ਪੰਜਾਬੀ ਕਿਸੇ ਦਾ ਸ਼ਾਹਕਾਰ – ਸੈਫੁਲ ਮਲੂਕ
ਗੁਰਦੀਪ ਸਿੰਘ ਭਮਰਾ
ਪੰਜਾਬੀ ਦੇ ਕਿੱਸਾ ਕਾਵਿ ਦੀ ਇਕ ਖਾਸ ਵਿਸ਼ੇਸ਼ਤਾ ਹੈ ਕਿ ਹਰ ਕਿੱਸਾ ਸਿਰਫ਼ ਕਹਾਣੀ ਨਾ ਹੋ ਕੇ ਸੰਪੂਰਨ ਨਜ਼ਰੀਆ ਬਣ ਕੇ ਪੇਸ਼ ਹੁੰਦਾ ਹੈ ਤੇ ਸਰੋਤਿਆਂ ਤੇ ਪਾਠਕਾਂ ਉਪਰ ਡੂੰਘਾ ਪ੍ਰਭਾਵ ਛੱਡਦਾ ਹੈ। ਇਹਨਾਂ ਵਿੱਚ ਨਾਇਕ ਤੇ ਨਾਇਕਾਂ ਦੇ ਆਸਾਰੇ ਕਹਾਣੀ ਤਾਂ ਤੁਰਦੀ ਪਰ ਇਸ ਦੇ ਨਾਲ ਨਾਲ ਆਪਣੇ ਪਿਛੇ ਜ਼ਿੰਦਗੀ ਦੇ ਦਰਸ਼ਨ ਦੀ ਉਹ ਪੈੜਾਂ ਛੱਡਦੀ ਹੈ ਤੇ ਅਜਿਹੇ ਮੁਕਾਮ ਉਸਾਰਦੀ ਹੈ ਜਿਹਨਾਂ ਸਦਕਾ ਇਹ ਕਿੱਸੇ ਕਹਾਣੀ ਤੋਂ ਉਪਰ ਉੱਠ ਕੇ ਪਾਠਕ / ਸਰੋਤਿਆਂ ਨਾਲ ਪੀਢੀ ਸਾਂਝ ਪਾ ਲੇਂਦੇ ਹਨ।
ਰਾਂਝਾ ਰਾਝਾਂ ਕਰਦੀ ਨੀ ਮੈਂ ਆਪੇ ਰਾਂਝਾ ਹੋਈ। (ਬੁਲ੍ਹੇ ਸ਼ਾਹ)
ਤੇ
ਯਾਰੜੇ ਦਾ ਸਾਨੂੰ ਸੱਥਰ ਚੰਗਾ। (ਗੁਰੂ ਗੋਬਿੰਦ ਸਿੰਘ)
ਤੇ
ਯਾਰੜੇ ਦਾ ਸਾਨੂੰ ਸੱਥਰ ਚੰਗਾ। (ਗੁਰੂ ਗੋਬਿੰਦ ਸਿੰਘ)
ਭਾਂਵੇ ਬਹੁਤੇ ਕਿਸੇ ਦੁਨੀਆਵੀ ਇਸ਼ਕ ਦੇ ਵਿਸ਼ੇ ਦੁਆਲੇ ਘੁੰਮਦੇ ਪ੍ਰਤੀਤ ਹੁੰਦੇ ਹਨ, ਪਰ ਇਹਨਾਂ ਵਿੱਚ ਇਹ ਦੁਨੀਆਵੀ ਇਸ਼ਕ ਝੱਟ ਹਕੀਕੀ ਇਸ਼ਕ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਕਿਸੇ ਦੇ ਪਾਤਰ ਦੋ ਵਿਅਕਤੀ ਨਾ ਰਹਿ ਕੇ ਸਗੋਂ ਅਜਿਹੇ ਆਦਰਸ਼, ਪ੍ਰਤੀਕ ਬਣ ਜਾਂਦੇ ਹਨ ਕਿ ਉਹ ਸਾਡੇ ਮੁਆਸ਼ਰੇ ਅਤੇ ਜ਼ਿੰਦਗੀ ਦੇ ਤਾਣੇ ਬਾਣੇ ਵਿੱਚ ਖੂਬਸੁਰਤ ਮੋਟਿਫ ਬਣ ਜਾਂਦੇ ਹਨ। ਬਹੁਤੀ ਵਾਰੀ ਉਹਨਾਂ ਨੂੰ ਇਕ ਪ੍ਰਤੀਕ ਵੱਜੋਂ ਯਾਦ ਕੀਤਾ ਜਾਂਦਾ ਹੈ। ਰੋਮਾਂਸ ਵੱਧ ਕੇ ਨੈਤਿਕਤਾ ਦਾ ਰੂਪ ਲੈ ਲੈਂਦਾ ਹੈ ਤੇ ਉਹ ਪਾਤਰ ਜ਼ਿੰਦਗੀ ਦੇ ਰੋਸ਼ਨ ਮੁਨਾਰੇ ਵੱਜੋਂ ਸਦਾ ਵਾਸਤੇ ਆਪਣੀ ਹੋਂਦਾ ਦਾ ਪ੍ਰੀਚੈ ਕਰਵਾਉਂਦੇ ਹਨ।
ਪੰਜਾਬੀ ਕਿੱਸਾ ਕਾਵਿ ਵਿੱਚ ਬਹੁਤੇ ਕਿਸੇ ਮੁਸਲਮ ਸ਼ਾਇਰਾਂ ਨੇ ਲਿਖੇ ਜਿਵੇਂ ਹੀਰ ਤੇ ਰਾਂਝੇ ਦੀ ਕਹਾਣੀ ਦਾ ਕਿੱਸਾ ਹੀਰ ਸਯੱਦ ਵਾਰਸ ਸ਼ਾਹ ਨੇ ਲਿਖੀ, ਮੀਆਂ ਕਾਦਰਯਾਰ ਨੇ ਪੂਰਨ ਭਗਤ ਦਾ ਕਿਸਾ ਲਿਖਿਆ, ਫਜ਼ਲਦੀਨ ਨੇ ਸੋਹਣੀ ਮਹੀਂਵਾਲ ਤੇ .... ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ। ਇਸ ਤੋਂ ਇਲਾਵਾ, ਸੱਸੀ ਪੁੰਨੂ ਦਾ ਕਿੱਸਾ, ਸ਼ੀਰੀਂ ਫਰਿਹਾਦ ਦਾ ਕਿੱਸਾ, ਸੈਫੁਲ ਮਲੂਕ ਦਾ ਕਿਸਾ, ਵੀ ਮੁਸਲਮ ਸ਼ਾਇਰਾਂ ਨੇ ਤਖਲੀਕ ਕੀਤਾ।
