Thursday, April 12, 2012

ਜ਼ਿੰਦਾਬਾਦ


ਜ਼ਿੰਦਾਬਾਦ
ਇਨਕਲਾਬ ਜ਼ਿੰਦਾਬਾਦ
ਜਿੰਦਾਬਾਦ
ਜ਼ਿੰਦਾਬਾਦ ਦਿਲ ਦੀ ਚਾਹਤ
ਰੂਹ ਦਾ ਖੇੜਾ
ਨੀਝ ਤੇ ਰੀਝਾਂ ਦਾ ਪਹਿਰਾ
ਜ਼ਿੰਦਾਬਾਦ
ਅੱਖ ਨਾ ਰੋਵੇ ਕਦੇ
ਰੂਹ ਨਾ ਸੋਂਵੇ ਕਦੇ
ਜਾਗਦੇ ਲੋਕਾਂ ਦੀ
ਹਰ ਇਕ ਸੋਚ
ਜ਼ਿੰਦਾਬਾਦ
ਜ਼ਿੰਦਾਬਾਦ ਜ਼ਿੰਦਗੀ
ਜ਼ਿੰਦਗੀ ਓਹ ਜ਼ਿੰਦਾਬਾਦ
ਸੋਚ ਦੇ ਮੋਤੀ  ਪਰੋ ਕੇ
ਹੱਥ ਲੱਗੇ ਕਾਰ ਨੂੰ
ਦੇ ਦਿਉ ਹਰ ਹੱਥ ਨੂੰ
ਰੋਜ਼ਗਾਰ ਹਰ ਬੇਕਾਰ ਨੂੰ
ਪੈਰ ਲਈ ਪੈਂਡਾ ਦਿਓ
ਪੈਂਡੇ ਲਈ ਰਾਹਵਾਂ ਦਿਓ
ਰਾਤ ਲਈ ਸੂਰਜ ਦਿਓ
ਧੁੱਪ ਲਈ ਛਾਂਵਾਂ ਦਿਓ
ਜ਼ੁਲਮ ਦੀ
ਦੀਵਾਰ ਤੋੜਨ ਵਾਸਤੇ
ਬਾਹਵਾਂ ਦਿਓ
ਸਾਹਵਾਂ ਲਈ ਥਾਂਵਾਂ ਦਿਓ
ਕਾਫਲਾ ਰੁਕਣਾ ਨਹੀਂ
ਇਹ ਸੋਜ਼ ਏ ਦਿਲ ਸੁੱਕਣਾ ਨਹੀਂ
ਮੁੱਕਣਾ ਨਹੀਂ ਇਹ ਇਨਕਲਾਬ
ਜ਼ਿੰਦਾਬਾਦ
ਜ਼ਿੰਦਾਬਾਦ
ਜ਼ਿੰਦਾਬਾਦ
ਮੇਰਾ ਹਿੱਸਾ
ਪੂਰਾ ਹਿੱਸਾ
ਮੈਂ ਵੀ ਹਾਂ ਇਸ ਦਾ ਸ਼ਰੀਕ
ਮੈਂ ਹੀ ਤਾਂ ਹਾਂ ਇਤਿਹਾਸ ਹਾਂ
ਮੈਂ ਹੀ ਤਾਂ ਹਾਂ ਵਿਸ਼ਵਾਸ ਹਾਂ
ਮੈਂ ਹੀ ਤਾਂ ਹਾਂ ਜੋ ਗਿਆਨ ਹਾਂ
ਵਿਗਿਆਨ ਹਾਂ
ਤੇ ਧਿਆਨ ਹਾਂ
ਮੈਂ ਹੀ ਤਾਂ ਹਾਂ
ਤਾਰਿਆਂ ਦੀ ਧੂੜ
ਦੀ
ਤਾਮੀਰ ਹਾਂ
ਮੈਂ ਹੀ ਤਾਂ ਹਾਂ ਸ਼ਬਦ ਦਾਤਾ
ਸੋਚ ਦਾਤਾ
ਮੈਂ ਹੀ ਤਾਂ ਹਾਂ ਸਿਰਜਨਾ
ਮੈਂ ਆਪ ਸਿਰਜਨ ਹਾਰ ਹਾਂ
ਮੈਂ ਹਾਂ ਤਾਂ ਹੈ ਇਹ ਜ਼ਿੰਦਗੀ
ਮੈਂ ਹਾਂ ਤਾਂ ਇਹ ਬੰਦਗੀ
ਮੈਂ ਹੀ ਤੇ ਉਹ ਇਨਸਾਨ ਹਾਂ
ਜਿਸ ਨੇ ਬਣਾਇਆ ਆਸਮਾਨ
ਜ਼ਿੰਦਾਬਾਦ
ਜ਼ਿੰਦਾਬਾਦ
ਜ਼ਿੰਦਾਬਾਦ ਐ ਜ਼ਿੰਦਗੀ
ਇਨਕਲਾਬ – ਜ਼ਿੰਦਾ ਬਾਦ





No comments:

Post a Comment