ਸੁਲਗਦੇ ਬੋਲ / (ਕਾਵਿ ਪੁਸਤਕ) - ਤਿੰਨ

-------------------------------------------ਤਿੰਨ--------------------------------------------------

ਗੀਤ

ਗੁਰਦੀਪ ਸਿੰਘ ਭਮਰਾ / 9878961218


ਮਿਤਰਾਂ ਦੇ ਨਾਲ ਉਹ ਨਿਭਾਉਂਣ ਯਾਰੀਆਂ
ਜਾਣਦੇ ਉਹ ਜਾਣ ਕੇ ਜੋ ਪਾਉਂਣ ਯਾਰੀਆਂ।

ਦੁਖ ਹੋਵੇ ਸੁਖ ਹੋਵੇ ਨਾਲ ਖੜਦੇ
ਯਾਰੀਆਂ ਚ ਐਸੀਆਂ ਪੜ੍ਹਾਈਆਂ ਪੜ੍ਹਦੇ
ਭੀੜ ਹੋਵੇ ਵੈਰੀਆਂ ਦੇ ਨਾਲ ਲੜਦੇ
ਸਕਿਆਂ ਤੋਂ ਵਧ ਉਹ ਪੁਗਾਉਂਣ ਯਾਰੀਆਂ।
ਮਿਤਰਾਂ ਦੇ ਨਾਲ ਉਹ ਨਿਭਾਉਂਣ ਯਾਰੀਆਂ।

ਚੜ੍ਹਦੀ ਜਵਾਨੀ ਹੋਵੇ ਯਾਰ ਹਾਣ ਦੇ
ਪੂਰੀ ਮਸਤਾਨੀ ਹੋਵੇ ਮੌਜਾ ਮਾਣਦੇ
ਮਿਤਰਾਂ ਦੇ ਮਿਤਰਾਂ ਨੂੰ ਉਹ ਪਛਾਣਦੇ
ਔਖ ਵੇਲੇ ਪਿਠ ਨਾ ਵਿਖਾਉਣ ਯਾਰੀਆਂ
ਮਿਤਰਾਂ ਦੇ ਨਾਲ ਉਹ ਨਿਭਾਉਣ ਯਾਰੀਆਂ
ਭੰਗੜੇ ਦਾ ਚਾਅ ਹੋਵੇ
ਨੱਚਣੇ ਦਾ ਰਾਹ ਹੋਵੇ
ਖੁਸ਼ੀਆਂ ਦੀ ਝੜੀ ਹੋਵੇ
ਮਿਤਰਾਂ ਲਈ ਬੜੀ ਹੋਵੇ
ਐਹੋ ਜਿਹਾ ਮੌਕਾ ਨਾ ਖੁੰਝਾਉਣ ਯਾਰੀਆਂ
ਸਾਰਿਆ ਨੂੰ ਨੱਚ ਕੇ ਵਿਖਾਉਣ ਯਾਰੀਆਂ

ਮਿਤਰਾਂ ਦੇ ਨਾਲ ਉਹ ਨਿਭਾਉਂਣ ਯਾਰੀਆਂ
ਜਾਣਦੇ ਉਹ ਜਾਣ ਕੇ ਜੋ ਪਾਉਂਣ ਯਾਰੀਆਂ।









ਨਾਲੇ ਖਾਓ ਗੰਢੇ ਨਾਲੇ ਖਾਓ ਡੰਡੇ।

ਸਾਡੀ ਸਰਕਾਰ ਦੇ ਨੇ ਵੱਡੇ ਵੱਡੇ ਫੰਡੇ
ਹੋਰਾਂ ਦੇ ਨੇ ਕੰਮ ਸਰਕਾਰ ਦੇ ਨੇ ਧੰਦੇ
ਚਿਤੜਾਂ ਤੇ ਮਾਰਦੀ ਰੋਜ਼ ਰੋਜ਼ ਡੰਡੇ
ਅਖੇ ਸੰਡੇ ਹੋ ਜਾਂ ਰੋਜ਼ ਮੰਡੇ
ਰੋਜ਼ ਖਾਓ ਡੰਡੇ
ਨਾਲੇ ਦਿਓ ਪੈਸਾ
ਤੇ ਨਾਲੇ ਖਾਓ ਗੰਢੇ
ਚਿਤੜਾਂ ਤੇ ਮਾਰਦੀ ਹੈ ਰੋਜ਼ ਰੋਜ਼ ਡੰਡੇ
ਨਾਲੇ ਖਾਓ ਗੰਢੇ
ਨਾਲੇ ਖਾਓ ਡੰਡੇ
ਰੱਖਦੇ ਨੇ ਓਹਲੇ ਤੇ ਮਾਰਦੇ ਨੇ ਪੋਲੇ
ਤਾੜਦੀ ਹੈ ਸਾਰਿਆਂ ਨੂੰ ਬਹੁਤਾ ਜਿਹੜਾ ਬੋਲੇ
ਭੇਦ ਸਰਕਾਰ ਵਾਲੇ ਲੋਕਾਂ ਕੋਲ ਖੋਲ੍ਹੇ
ਬੋਲਦਾ ਹੈ ਜਿਹੜਾ ਓਸੇ ਨੂੰ ਇਹ ਫੰਡੇ
ਅਖੇ ਲੈਣੀ ਹੈ ਅਜ਼ਾਦੀ ਤਾਂ ਆਕੇ ਖਾਓ ਡੰਡੇ
ਸੰਡੇ ਜੋ ਜਾਂ ਮੰਡੇ
ਰੋਜ਼ ਖਾਓ ਡੰਡੇ
ਦੇਵੀ ਹੈ ਦਿਆਲ ਪ੍ਰਸਾਦ ਰੋਜ਼ ਵੰਡੇ
ਸਾਡੀ ਸਰਕਾਰ ਦੇ ਨੇ ਨਵੇਂ ਨਵੇਂ ਫੰਡੇ।
ਚਿਤੜਾਂ ਤੇ ਮਾਰਦੀ ਰੋਜ਼ ਰੋਜ਼ ਡੰਡੇ
ਅਖੇ ਸੰਡੇ ਹੋ ਜਾਂ ਰੋਜ਼ ਮੰਡੇ
ਰੋਜ਼ ਖਾਓ ਡੰਡੇ
ਨਾਲੇ ਦਿਓ ਪੈਸਾ
ਤੇ ਨਾਲੇ ਖਾਓ ਗੰਢੇ
ਚਿਤੜਾਂ ਤੇ ਮਾਰਦੀ ਹੈ ਰੋਜ਼ ਰੋਜ਼ ਡੰਡੇ



--