ਪੰਜਾਬੀ ਦੇ ਕਿਸਾ ਕਾਵਿ ਦੀ ਇਕ ਵਿਸ਼ੇਸ਼ਤਾ ਹੋਰ ਵੀ ਹੈ, ਇਹ ਪੰਜਾਬ ਵਿੱਚ ਪਨਪ ਰਹੀ ਸੂਫੀ ਮੱਤ ਦੀ ਲਹਿਰ ਦੇ ਖੰਭਾਂ ਉਪਰ ਚੜ੍ਹ ਕੇ ਫੈਲਦਾ ਦਿਖਾਈ ਦਿੰਦਾ ਹੈ। ਇਸ ਦੇ ਪਾਤਰ ਸੂਫੀ ਕਾਵਿ ਦੇ ਬਿੰਬ ਬਣ ਕੇ ਕਈ ਅਰਥਾਂ ਵਿੱਚ ਪ੍ਰਤੀਕਮਾਨ ਹੁੰਦੇ ਪ੍ਰਤੀਤ ਹੁੰਦੇ ਹਨ। ਇਸ ਦਾ ਵਿਸ਼ਾ ਵਸਤੂ ਵੀ ਸੂਫੀ ਸੋਚ ਨਾਲ ਇਕ ਮਿਕ ਹੋ ਜਾਂਦਾ ਹੈ, ਜਿਸ ਨਾਲ ਕਿੱਸਾ ਕਾਵਿ ਨੂੰ ਤੇ ਉਸ ਦੇ ਅੰਦਰ ਮੋਜੂਦ ਕਹਾਣੀ ਨੂੰ ਇਕ ਸੁਭਾਵਕ ਸਦੀਵੀਪਨ ਮਿਲਦਾ ਹੈ। ਹੀਰ ਤੇ ਰਾਂਝਾ ਹਿਰ ਦੇ ਕਿਸੇ ਨਾਲ ਹੀ ਖਤਮ ਨਹੀਂ ਹੋ ਜਾਂਦੇ ਸਗੋਂ ਕਿਸੇ ਚੋਂ ਨਿਕਲ ਕੇ ਸਭਿਆਚਾਰ ਦੇ ਹਿਸਾ ਬਣਦੇ ਹਨ ਤੇ ਫੇਰ ਇਹ ਲੋਕ ਸੋਚ ਤੇ ਲੋਕ ਗੀਤਾਂ ਦਾ ਹਿਸਾ ਬਣ ਜਾਂਦੇ ਹਨ।
ਰਾਤੀਂ ਜ਼ਾਰੀ ਕਰ ਕਰ ਰੋਵਣ, ਨੀਂਦ ਅੱਖੀਂ ਦੀ ਖੋਂਦੇ.
ਫਜਰੇ ਉਹ ਗੁਨਾਹ ਗਾਰ ਕਹਾਵਣ, ਹਰ ਥੀਂ ਨੀਵੇਂ ਹੋਂਦੇ.
ਹੱਸਣ ਖੇਡਣ ਨਾਲ ਲੈ ਗਿਆਈਂ, ਸੁੱਟ ਕੇ ਡੂੰਘਿਆ ਫਿਕਰਾਂ.
ਪਾਟੀ ਲੀਰ ਪੁਰਾਣੀ ਵਾਂਗੂੰ, ਟੰਗ ਗਿਆਓ ਵਿਚ ਕਿੱਕਰਾਂ.
ਜਿਨਹਾ ਤਨਾਂ ਇਸ਼ਕ ਸਮਾਣਾ, ਰੋਣਾ ਕੰਮ ਉਹਨਾਹਾਂ.
ਮਿਲਦੇ ਰੋਣਾ, ਵਿਛੜੇ ਰੋਣਾ, ਤੇ ਰੋਣਾ ਟੁਰਦੇ ਰਾਹਾਂ.
ਜਿਸ ਤੂੰਬੇ ਨਾਲ ਗੁੜ੍ਹਤੀ ਦੇਵੇਂ, ਓਸ ਤੂੰਬੇ ਨਾਲ ਪਾਣੀ.
ਤੇ ਜਿਹੜੇ ਆਏ ਮੇਲ ਮੁਹੰਮਦ, ਓਹੋ ਆਏ ਮਕਾਣੀ.
ਰੇਤ ਵਜੂਦ ਤੇਰੇ ਵਿਚ ਸੋਨਾ, ਐਵੇਂ ਨਜ਼ਰ ਨਾ ਆਵੇ.
ਹੰਝੂ ਦਾ ਘੱਤ ਪਾਣੀ ਧੋਵੇਂ, ਤੇ ਰੇਤ ਮਿੱਟੀ ਰੁੜ ਜਾਵੇ.

ਕਿੱਸਾ ਕਾਰਾਂ ਦੀ ਮਿਆਰੀ ਸੋਚ ਤੇ ਮਿਆਰੀ ਅੰਦਾਜ਼ ਕਿੱਸੇ ਵਿਚਲੇ ਛੰਦ ਨੂੰ ਹਰਮਨ ਪਿਆਰਾ ਬਣਾਉਂਦੇ ਹਨ ਤੇ ਗਾਹੇ ਬਾਗਾਹੇ ਇਸ ਵਿੱਚ ਉਹ ਜ਼ਿੰਦਗੀ ਦੀਆਂ ਅਜਿਹੀਆਂ ਸੱਚਾਈਆਂ ਬਿਆਨ ਕਰ ਜਾਦੇ ਹਨਕਿ ਉਹ ਸਾਡੇ ਲੋਕ ਸਭਿਆਚਾਰ ਦਾ ਅਨਿਖੜਵਾਂ ਅੰਗ ਬਣ ਜਾਂਦੇ ਹਨ। ਆਮ ਬੋਲ ਚਾਲ ਵਿੱਚ ਬਹੁਤ ਸਾਰੀਆਂ ਅਜਿਹੀਆਂ ਟੂਕਾਂ ਮਿਲ ਜਾਂਦੀਆਂ ਹਨ ਜੋ ਹੁਣ ਲੋਕ ਸਿਆਣਪਾਂ ਵਾਂਗ ਝਲਕਦੀਆਂ ਨਜ਼ਰ ਆਉਂਦੀਆਂ ਹਨ। ਸੈਫੁਲ ਮਲੂਕ ਦੇ ਸਿਲਸਿਲੇ ਵਿੱਚ ਅਜਹੀਆਂ ਟੂਕਾਂ ਆਮ ਹਨ ਜਿਹਨਾਂ ਵਿਚਲਾ ਰੰਗ, ਸੋਹਜ ਤੇ ਸਵਾਦ ਆਮ ਜਨ ਸਾਧਾਰਨ ਦੇ ਪੱਧਰ ਤੇ ਮਾਣਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ.
ਡੀਗਰ ਤੇ ਦਿਨ ਹੋਇਆ ਮੁਹੰਮਦ, ਤੇ ਓੜਕ ਨੂੰ ਡੁੱਬ ਜਾਣਾ.
ਡੀਗਰ ਤੇ ਦਿਨ ਹੋਇਆ ਮੁਹੰਮਦ, ਤੇ ਓੜਕ ਨੂੰ ਡੁੱਬ ਜਾਣਾ.
ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ.
ਮਾਲਿਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਯਾ ਨਾ ਲਾਵੇ.
ਮਾਲਿਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਯਾ ਨਾ ਲਾਵੇ.
