲਣ ਦੇ ਇਸ ਤੋਂ
ਬਿਨਾਂ ਹੋਰ ਵੀ ਬਹੁਤ ਸਾਰੇ ਢੰਗ ਸਨ। ਪੰਜ
ਸੋ ਤੇ ਹਜ਼ਾਰ ਦੇ ਨੋਟ ਮਸ਼ੀਂਨਾਂ ਚੋਂ ਬਾਹਰ ਕੱਢੇ ਜਾ ਸਕਦੇ ਸਨ। ਬਿਨਾਂ ਕਿਏ ਨੂੰ ਦੱਸਿਆ ਬੈਂਕ ਪੁਰਾਣੇ ਨੋਟਾਂ ਦੀ ਥਾਂ ਨਵੇਂ ਨੋਟ
ਜਾਰੀ ਕਰ ਸਕਦੇ ਸਨ।
ਜਿਸ ਧਨ ਨੂੰ ਕਾਲਾ ਧਨ ਆਖਦੇ ਹੋ ਉਸ
ਨੂੰ ਬਾਹਰ ਕੱਢਣ ਦੇ ਹੋਰ ਬਹੁਤ ਸਾਰੇ ਢੰਗ ਸਨ, ਇਸ ਬਾਰੇ ਕਈ ਤਰੀਕਿਆਂ ਨਾਲ
ਸੋਚਿਆ ਜਾ ਸਕਦਾ ਸੀ।
ਪਰ ਕਿਸੇ ਵੀ ਇੱਕ ਵਿਅਕਤੀ
ਨੂੰ ਕੋਈ ਹੱਕ ਨਹੀਂ ਸੀ ਕਿ ਉਹ ਸਾਰੇ ਦੇਸ਼ ਦੀ ਜਨਤਾ ਨੂੰ ਚਾਰ - ਛੇ ਮਹੀਨਿਆਂ ਲਈ ਅਗਵਾ ਕਰ ਲਏ, ਤੇ ਫਿਰ ਰੋਟੀ ਤੋਂ ਮੁਥਾਜ ਕਰ ਦੇਵੇ, ਉਨ੍ਹਾਂ ਨੂੰ ਜ਼ਿੰਦਗੀ ਦੇ ਬਾਕੀ ਮਸਲਿਆਂ ਤੋਂ ਹਟਾ ਕੇ ਕਿਸੇ ਨਵੇਂ
ਮਸਲੇ ਵਿੱਚ ਉਲਝਾ ਦੇਵੇ।
ਬਣੀ ਬਣਾਈ ਆਰਥਕ ਵਿਵਸਥਾ ਡਾਂਵਾਂਡੋਲ
ਕਰ ਦੇਵੇ।
ਹਰ ਇੱਕ ਨੂੰ ਜ਼ਰਗ-ਮਾਲ ਬਣਾ ਦੇਵੇ।
No comments:
Post a Comment