ਬਾਬਾ ਤੂੰ ਨਾ ਡਰਿਆ
ਨਾ ਕੋਡੇ ਰਾਖਸ਼ ਦੇ ਕੋਲੋਂ
ਨਾ ਤੂੰ ਵਲੀ ਕੰਧਾਰੀ ਕੋਲੋਂ
ਨਾ ਭਾਗੋ ਤੋਂ ਨਾ ਬਾਬਰ ਤੋਂ
ਨਾ ਸਾਬਰ ਤੋਂ ਨਾ ਜਾਬਰ ਤੋਂ
ਤੂੰ ਨਾ ਡਰਿਆ
ਮੰਦਰ ਅਤੇ ਸ਼ਿਵਾਲੇ ਕੋਲੋਂ
ਤੂੰ ਨਾ ਡਰਿਆ
ਨਾ ਬ੍ਰਹਮਾ ਤੋਂ ਨਾ ਵਿਸ਼ਨੂੰ ਤੋਂ
ਨਾ ਹੀ ਪਾਕਿ ਕਿਤਾਬਾਂ ਕੋਲੋਂ
ਸਵਾਲਾਂ ਅਤੇ ਜਵਾਬਾਂ ਕੋਲੌਂ
ਜੋਤਸ਼ ਅਤੇ ਹਿਸਾਬਾਂ ਕੋਲੋਂ
ਤੂੰ ਨਾ ਡਰਿਆ
ਨਾ ਮੁਲਾਂ ਦੀ ਮਸਜਦ ਕੋਲੋਂ
ਨਾ ਕਾਅਬੇ ਤੋਂ ਨਾ ਦਾਬੇ ਤੋਂ
ਤੇ ਨਾ ਸ਼ੋਰ ਸ਼ਰਾਬੇ ਕੋਲੋਂ
ਨਾ ਮੰਦਰ ਦੇ ਪਾਂਡੇ ਕੋਲੋਂ
ਤੇ ਨਾ ਕਿਸੇ ਖਰਾਬੇ ਕੋਲੋਂ
ਤੂੰ ਨਾ ਡਰਿਆ
ਆਪਣੀ ਗੱਲ ਸਮਝਾਵਣ ਦੇ ਲਈ
ਤੂੰ ਸੀ ਤੁਰਿਆ
ਘਰ ਤੋਂ ਬਾਹਰ
ਮੀਂਹਾਂ ਅਤੇ ਝੱਕੜਾਂ ਅੰਦਰ
ਰੋਹੀਆਂ ਅਤੇ ਰੱਕੜਾਂ ਅੰਦਰ
ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਹੀ
ਦੇਸਾਂ ਤੇ ਪਰਦੇਸਾਂ ਅੰਦਰ
ਪੈਦਲ ਆਪਣੇ ਰਾਹੀਂ ਤੁਰਿਆ
ਪਰ ਨਾ ਡਰਿਆ
ਨਾ ਘਬਰਾਇਆ
ਜੇ ਕੋਈ ਪਿਛੇ ਆਇਆ ਤਾਂ ਕੀ
ਜੇ ਆਇਆ ਤਾਂ ਵੀ ਤਾਂ ਕੀ
ਤੇਰੇ ਕੋਲ ਨਾ ਬੰਬ ਨਾ ਬੰਦੂਕਾਂ
ਨਾ ਨੇਜ਼ੇ ਨਾ ਭਾਲੇ
ਨਾ ਕੋਈ ਡਾਂਗ ਨਾ ਸੋਟਾ
ਨਾ ਵੱਡਾ ਨਾ ਛੋਟਾ
ਨਾ ਘੋੜੇ ਨਾ ਹਾਥੀ
ਤੂੰ ਤੇ ਇਕ ਮਰਦਾਨਾ ਦੋਵੇਂ
ਇਕ ਦੂਜੇ ਦੇ ਸਾਥੀ।
ਰਮਜ਼ ਨਾਲ ਸਮਝਾਵੇਂ
ਤਰਕ ਨਾਲ ਤੂੰ ਬੋਲੇਂ
ਕੁਦਰਤ ਦੀ ਇਸ ਕਾਇਨਾਤ ਦੀਆਂ
ਗੁੱਝੀਆਂ ਘੁੰਡੀਆਂ ਖੋਲ੍ਹੇ
ਕਿੰਜ ਵਰਤੇ ਵਰਤਾਰਾ
ਜਿਸ ਦੇ ਅੰਦਰ ਬਹਿ ਜਾਏ
ਉਹ ਤੇਰੇ ਰਾਹਾਂ ਦਾ ਸਾਥੀ
ਤੇਰਾ ਬਣ ਕੇ ਰਹਿ ਜਾਏ
ਇਕ ਇਕ ਕਰਕੇ ਸਿਖੇ
ਸਿੱਖੀ ਖੂਬ ਚਲਾਈ
ਲੁੱਟੀ ਜਾਂਦੀ ਖਲਕਤ