ਭਾਵੇਂ ਇਹ ਵੀ ਇਕ ਵੱਡਾ ਸੱਚ ਹੈ ਕਿ ਇਸ ਵਿਚਲੀਆਂ ਸੱਚਾਈਆਂ ਬਹੁਤੀ ਵਾਰੀ ਰੂਹਾਨੀ ਸੋਚ ਤੇ ਰੂਹਾਨੀ ਇਲਮ ਵੱਲ ਇਸ਼ਾਰਾ ਕਰਦੇ ਹਨ ਤੇ ਮਨੁੱਖ ਨੂੰ ਉਚੀ ਤੇ ਸੁੱਚੀ ਸੋਚ ਨਾਲ ਜੋੜਦੇ ਹਨ। ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਇਸ ਸੋਚ ਦੀ ਉਡਾਣ ਬਹੁਤੀ ਵਾਰੀ ਉੱਚੀ ਹੁੰਦੀ ਹੈ ਤੇ ਸਮਾਕਾਲੀਨ ਸੋਚ ਨਾਲ ਸੁਰ ਮਿਲਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ।
ਝੱਲ ਝੱਲ ਭਾਰ ਨਾ ਹਾਰੀਂ ਹਿੰਮਤ, ਓਹ ਇਕ ਦਿਨ ਭਰਸੀ ਪਾਸਾ.
ਭੁੱਖਾ ਮੰਗਣ ਚੜ੍ਹੇ ਮੁਹੰਮਦ, ਓੜਕ ਭਰਦਾ ਕਾਸਾ.
ਜਿਸ ਦਿਲ ਅੰਦਰ ਹੋਵੇ ਭਾਈ, ਇਕ ਰੱਤੀ ਚਿੰਗਾਰੀ.
ਏਹ ਕਿੱਸਾ ਬਲ ਭਾਂਬੜ ਬਣਦਾ, ਨਾਲ ਰੱਬੇ ਦੀ ਯਾਰੀ.
ਭੁੱਖਾ ਮੰਗਣ ਚੜ੍ਹੇ ਮੁਹੰਮਦ, ਓੜਕ ਭਰਦਾ ਕਾਸਾ.
ਜਿਸ ਦਿਲ ਅੰਦਰ ਹੋਵੇ ਭਾਈ, ਇਕ ਰੱਤੀ ਚਿੰਗਾਰੀ.
ਏਹ ਕਿੱਸਾ ਬਲ ਭਾਂਬੜ ਬਣਦਾ, ਨਾਲ ਰੱਬੇ ਦੀ ਯਾਰੀ.
ਜਿਸ ਦਿਲ ਅੰਦਰ ਇਸ਼ਕ ਨਾ ਰਚਿਆ, ਕੁੱਤੇ ਉਸ ਤੋਂ ਚੰਗੇ.
ਮਾਲਿਕ ਦੇ ਘਰ ਰਾਖੀ ਕਰਦੇ, ਸਾਬਰ ਭੁੱਖੇ ਨੰਗੇ.
ਜਿਨਹਾ ਦੁਖਾਂ ਵਿਚ ਦਿਲਬਰ ਰਾਜ਼ੀ, ਉਹਨਾਂ ਤੋਂ ਸੁਖ ਵਾਰੇ.
ਦੁੱਖ ਕਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ.
ਮਾਲਿਕ ਦੇ ਘਰ ਰਾਖੀ ਕਰਦੇ, ਸਾਬਰ ਭੁੱਖੇ ਨੰਗੇ.
ਜਿਨਹਾ ਦੁਖਾਂ ਵਿਚ ਦਿਲਬਰ ਰਾਜ਼ੀ, ਉਹਨਾਂ ਤੋਂ ਸੁਖ ਵਾਰੇ.
ਦੁੱਖ ਕਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ.
ਮੱਧਕਾਲ ਦੇ ਜਾਗੀਰਦਾਰੀ ਸਮਾਜ ਵਿੱਚ ਮੁਸਲਿਮ ਜਨ ਸਾਧਾਰਨ ਚੇਤਨਾ ਵਿੱਚ ਸੂਫੀ ਮੱਤ ਘਰ ਕਰ ਰਿਹਾ ਸੀ ਤੇ ਇਸ ਕਿੱਸੇ ਨੇ ਇਸ ਮੱਤ ਦੇ ਮੁਸ਼ਕਲ ਸਿਧਾਂਤ ਨੂੰ ਵੀ ਬਹੁਤ ਸਾਧਾਰਨ ਸ਼ਬਦਾਂ ਵਿੱਚ ਬਿਆਨ ਕੀਤਾ ਤੇ ਆਪਣੇ ਸਮੇਂ ਵਿੱਚ ਨਾਮਣਾ ਖਟਿਆ। ਸੈਫੁਲ ਮਲੂਕ ਦੇ ਕਿਸੇ ਵਿੱਚਲੀ ਆਜ਼ਜੀ ਇਸ ਨੂੰ ਹੋਰ ਹਰਮਨ ਪਿਆਰਾ ਬਣਾਉਂਦੀ ਹੈ।
ਵਿਸ਼ੇ ਵੱਜੋਂ ਇਸ ਦੀ ਕਹਾਣੀ ਇਕ ਬਹੁ ਪ੍ਰਚਲਤ ਪਰੀ ਕਥਾ ਉਪਰ ਅਧਾਰਤ ਹੈ ਜੋ ਪਾਕਿਸਤਾਨ ਦੇ ਉਤਰ ਵਿਚ ਵਾਕਿਆ ਸੈਫੁਲ-ਮਲੂਕ ਨਾਂ ਦੀ ਝੀਲ ਨਾਲ ਜੋੜੀ ਜਾਂਦੀ ਹੈ। ਕਹਾਣੀ ਅਨੁਸਾਰ ਹਜ਼ਰਤ ਯੂਸਫ ਨੂੰ ਜਦੋਂ ਪੁਛਿਆ ਗਿਆ ਕਿ ਦੁਨੀਆ ਵਿੱਚ ਉਸ ਤੋਂ ਬਾਅਦ ਦੂਜਾ ਸੱਭ ਤੋਂ ਖੂਬਸੂਰਤ ਵਿਅਕਤੀ ਕੌਣ ਹੋਵੇਗਾ। ਇਸ ‘ਤੇ ਉਸ ਨੇ ਦੋ ਮੋਹਰਾਂ ਬਣਵਾਈਆਂ ਤੇ ਕਿਹਾ ਕਿ ਇਹ ਉਸ ਦੇ ਵਾਰਸ ਨੂੰ ਵਰਾਸਤ ਵੱਜੋਂ ਮਿਲਣਗੀਆਂ। ਜਦੋਂ ਸੈਫੁਲ ਮਲੂਕ ਵੱਡਾ ਹੋਇਆ ਤਾਂ ਉਸ ਨੂੰ ਇਹ ਮੋਹਰਾਂ ਖ਼ਜ਼ਾਨੇ ਚੋਂ ਮਿਲੀਆਂ। ਉਹ ਦੇਖ ਕੇ ਹੇਰਾਨ ਰਹਿ ਗਿਆ। ਇਕ ਉਪਰ ਉਸਦੀ ਆਪਣੀ ਤਸਵੀਰ ਸੀ ਤੇ ਦੂਸਰੀ ਉਪਰ ਬਦੀ-ਉਲ-ਜਮਾਲ ਦੀ ਤਸਵੀਰ ਸੀ। ਪੁਛਣ ਤੇ ਉਸ ਨੂੰ ਪਤਾ ਲਗਦਾ ਹੈ ਕਿ ਇਹ ਇਕ ਸ਼ਹਿਜ਼ਾਦੀ ਹੈ ਜਿਸ ਦੇ ਨਾਂਮ ਦਾ ਮਤਲਬ ਚੰਦਰਮਾਂ ਦੀ ਚਾਨਣੀ ਹੈ। ਉਸ ਨੂੰ ਉਸ ਸ਼ਹਿਜ਼ਾਦੀ ਦੀ ਤਸਵੀਰ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਨੂੰ ਲੱਭਣ ਲਈ ਆਪਣਾ ਸਫ਼ਰ ਅਰੰਭਦਾ ਹੈ।
ਉਸ ਨੂੰ ਪਤਾ ਲਗਦਾ ਹੈ ਕਿ ਸ਼ਹਿਜ਼ਾਦੀ ਜਿਸਦਾ ਨਾਂਮ ਬਦੀ ਉਲ ਜਮਾਲ ਹੈ ਦੀ ਰੂਹ ਇਕ ਝੀਲ ਚੇ ਪਰਬਤ ਅੰਦਰ ਕੈਦ ਹੈ। ਇਸ ਪਰਬਤ ਦਾ ਨਾਂ ਮਲਕਾ ਪਰਬਤ ਹੈ ਮਲਕਾ ਪਰਬਤ ਇਸ ਲਈ ਕਿਉਂ ਕਿ ਇਹ ਪਰੀਆਂ ਦਾ ਪਰਬਤ ਵਜੋਂ ਜਾਣਿਆ ਜਾਂਦਾ ਹੈ। ਸ਼ਹਿਜ਼ਾਦੀ ਨੂੰ ਇਸ ਵਿੱਚ ਇਕ ਜਿੰਨ ਨੇ ਕੈਦ ਕੀਤਾ ਹੋਇਆ ਹੈ, ਤੇ ਜਿੰਨ ਦੀ ਮੌਤ ਨਾਲ ਹੀ ਉਹ ਉਥੋਂ ਆਜ਼ਾਦ ਹੋ ਸਕਦੀ ਹੈ। ਜਿੰਨ ਨੇ ਇਕ ਤਲਿਸਮ ਨਾਲ ਆਪਣੀ ਆਤਮਾ ਨੂੰ ਕਿਸੇ ਥਾਂ ਲੁਕਾ ਰਖਿਆ ਹੈ। ਸਹਿਜ਼ਾਦਾ ਬੜੀ ਕੋਸ਼ਿਸ਼ ਨਾਲ ਸ਼ਹਿਸਜ਼ਾਦੀ ਦੀ ਭਾਲ ਕਰਦਾ ਹੈ ਤੇ ਇਕ ਲੰਮੀ ਜਦੋ ਜਹਿਦ ਤੋਂ ਬਾਅਦ ਉਹ ਉਸ ਤਲਿਸਮ ਚੋਂ ਜਿੰਨ ਦੀ ਆਤਮਾ ਲੱਭ ਕੇ ਉਸ ਨੂੰ ਮਾਰ ਲੈਂਦਾ ਹੈ ਤੇ ਸ਼ਹਿਜ਼ਾਦੀ ਨੂੰ ਆਜ਼ਾਦ ਕਰਵਾ ਲੈਂਦਾ ਹੈ। ਇਸ ਤੋਂ ਬਾਅਦ ਜਿੰਨ ਵਰਗੀਆਂ ਬੁਰੀਆਂ ਆਤਮਾਵਾਂ ਨਾਲ ਉਹ 40 ਸਾਲ ਲੜਾਈ ਕਰਦਾ ਹੈ।
ਇਹ ਕਹਾਣੀ ਵਿੱਚ ਕਿੰਨਾ ਕੁ ਸੱਚ ਹੈ ਇਹ ਇਸ ਲੇਖ ਦਾ ਵਿਸ਼ਾ ਨਹੀਂ ਪਰ ਇਹ ਕਹਾਣੀ ਉਹਨਾਂ ਸੈਂਕੜੇ ਕਹਣੀਆਂ ਵਰਗੀ ਹੀ ਹੈ ਜੋ ਪਹਾੜੀ ਤੇ ਨੀਮ ਪਹਾੜੀ ਥਾਂਵਾਂ ਉਪਰ ਰਹਿਣ ਵਾਲੇ ਲੋਕਾਂ ਦੀ ਦੰਦ ਕਥਾ ਦਾ ਹਿਸਾ ਬਣੀਆਂ ਹੁੰਦੀਆਂ ਹਨ। ਅਜਿਹੀ ਸੈਂਕੜੇ ਕਹਾਣੀਆਂ ਜਿਹਨਾਂ ਨੂੰ ਪਰੀ ਕਹਾਣੀਆਂ ਦਾ ਨਾਂ ਵੀ ਦਿਤਾ ਜਾਂਦਾ ਹੈ ਲੋਕ ਕਹਾਣੀਆਂ ਜਾਂ ਲੋਕ ਕਥਾਵਾਂ ਵਜੋਂ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਹਨ। ਹੋ ਸਕਦਾ ਹੈ ਖਾਨਾਬਦੋਸ਼ ਕਬੀਲਿਆਂ ਵਿੱਚ ਅਜਿਹੀਆਂ ਕਹਾਣੀਆਂ ਵੱਧ ਪਰਚਲਤ ਹੋਣ। ਇਸ ਦੇ ਪਿਛੇ ਇਕ ਤਰਕ ਇਹ ਵੀ ਹੈ ਕਿ ਕਿ ਜਿਸ ਥਾਂ ਉਪਰ ਕਿਸੇ ਹਾਕਮ ਦੀ ਹਕੂਮਤ ਨਹੀਂ ਹੁੰਦਾ ਉਥੇ ਪਰੀ ਕਹਾਣੀਆਂ ਦਾ ਰਾਜ ਹੁੰਦਾ ਹੈ ਜਿਸ ਨਾਲ ਅਜਨਬੀ ਲੋਕਾਂ ਤੇ ਆਉਣ ਵਾਲਿਆਂ ਉਪਰ ਡਰ ਪਾਇਆ ਜਾ ਸਕੇ। ਸ਼ਾਇਦ ਇਹੋ ਕਾਰਨ ਹੈ ਇਹ ਕਹਾਣੀਆਂ ਪਹਾੜੀ ਖੇਤਰ ਵਿੱਚ ਵਧੇਰੇ ਪ੍ਰਚਲਤ ਹਨ।
