ਗੁਰਦੀਪ ਸਿੰਘ ਭਮਰਾ
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਆ ਕੇ ਮਿਲ ਜਾ ਸੋਹਣਿਆ ਸੱਜਣਾ
ਕਿਉਂ ਤੂੰ ਦਿਲ ਨੂੰ ਤੜਪਾਇਆ ਹੈ।
ਤੁੰ ਮੇਰੇ ਲੂੰ ਲੂੰ ਵਿਚ ਵਸਣੈ
ਜੇ ਮੈਂ ਰੋਵਾਂ ਕਿਉਂ ਤੂੰ ਹੱਸਣੈ
ਚਾਹੇਂ ਤਾਂ ਰੂਹ ਖੋਲ੍ਹ ਕੇ ਤੱਕ ਲੈ
ਮੇਰਾ ਅੰਦਰ ਫੋਲ ਕੇ ਤੱਕ ਲੈ
ਸੱਭ ਕੁਝ ਤੇਰੇ ਨਾਂ ਲਾਇਆ ਹੈ
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਕੰਮਾਂ ਤੋਂ ਜਾਂ ਵਿਹਲੀ ਹੋਵਾਂ
ਸ਼ਿਖਰ ਦੁਪਹਿਰੇ ਪੂਣੀ ਛੋਵ੍ਹਾਂ
ਚੇਤੇ ਆਵਣ ਤੇਰੀਆ ਗੱਲਾਂ
ਦੂਰ ਦੇਸ਼ ਵਿਚ ਮਾਰੀਆਂ ਮੱਲਾਂ
ਯਾਦਾਂ ਦਾ ਚਰਖਾ ਡਾਹਿਆ ਹੈ।
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਚੂੜੇ ਵਾਲੀਆਂ ਗੋਰੀਆਂ ਬਾਹਵਾਂ
ਮੱਲ ਬੈਠਣ ਜੇ ਤੇਰੀਆਂ ਰਾਹਵਾਂ
ਕਿਉਂ ਮੈਂ ਤੈਨੂੰ ਯਾਦ ਨਾ ਆਵਾਂ
ਕਿਉਂ ਨਾ ਤੈਨੂੰ ਦੱਸਣ ਰਾਹਵਾਂ
ਕਿਸ ਨੇ ਤੈਨੂੰ ਉਲਝਾਇਆ ਹੈ
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਆ ਕੇ ਮਿਲ ਜਾ ਸੋਹਣਿਆ ਸੱਜਣਾ
ਕਿਉਂ ਤੂੰ ਦਿਲ ਨੂੰ ਤੜਪਾਇਆ ਹੈ।
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਆ ਕੇ ਮਿਲ ਜਾ ਸੋਹਣਿਆ ਸੱਜਣਾ
ਕਿਉਂ ਤੂੰ ਦਿਲ ਨੂੰ ਤੜਪਾਇਆ ਹੈ।
ਤੁੰ ਮੇਰੇ ਲੂੰ ਲੂੰ ਵਿਚ ਵਸਣੈ
ਜੇ ਮੈਂ ਰੋਵਾਂ ਕਿਉਂ ਤੂੰ ਹੱਸਣੈ
ਚਾਹੇਂ ਤਾਂ ਰੂਹ ਖੋਲ੍ਹ ਕੇ ਤੱਕ ਲੈ
ਮੇਰਾ ਅੰਦਰ ਫੋਲ ਕੇ ਤੱਕ ਲੈ
ਸੱਭ ਕੁਝ ਤੇਰੇ ਨਾਂ ਲਾਇਆ ਹੈ
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਕੰਮਾਂ ਤੋਂ ਜਾਂ ਵਿਹਲੀ ਹੋਵਾਂ
ਸ਼ਿਖਰ ਦੁਪਹਿਰੇ ਪੂਣੀ ਛੋਵ੍ਹਾਂ
ਚੇਤੇ ਆਵਣ ਤੇਰੀਆ ਗੱਲਾਂ
ਦੂਰ ਦੇਸ਼ ਵਿਚ ਮਾਰੀਆਂ ਮੱਲਾਂ
ਯਾਦਾਂ ਦਾ ਚਰਖਾ ਡਾਹਿਆ ਹੈ।
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਚੂੜੇ ਵਾਲੀਆਂ ਗੋਰੀਆਂ ਬਾਹਵਾਂ
ਮੱਲ ਬੈਠਣ ਜੇ ਤੇਰੀਆਂ ਰਾਹਵਾਂ
ਕਿਉਂ ਮੈਂ ਤੈਨੂੰ ਯਾਦ ਨਾ ਆਵਾਂ
ਕਿਉਂ ਨਾ ਤੈਨੂੰ ਦੱਸਣ ਰਾਹਵਾਂ
ਕਿਸ ਨੇ ਤੈਨੂੰ ਉਲਝਾਇਆ ਹੈ
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਉਸ ਨੇ ਮੈਨੂੰ ਖ਼ਤ ਪਾਇਆ ਹੈ।
ਆ ਕੇ ਮਿਲ ਜਾ ਸੋਹਣਿਆ ਸੱਜਣਾ
ਕਿਉਂ ਤੂੰ ਦਿਲ ਨੂੰ ਤੜਪਾਇਆ ਹੈ।
No comments:
Post a Comment