ਸਿਧੇ ਰਸਤੇ ਪਾਈ
ਸਿਧਾ ਰਸਤਾ ਤੇਰਾ
ਪੁਠੇ ਰਾਹੀਂ ਪਾਇਆ
ਤੂੰ ਜੋ ਜੀਣਾ ਦਸਿਆ
ਰੀਤਾਂ ਵਿੱਚ ਫਸਾਇਆ
ਹਰ ਕੰਮ ਦੀ ਮਰਯਾਦਾ
ਪਾਪ ਪੁੰਨ ਦੇ ਘੇਰਾ
ਤੂੰ ਭਰਮਾਂ ਚੋਂ ਕਢਿਆ
ਅਜਕਲ੍ਹ ਭਰਮਾਂ ਲਾਇਆ ਡੇਰਾ
ਕਿਧਰੇ ਗਰਮ ਰੁਮਾਲੇ
ਕਿਧਰੇ ਪੱਟ ਦੁਸ਼ਾਲੇ
ਆਖਣ ਤੇਰੀ ਬਾਣੀ
ਪਾਲੇ ਦੇ ਨਾਲ ਠਰਦੀ
ਪੱਖੇ ਕੂਲਰ ਲਾ ਕੇ
ਤੇਰੀ ਠੰਢੀ ਰੱਖਣ ਵਰਦੀ
ਗੁਰੂ ਗੁਰੂ ਪਏ ਆਖਣ
ਵੇਖੇ ਬਾਣੀ ਪੜ੍ਹਦੇ ਤੋਤੇ
ਦੁਨੀਆ ਅਗੇ ਲੰਘੀ
ਇਹ ਉਥੇ ਰਹਿਣ ਖਲੋਤੇ
ਬਾਣੀ ਬਾਣੀ ਕਹਿ ਕੇ
ਵੇਖੇ ਲੋਕੀਂ ਬਾਣੀ ਪੜ੍ਹਦੇ
ਬਾਣੀ ਸਮਝ ਨਾ ਪੈਂਦੀ
ਵੇਖੋ ਬਾਣੀ ਪਿਛੇ ਲੜਦੇ।
ਸਿੱਧੀ ਗੱਲ ਜੇ ਆਖੇ
ਇਹ ਉਸ ਦੇ ਗਲ ਪੈ ਜਾਂਦੇ
ਓਦਾਂ ਸਾਰੇ ਵੇਖਣ ਦੇ ਲਈ
ਤੇਰੇ ਸਿਖ ਅਖਵਾਂਦੇ।
ਨਾ ਕੋਡੇ ਰਾਖਸ਼ ਦੇ ਕੋਲੋਂ
ਨਾ ਤੂੰ ਵਲੀ ਕੰਧਾਰੀ ਕੋਲੋਂ
ਨਾ ਭਾਗੋ ਤੋਂ ਨਾ ਬਾਬਰ ਤੋਂ
ਨਾ ਸਾਬਰ ਤੋਂ ਨਾ ਜਾਬਰ ਤੋਂ
ਤੂੰ ਨਾ ਡਰਿਆ
ਮੰਦਰ ਅਤੇ ਸ਼ਿਵਾਲੇ ਕੋਲੋਂ
ਤੂੰ ਨਾ ਡਰਿਆ
ਨਾ ਬ੍ਰਹਮਾ ਤੋਂ ਨਾ ਵਿਸ਼ਨੂੰ ਤੋਂ
ਨਾ ਹੀ ਪਾਕਿ ਕਿਤਾਬਾਂ ਕੋਲੋਂ
ਸਵਾਲਾਂ ਅਤੇ ਜਵਾਬਾਂ ਕੋਲੌਂ
ਜੋਤਸ਼ ਅਤੇ ਹਿਸਾਬਾਂ ਕੋਲੋਂ
ਤੂੰ ਨਾ ਡਰਿਆ
ਨਾ ਮੁਲਾਂ ਦੀ ਮਸਜਦ ਕੋਲੋਂ
ਨਾ ਕਾਅਬੇ ਤੋਂ ਨਾ ਦਾਬੇ ਤੋਂ
ਤੇ ਨਾ ਸ਼ੋਰ ਸ਼ਰਾਬੇ ਕੋਲੋਂ
ਨਾ ਮੰਦਰ ਦੇ ਪਾਂਡੇ ਕੋਲੋਂ
ਤੇ ਨਾ ਕਿਸੇ ਖਰਾਬੇ ਕੋਲੋਂ
ਤੂੰ ਨਾ ਡਰਿਆ
ਆਪਣੀ ਗੱਲ ਸਮਝਾਵਣ ਦੇ ਲਈ
ਤੂੰ ਸੀ ਤੁਰਿਆ
ਘਰ ਤੋਂ ਬਾਹਰ
ਮੀਂਹਾਂ ਅਤੇ ਝੱਕੜਾਂ ਅੰਦਰ
ਰੋਹੀਆਂ ਅਤੇ ਰੱਕੜਾਂ ਅੰਦਰ
ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਹੀ
ਦੇਸਾਂ ਤੇ ਪਰਦੇਸਾਂ ਅੰਦਰ
ਪੈਦਲ ਆਪਣੇ ਰਾਹੀਂ ਤੁਰਿਆ
ਪਰ ਨਾ ਡਰਿਆ
ਨਾ ਘਬਰਾਇਆ
ਜੇ ਕੋਈ ਪਿਛੇ ਆਇਆ ਤਾਂ ਕੀ
ਜੇ ਆਇਆ ਤਾਂ ਵੀ ਤਾਂ ਕੀ
ਤੇਰੇ ਕੋਲ ਨਾ ਬੰਬ ਨਾ ਬੰਦੂਕਾਂ
ਨਾ ਨੇਜ਼ੇ ਨਾ ਭਾਲੇ
ਨਾ ਕੋਈ ਡਾਂਗ ਨਾ ਸੋਟਾ
ਨਾ ਵੱਡਾ ਨਾ ਛੋਟਾ
ਨਾ ਘੋੜੇ ਨਾ ਹਾਥੀ
ਤੂੰ ਤੇ ਇਕ ਮਰਦਾਨਾ ਦੋਵੇਂ
ਇਕ ਦੂਜੇ ਦੇ ਸਾਥੀ।
ਰਮਜ਼ ਨਾਲ ਸਮਝਾਵੇਂ
ਤਰਕ ਨਾਲ ਤੂੰ ਬੋਲੇਂ
ਕੁਦਰਤ ਦੀ ਇਸ ਕਾਇਨਾਤ ਦੀਆਂ
ਗੁੱਝੀਆਂ ਘੁੰਡੀਆਂ ਖੋਲ੍ਹੇ
ਕਿੰਜ ਵਰਤੇ ਵਰਤਾਰਾ
ਜਿਸ ਦੇ ਅੰਦਰ ਬਹਿ ਜਾਏ
ਉਹ ਤੇਰੇ ਰਾਹਾਂ ਦਾ ਸਾਥੀ
ਤੇਰਾ ਬਣ ਕੇ ਰਹਿ ਜਾਏ
ਇਕ ਇਕ ਕਰਕੇ ਸਿਖੇ
ਸਿੱਖੀ ਖੂਬ ਚਲਾਈ
ਲੁੱਟੀ ਜਾਂਦੀ ਖਲਕਤ
ਸਿਧੇ ਰਸਤੇ ਪਾਈ
ਸਿਧਾ ਰਸਤਾ ਤੇਰਾ
ਪੁਠੇ ਰਾਹੀਂ ਪਾਇਆ
ਤੂੰ ਜੋ ਜੀਣਾ ਦਸਿਆ
ਰੀਤਾਂ ਵਿੱਚ ਫਸਾਇਆ
ਹਰ ਕੰਮ ਦੀ ਮਰਯਾਦਾ
ਪਾਪ ਪੁੰਨ ਦੇ ਘੇਰਾ
ਤੂੰ ਭਰਮਾਂ ਚੋਂ ਕਢਿਆ
ਅਜਕਲ੍ਹ ਭਰਮਾਂ ਲਾਇਆ ਡੇਰਾ
ਕਿਧਰੇ ਗਰਮ ਰੁਮਾਲੇ
ਕਿਧਰੇ ਪੱਟ ਦੁਸ਼ਾਲੇ
ਆਖਣ ਤੇਰੀ ਬਾਣੀ
ਪਾਲੇ ਦੇ ਨਾਲ ਠਰਦੀ
ਪੱਖੇ ਕੂਲਰ ਲਾ ਕੇ
ਤੇਰੀ ਠੰਢੀ ਰੱਖਣ ਵਰਦੀ
ਗੁਰੂ ਗੁਰੂ ਪਏ ਆਖਣ
ਵੇਖੇ ਬਾਣੀ ਪੜ੍ਹਦੇ ਤੋਤੇ
ਦੁਨੀਆ ਅਗੇ ਲੰਘੀ
ਇਹ ਉਥੇ ਰਹਿਣ ਖਲੋਤੇ
ਬਾਣੀ ਬਾਣੀ ਕਹਿ ਕੇ
ਵੇਖੇ ਲੋਕੀਂ ਬਾਣੀ ਪੜ੍ਹਦੇ
ਬਾਣੀ ਸਮਝ ਨਾ ਪੈਂਦੀ
ਵੇਖੋ ਬਾਣੀ ਪਿਛੇ ਲੜਦੇ।
ਸਿੱਧੀ ਗੱਲ ਜੇ ਆਖੇ
ਇਹ ਉਸ ਦੇ ਗਲ ਪੈ ਜਾਂਦੇ
ਓਦਾਂ ਸਾਰੇ ਵੇਖਣ ਦੇ ਲਈ
ਤੇਰੇ ਸਿਖ ਅਖਵਾਂਦੇ।
No comments:
Post a Comment