ਸੈਫੁਲ ਮਲੂਕ ਝੀਲ ਦੇ ਖੇਤਰ ਵਿੱਚ ਵੀ ਇਸ ਕਹਾਣੀ ਦੇ ਕਈ ਰੂਪ ਦੇਖੇ ਜਾ ਸਕਦੇ ਹਨ। ਉਥੋਂ ਦੇ ਵਾਸੀ ਲੋਕਾਂ ਦੇ ਕੋਲੋਂ ਇਹ ਕਈ ਤਰ੍ਹਾਂ ਨਲਾ ਸੁਣੀ ਜਾ ਸਕਦੀ ਹੈ। ਪਰਤੂੰ ਜਿਵੇਂ ਹਮੇਸ਼ਾ ਹੁੰਦਾ ਆਇਆ ਹੈ ਇਹ ਕਹਾਣੀ ਆਪਣੇ ਸ਼ਾਪ ਵਿੱਚ ਇਕ ਨਾਇਕ ਸਮੋਈ ਬੈਠੀ ਹੈ ਜੋ ਹਰ ਹਾਲ ਵਿੱਚ ਆਪਣੇ ਮਨ ਵਿੱਚ ਧਾਰੀ ਗੱਲ ਦੀ ਪੂਰਤੀ ਲਈ ਜਦੋ ਜਹਿਦ ਕਰਦਾ ਹੈ ਤੇ ਅੰਤ ਨੂੰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਮੁਸੀਬਤਾਂ ਝੱਲਦਾ ਜਿਤ ਪ੍ਰਾਪਤ ਕਰਦਾ ਹੈ। ਇੰਜ ਇਸ ਕਹਾਣੀ ਦਾ ਨਾਇਕ ਇਕ ਸਾਰਥਕ ਨਾਇਕ ਹੋ ਨਿਬੜਦਾ ਹੈ ਤੇ ਇਹੋ ਇਸ ਕਹਾਣੀ ਦੀ ਜਿੰਦ ਜਾਨ ਹੈ ਜਿਸ ਨੇ ਇਸ ਨੂੰ ਸਦੀਆਂ ਤੋਂ ਹੁਣ ਤੱਕ ਤਰੋ ਤਾਜ਼ਾ ਰਖਿਆ ਹੋਇਆ ਹੈ।
ਪਰ ਇਸ ਤੋਂ ਵੱਧ ਕੇ ਇਸ ਕਿਸੇ ਦੀ ਖੂਬਸੂਰਤੀ ਇਸ ਦੀ ਜ਼ਬਾਨ ਹੈ ਜੋ ਬਹੁਤ ਸਾਦੀ, ਸਰਲ ਤੇ ਠੁਕ ਵਾਲੀ ਹੈ, ਇਸ ਦੀ ਤਰਲਤਾ ਦੇਖਣ ਤੇ ਮਾਣਨਯੋਗ ਹੈ। ਇਸ ਦਾ ਸੁਭਾਵਕ ਸਰੋਦੀ ਗੁਣ ਇਸ ਨੂੰ ਸੁਣਨ ਵਾਲਿਆਂ ਲਈ ਸਕੂਲ ਤੇ ਆਨੰਦ ਦਾ ਸਰੋਤ ਬਣਾਉਦਾ ਹੈ।
ਬਾਦਸ਼ਾਹਾਂ ਥੀਂ ਭੀਖ ਮੰਗਾਵੇ, ਤਖਤ ਬਹਾਵੇ ਕਾਈ.
ਕੁਝ ਪਰਵਾਹ ਨਈਂ ਘਰ ਉਸਦੇ, ਦਾਇਮ ਬੇਪਰਵਾਈ.
ਆਪ ਮਕਾਨੋਂ ਖਾਲੀ, ਉਸ ਥੀਂ ਕੋਈ ਮਕਾਨ ਨਾ ਖਾਲੀ.
ਹਰ ਵੇਲੇ ਹਰ ਚੀਜ਼ ਮੁਹੰਮਦ, ਤੇ ਰਖਦਾ ਨਿਤ ਸੰਭਾਲੀ.
ਹਰ ਦਰ ਤੋਂ ਦੁਰਕਾਰ ਨਾ ਹੋਂਦਾ, ਜੋ ਉਸ ਦਰ ਥੀਂ ਮੁੜਿਆ.
ਓਸੇ ਦਾ ਉਸ ਸ਼ਾਨ ਵਧਾਇਆ, ਜੋ ਉਸ ਪਾਸੇ ਉੜਿਆ.
ਰੂਪਕ ਪੱਖ ਤੋਂ ਮੁਹੰਮਦ ਬੱਖਸ਼ ਦੇ ਇਸ ਕਿਸੇ ਵਿੱਚ ਜਿਸ ਕਾਵਿ ਰੂਪ ਦੀ ਵਿਧੀ ਦੀ ਵਰਤੋਂ ਕੀਤੀ ਗਈ ਉਸ ਵਿੱਚ ਹਰ ਦੋ ਸ਼ਿਅਰ ਦੋ ਮਿਸਰਿਆਂ ਤੇ ਅਧਾਰਤ ਹੈ ਆਪਣੇ ਆਪ ਵਿੱਚ ਇਕ ਪੂਰਾ ਸ਼ਿਅਰ ਹੈ। ਹਰ ਸ਼ਿਅਰ ਆਪਣੇ ਆਪ ਵਿੱਚ ਪੂਰਨ ਸ਼ਿਅਰ ਹੈ। ਇਹ ਖੂਬੀ ਇਸ ਦੀ ਕਵਿਤਾ ਨੂੰ ਅਸਾਨ ਬਣਾਉਂਦੀ ਹੈ ਇਸ ਤੇ ਇਸ ਦੀ ਵਿਸ਼ੇਸ਼ਤਾ ਜਾਣਨ ਲਈ ਪਾਠਕ ਨੂੰ ਪੁਰੇ ਕਿਸੇ ਨੂੰ ਫੋਲਣਾ ਨਹੀਂ ਪੈਂਦਾ।
ਚੂੰਕਿ ਇਸ ਵਿੱਚ ਰੱਬੀ ਰਹਿਮਤ ਦਾ ਜ਼ਿਕਰ ਮਿਲਦਾ ਹੈ ਤੇ ਰੱਬੀ ਵਰਤਾਰੇ ਨੂੰ ਸਥਾਪਤ ਕਰਨ ਦੀ ਗੱਲ ਹੁੰਦੀ ਦਿਖਾਈ ਦਿੰਦੀ ਹੈ ਇਸ ਲਈ ਇਹ ਆਮ ਤੌਰ ਤੇ ਬਹੁ ਪ੍ਰਚਲਤ ਕਿਸਾ ਹੋ ਗਿਆ। ਇਸ ਦੇ ਹਵਾਲੇ ਧਾਰਮਕ ਤੇ ਸਭਿਆਚਾਰ ਥਾਂਵਾਂ ਉਪਰ ਗਾਏ ਜਾਣ ਲੱਗ ਪਏ। ਇਹੋ ਇਸ ਦੇ ਪ੍ਰਮਾਣੀਕ ਹੋਣ ਦਾ ਕਾਰਨ ਵੀ ਬਣੀ ਤੇ ਨਾਲ ਇਸ ਦੇ ਦੈਵੀ ਗੁਣਾਂ ਤੇ ਹੁਨਰ ਦੀ ਪ੍ਰਵਾਨਗੀ ਦੀ ਵੀ।
ਅੱਵਲ ਹਮਦ ਸਨਾ ਇਲਾਹੀ, ਜੋ ਮਾਲਿਕ ਹਰ ਹਰ ਦਾ.
ਉਸਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ.
ਕਾਮ ਤਮਾਮ ਮੁਯੱਸਰ ਹੋਂਦੇ, ਨਾਮ ਉਹਦਾ ਚਿੱਤ ਧਰਿਆਂ.
ਰਹਿਮੋਂ ਸੁੱਕੇ ਸਾਵੇ ਕਰਦਾ, ਕਹਿਰੋਂ ਸਾੜੇ ਹਰਿਆਂ.
ਉਸਦਾ ਨਾਮ ਚਿਤਾਰਨ ਵਾਲਾ, ਕਿਸੇ ਮੈਦਾਨ ਨਾ ਹਰਦਾ.
ਕਾਮ ਤਮਾਮ ਮੁਯੱਸਰ ਹੋਂਦੇ, ਨਾਮ ਉਹਦਾ ਚਿੱਤ ਧਰਿਆਂ.
ਰਹਿਮੋਂ ਸੁੱਕੇ ਸਾਵੇ ਕਰਦਾ, ਕਹਿਰੋਂ ਸਾੜੇ ਹਰਿਆਂ.
ਅਜਿਹੇ ਵਿਸ਼ੇ ਜੋ ਅਕਸਰ ਰੂਹਾਨੀ ਫਿਲਾਸਫੀ ਦਾ ਹਿਸਾ ਮੰਨੇ ਜਾਂਦੇ ਹਨ ਜਿਵੇਂ, ਮੋਤ ਦੀ ਸੱਚਾਈ, ਸੰਸਾਰ ਦੇ ਫਾਨੀ ਜਾਂ ਨਾਸ਼ਵਾਨ ਹੋਣ ਦੀ ਗੱਲ, ਦੌਲਤ ਤੇ ਧਨ ਦੇ ਲਾਲਾਚ ਤੋਂ ਬਚੇ ਰਹਿਣ ਦੀ ਨਸੀਹਤ, ਆਦ ਵੀ ਇਸ ਕਿੱਸੇ ਦੀ ਕਵਿਤਾ ਵਿਚ ਰਮੇ ਹੋਏ ਦੇਖੇ ਜਾ ਸਕਦੇ ਹਨ। ਜਿਵੇਂ-
ਜੀਵਨ ਜੀਵਨ ਝੂਠਾ ਨਾਵਾਂ, ਮੌਤ ਖਲੀ ਸਿਰ ਉੱਤੇ.
ਲਖ ਕਰੋੜ ਤੇਰੇ ਥੀਂ ਸੋਹਣੇ, ਖਾਕ ਅੰਦਰ ਜਾ ਸੁੱਤੇ.
ਬਿਨ ਆਈ ਜਿੰਦ ਨਿਕਲੇ ਨਾਹੀਂ, ਕੋਈ ਜਹਾਨ ਨਾ ਝੱਲਦਾ.
ਡਾਢੇ ਦੇ ਹਥ ਕਲਮ ਮੁਹੰਮਦ, ਵੱਸ ਨਈਓਂ ਕੁਝ ਚੱਲਦਾ.
ਲਖ ਕਰੋੜ ਤੇਰੇ ਥੀਂ ਸੋਹਣੇ, ਖਾਕ ਅੰਦਰ ਜਾ ਸੁੱਤੇ.
ਬਿਨ ਆਈ ਜਿੰਦ ਨਿਕਲੇ ਨਾਹੀਂ, ਕੋਈ ਜਹਾਨ ਨਾ ਝੱਲਦਾ.
ਡਾਢੇ ਦੇ ਹਥ ਕਲਮ ਮੁਹੰਮਦ, ਵੱਸ ਨਈਓਂ ਕੁਝ ਚੱਲਦਾ.
ਮਾਣ ਨਾ ਕਰਿਓ ਰੂਪ ਘਣੇ ਦਾ, ਵਾਰਸ ਕੌਣ ਹੁਸਨ ਦਾ.
ਸਦਾ ਨਾ ਰਹਿਣ ਸਾਖਾਂ ਹਰੀਆਂ, ਸਦਾ ਨਾ ਫੁੱਲ ਚਮਨ ਦਾ.
ਸਦਾ ਨਾ ਤਾਬਸ਼ ਸੂਰਜ ਵਾਲੀ, ਜਿਉਂ ਕਰ ਵਕਤ ਦੁਪਹਿਰਾਂ.
ਬੇਵਫ਼ਾਈ ਰਸਮ ਮੁਹੰਮਦ, ਸਦਾ ਇਹੋ ਵਿਚ ਦਹਿਰਾਂ.
ਸਦਾ ਨਹੀਂ ਹੱਥ ਮਹਿੰਦੀ ਰੱਤੇ, ਸਦਾ ਨਾ ਛਨਕਣ ਵੰਗਾਂ.
ਸਦਾ ਨਾ ਛੋਪੇ ਪਾ ਮੁਹੰਮਦ, ਰਲ ਮਿਲ ਬਹਿਣਾ ਸੰਗਾਂ.
ਸਦਾ ਨਹੀਂ ਮੁਰਗਾਈਆਂ ਬਹਿਣਾ, ਸਦਾ ਨਾ ਸਰਪਾਣੀ.
ਸਦਾ ਨਾ ਸਹੀਆਂ ਸੀਸ ਗੁੰਦਾਵਣ, ਸਦਾ ਨਾ ਸੁਰਖੀ ਲਾਣੀ.
ਮਗਰ ਸ਼ਿਕਾਰੀ ਕਰੇ ਤਿਆਰੀ, ਬਾਹਰ ਚਰੇਂਦਿਆਂ ਹਰਨਾਂ.
ਜੋ ਚੜ੍ਹਿਆ ਓਸ ਢਹਿਣਾ ਓੜਕ, ਜੋ ਜੰਮਿਆ ਉਸ ਮਰਨਾ.

ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾਂ.
ਸਦਾ ਨਾ ਹੁਸਨ ਜਵਾਨੀ ਕਾਇਮ, ਸਦਾ ਨਾ ਸੁਹਬਤ ਯਾਰਾਂ.
ਉੱਚੀ ਜਾਈ ਨਿਉਂ ਲਗਾਇਓ, ਬਣੀ ਮੁਸੀਬਤ ਭਾਰੀ.
ਯਾਰਾਂ ਬਾਝ ਮੁਹੰਮਦ ਬਖਸ਼ਾ, ਕੌਣ ਕਰੇ ਗਮ ਖੁਆਰੀ
ਸਦਾ ਨਾ ਹੁਸਨ ਜਵਾਨੀ ਕਾਇਮ, ਸਦਾ ਨਾ ਸੁਹਬਤ ਯਾਰਾਂ.
ਉੱਚੀ ਜਾਈ ਨਿਉਂ ਲਗਾਇਓ, ਬਣੀ ਮੁਸੀਬਤ ਭਾਰੀ.
ਯਾਰਾਂ ਬਾਝ ਮੁਹੰਮਦ ਬਖਸ਼ਾ, ਕੌਣ ਕਰੇ ਗਮ ਖੁਆਰੀ
ਲੋਏ ਲੋਏ ਭਰ ਲਈਂ ਕੁੜੀਏ, ਜੇ ਤੂੰ ਭਾਂਡਾ ਭਰਨਾ.
ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ.
ਕੱਚ ਵੀ ਮਣਕਾ ਤੇ ਲਾਲ ਵੀ ਮਣਕਾ, ਇੱਕੋ ਰੰਗ ਦੋਹਾਂ ਦਾ.
ਜਦ ਸਰਾਫਾਂ ਅੱਗੇ ਜਾਵਣ, ਤੇ ਫਰਕ ਹਜ਼ਾਰ ਕੋਹਾਂ ਦਾ.
ਵੱਲ ਤੁੰਬੇ ਦੀ ਕੌੜੀ ਹੋਂਦੀ, ਤੇ ਅਸਰ ਹੋਂਡਾ ਵਿਚ ਬੀਆਂ.
ਜਿਹੜੇ ਕੰਮ ਨੇ ਮਾਵਾਂ ਕੀਤੇ, ਓਹੋ ਕਰਦੀਆਂ ਧੀਆਂ.
ਆਦਮ ਬੇਵਫਾ ਹਮੇਸ਼ਾ, ਅੱਵਲ ਨਿਉਂ ਲਗਾਵਣ
ਜ਼ੋਰ ਕਮਾਵਣ ਦਿਲਬਰ ਪਾਵਣ, ਝਬਦੇ ਹੀ ਰੱਜ ਜਾਵਣ.
ਦਿਲਬਰ ਮੈਨੂੰ ਮੂੰਹ ਨਾ ਲਾਂਦਾ, ਤੇ ਇਸ਼ਕ ਪਸੰਦ ਨਾ ਕਰਦਾ.
ਖੂਹ ਪਈ ਸਭ ਕੀਤੀ ਕੱਤਰੀ, ਸਿੱਕਾ ਬਣਿਆ ਜ਼ਰ ਦਾ.

ਮੁਹੰਮਦ ਬਖਸ਼ ਰਚਿਤ ਸੈਫੁਲ ਮਲੂਕ ਕਿਸੇ ਚੋਂ ਕੁਝ ਹੋਰ ਟੂਕਾਂ-
ਵਾਹ ਕਰੀਮ ਉੱਮਤ ਦਾ ਵਾਲੀ, ਮਿਹਰ ਸ਼ਫਾਅਤ ਕਰਦਾ.
ਜਿਬਰਾਈਲ ਜਿਹੇ ਜਿਸ ਚਾਕਰ, ਨਬੀਆਂ ਦਾ ਸਰ ਕਰਦਾ.
ਓ ਮਹਿਬੂਬ ਹਬੀਬ ਰੁਬਾਨੀ, ਹਾਮੀ ਰੋਜ਼ ਹਸ਼ਰ ਦਾ.
ਆਪ ਯਤੀਮ ਯਤੀਮਾਂ ਤਾਈਂ, ਹਥ ਸਿਰੇ ਪਰ ਧਰਦਾ.
ਹੁਸਨ ਬਜ਼ਾਰ ਓਹਦੇ ਸੌ ਯੂਸੁਫ, ਬਰਦੇ ਹੋਣ ਵਿਕਾਂਦੇ.
ਜ਼ੁਲਕਰ ਨੈਨ ਸੁਲੇਮਾਨ ਜੈਸੇ, ਖਿਦਮਤਗਾਰ ਕਹਾਂਦੇ.
ਮੂਸਾ ਖਿਜ਼ਰ ਨਕੀਬ ਓਹਨਾ ਦੇ, ਅੱਗੇ ਭੱਜਣ ਰਾਹੀ.
ਤੇ ਓਹ ਸੁਲਤਾਨ ਮੁਹੰਮਦ(ਸ) ਵਾਲੀ, ਮੁਰਸਿਲ ਹੋਰ ਸਿਪਾਹੀ.
ਕੀਤੀ ਬੇਫਰਮਾਨੀ ਤੇਰੀ, ਭੁੱਲਾ ਫਿਰੇ ਉਸ ਰਾਹੋਂ.
ਨਾਮ ਅੱਲਾਹ ਦੇ ਬਖਸ਼ਦੇ ਬੇਅਦਬੀ, ਨਾ ਕਰ ਪਕੜ ਗੁਨਾਹੋਂ.
ਜਿਸ ਦਿਲ ਅੰਦਰ ਇਸ਼ਕ ਸਮਾਣਾ, ਓਸ ਨਈਂ ਫੇਰ ਜਾਣਾ.
ਬੜੇ ਸੋਹਣੇ ਮਿਲਣ ਹਜ਼ਾਰਾਂ, ਅਸਾਂ ਨਈਂ ਓ ਯਾਰ ਵਟਾਣਾ.
ਇਸ਼ਕ ਕਿਆ ਮੈਂ ਬੰਨ੍ਹ ਬੰਨ੍ਹ ਖੜੀਆਂ, ਦੁਧ ਥੀਂ ਭਲੀਆਂ ਭਲੀਆਂ.
ਮਾਹੀ ਬਾਬਲ ਪਿੱਟ ਪਿੱਟ ਥੱਕੇ, ਤੇ ਵਾਹਾਂ ਮੂਲ ਨਾ ਚਲੀਆਂ.
ਅਲਵਿਦਾਅ ਉੱਠ ਚੱਲੇ ਨੇ ਸਾਥੀ, ਤੁੱਟੀ ਕੂੰਜ ਉਡਾਰਾਂ.
ਨਿੱਤ ਉਦਾਸੀ ਤੇ ਕੁਰਲਾਸੀ, ਕਰ ਕਰ ਯਾਦ ਕਤਾਰਾਂ.
ਹਾਏ ਅਫਸੋਸ ਨਾ ਦੋਸ ਕਿਸੇ ਤੇ, ਲਿਖੀ ਕਲਮ ਰੱਬਾਨੀ.
ਸੱਜਣਾਂ ਬਾਅਦ ਮੁਹੰਮਦ ਬਖਸ਼ਾ, ਜ਼ਹਿਰ ਹੋਈ ਜ਼ਿੰਦਗਾਨੀ.
ਟਿੰਡਾਂ ਪਾਣੀ ਭਰ ਭਰ ਡੋਲਣ, ਵਾਂਗ ਦੁਖੀਆਂ ਨੈਣਾਂ.
ਮੁੜ ਜਾਵਾਂ ਫੇਰ ਖਾਲੀ ਘਰ ਨੂੰ, ਜਿਓਂ ਤੋਰ ਭਿਰਾਵਾਂ ਭੈਣਾਂ.
ਇਕ ਬੁਲਬੁਲ ਇਸ ਬਾਗੇ ਅੰਦਰ, ਆਲ੍ਹਣਾ ਰਹੀ ਸੀ ਬਣਾਂਦੀ.
ਅਜੇ ਨਹੀਂ ਚੜ੍ਹਿਆ ਸੀ ਤੋੜ ਮੁਹੰਮਦ, ਤੇ ਉਡ ਗਈ ਏ ਕੁਰਲਾਂਦੀ.
ਬੱਸ ਅਸਾਂ ਦਾ ਵੱਸ ਨਈਂ ਚਲਦਾ, ਕੀ ਏ ਸਾਡਾ ਖੋਹਣਾ.
ਲਿੱਸੇ ਦਾ ਕਿ ਜ਼ੋਰ ਮੁਹੰਮਦ, ਨੱਸ ਜਾਣਾ ਯਾ ਰੋਣਾ.
ਮੈਂ ਅੰਨ੍ਹਾ ਤੇ ਤਿਲਕਣ ਰਸਤਾ, ਕਿਓਂ ਕਰ ਰਵ੍ਹੇ ਸੰਭਾਲਾ.
ਧੱਕੇ ਦੇਵਣ ਵਾਲੇ ਬਹੁਤੇ, ਤੂੰ ਹੱਥ ਪਕੜਨ ਵਾਲਾ.
ਲੱਖ ਹਜ਼ਾਰ ਬਹਾਰ ਹੁਸਨ, ਅੰਦਰ ਖਾਕ ਸਮਾਣੀ.
ਲਾ ਪ੍ਰੀਤ ਅਜਿਹੀ ਮੁਹੰਮਦ, ਜੱਗ ਵਿਚ ਰਵ੍ਹੇ ਕਹਾਣੀ.
ਸਦਾ ਨਾ ਬਾਗੀਂ ਬੁਲਬੁਲ ਬੋਲੇ, ਸਦਾ ਨਾ ਬਾਗ ਬਹਾਰਾਂ.
ਸਦਾ ਨਾ ਹੁਸਨ ਜਵਾਨੀ ਕਾਇਮ, ਸਦਾ ਨਾ ਸੁਹਬਤ ਯਾਰਾਂ.
ਉੱਚੀ ਜਾਈ ਨਿਉਂ ਲਗਾਇਓ, ਬਣੀ ਮੁਸੀਬਤ ਭਾਰੀ.
ਯਾਰਾਂ ਬਾਝ ਮੁਹੰਮਦ ਬਖਸ਼ਾ, ਕੌਣ ਕਰੇ ਗਮ ਖੁਆਰੀ
ਲੋਏ ਲੋਏ ਭਰ ਲਈਂ ਕੁੜੀਏ, ਜੇ ਤੂੰ ਭਾਂਡਾ ਭਰਨਾ.
ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਘਰ ਜਾਂਦੀ ਨੇ ਡਰਨਾ.
ਕੱਚ ਵੀ ਮਣਕਾ ਤੇ ਲਾਲ ਵੀ ਮਣਕਾ, ਇੱਕੋ ਰੰਗ ਦੋਹਾਂ ਦਾ.
ਜਦ ਸਰਾਫਾਂ ਅੱਗੇ ਜਾਵਣ, ਤੇ ਫਰਕ ਹਜ਼ਾਰ ਕੋਹਾਂ ਦਾ.
ਵੱਲ ਤੁੰਬੇ ਦੀ ਕੌੜੀ ਹੋਂਦੀ, ਤੇ ਅਸਰ ਹੋਂਡਾ ਵਿਚ ਬੀਆਂ.
ਜਿਹੜੇ ਕੰਮ ਨੇ ਮਾਵਾਂ ਕੀਤੇ, ਓਹੋ ਕਰਦੀਆਂ ਧੀਆਂ.
ਆਦਮ ਬੇਵਫਾ ਹਮੇਸ਼ਾ, ਅੱਵਲ ਨਿਉਂ ਲਗਾਵਣ
ਜ਼ੋਰ ਕਮਾਵਣ ਦਿਲਬਰ ਪਾਵਣ, ਝਬਦੇ ਹੀ ਰੱਜ ਜਾਵਣ.
ਦਿਲਬਰ ਮੈਨੂੰ ਮੂੰਹ ਨਾ ਲਾਂਦਾ, ਤੇ ਇਸ਼ਕ ਪਸੰਦ ਨਾ ਕਰਦਾ.
ਖੂਹ ਪਈ ਸਭ ਕੀਤੀ ਕੱਤਰੀ, ਸਿੱਕਾ ਬਣਿਆ ਜ਼ਰ ਦਾ.
ਕੰਮੀ ਤੇ ਕੰਗਾਲ ਕਮੀਨੇ, ਇਹ ਗੱਲ ਗੈਂ ਨਾ ਭਾਵੇ.
ਧੀ ਚੂੜ੍ਹੇ ਦੀ ਸਈਅਦ ਮੰਗੇ, ਫੇਰ ਦੇਂਦਾ ਸ਼ਰਮਾਵੇ.
ਆਮਾਂ ਬੇ ਇਖਲਾਸਾਂ ਅੱਗੇ, ਗੱਲ ਮੁਨਾਸਬ ਕਰਨੀ.
ਮਿੱਠੀ ਖੀਰ ਪਕਾ ਮੁਹੰਮਦ, ਕੁੱਤਿਆਂ ਅੱਗੇ ਧਰਨੀ.
ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਉਂ ਵੇਲਣ ਵਿਚ ਗੰਨਾ.
ਰੋਹ ਨੂੰ ਕਹੋ ਹੁਣ ਰਹੇ ਮੁਹੰਮਦ, ਹੁਣ ਰਵ੍ਹੇ ਤੇ ਮੰਨਾਂ.
ਆਹ ਦੁਨੀਆ ਦਾ ਇਸ਼ਕ ਮੁਹੱਬਤ, ਕੌਲ ਕਰਾਰ ਜ਼ੁਬਾਨੀ.
ਇਚਰਕ ਤੋਰੀ ਨਾਲ ਨਿਭਾਵਣ, ਜਾਂ ਜਾਂ ਨਵੇਂ ਜਵਾਨੀ.
ਟਿੰਡਾਂ ਪਾਣੀ ਭਰ ਭਰ ਡੋਲਣ, ਵਾਂਗ ਦੁਖੀਆਂ ਨੈਣਾਂ.
ਮੁੜ ਜਾਵਣ ਫਿਰ ਖਾਲੀ ਘਰ ਨੂੰ, ਜਿਉਂ ਟੋਰ ਭਿਰਾਵਾਂ ਭੈਣਾਂ.
ਬਾਲ ਚਰਾਗ ਇਸ਼ਕ ਦਾ ਮੇਰਾ, ਰੋਸ਼ਨ ਕਰਦੇ ਸੀਨਾ.
ਦਿਲ ਦੇ ਦੀਵੇ ਦੀ ਰੁਸ਼ਨਾਈ, ਜਾਵੇ ਵਿਚ ਜ਼ਮੀਨਾ.
ਬਾਝ ਅਦਾ ਅਵਾਜ਼ ਰਸੀਲੀ, ਲਗਦਾ ਸ਼ਿਅਰ ਅਲੂਣਾ.
ਦੁਧ ਅੰਦਰ ਜੇ ਖੰਡ ਰਲਾਈਏ, ਮਿੱਠਾ ਹੋਂਦਾ ਦੂਣਾ.

No comments:
Post a Comment