Saturday, February 4, 2012

ਗੀਤ


ਗੀਤ

ਨਿੱਕੀ ਜਿਹੀ ਗੱਲ ਤੋਂ ਜਨਾਬ ਰੁਸ ਜਾਂਦੇ ਨੇ।
ਜਨਾਬ ਰੁਸ ਜਾਂਦੇ ਨੇ ਤਾਂ ਖਾਬ ਰੁਸ ਜਾਂਦੇ ਨੇ।
ਰਾਤਾਂ ਵੀ ਡਰਾਉਣੀਆਂ
ਨੀਂਦਰਾਂ ਨਹੀਆਂ ਆਉਣੀਆਂ
ਤਾਰਿਆਂ ਦੇ ਨਾਲ ਬਹਿ ਕੇ
ਜਾਗ ਕੇ ਲੰਘਾਉਣੀਆਂ।
ਮੇਰੇ ਕੋਲੋਂ ਮੇਰੇ ਹੀ ਸ਼ਬਾਬ ਰੁਸ ਜਾਂਦੇ ਨੇ।

ਬੁਲ੍ਹੀਆਂ ਨੂੰ ਹਾਸਿਆਂ ਦੇ
ਰਾਹ ਭੁੱਲ ਜਾਂਦੇ ਨੇ
ਅੱਖੀਆਂ ਚੋਂ ਹੰਝੂਆਂ ਦੇ
ਹੜ੍ਹ ਡੁਲ੍ਹ ਜਾਂਦੇ ਨੇ।
ਹਾਸੇ ਰੁਸ ਜਾਂਦੇ ਨੇ ਗੁਲਾਬ ਰੁਸ ਜਾਂਦੇ ਨੇ। 

ਤਾਰਿਆਂ ਦੀ ਪੰਡ
ਸਾਡੇ ਕੋਠੇ ਉਤੇ ਡੋਲ੍ਹਕੇ
ਰਾਤ ਦੇ ਹਨੇਰੇ ‘ਚ
ਕਹਾਣੀਆਂ ਫਰੋਲ ਦੇ
ਤਾਰਿਆਂ ਤੋਂ ਜਦੋਂ ਮਾਹਤਾਬ ਰੁਸ ਜਾਂਦੇ ਨੇ।

ਦਿਲਾਂ ਦਾ ਵਪਾਰ
ਸਦਾ ਦਿਲਾਂ ਨਾਲ ਕਰੀਦਾ
ਹਾਰੀਦਾ ਤੇ ਜਿੱਤੀਦਾ
ਤੇ ਜਿੱਤੀਦਾ ਵੀ ਹਰੀਦਾ
ਨਫੇ ਨੁਕਸਾਨ ਨਾਲੇ ਲਾਭ ਰੁਸ ਜਾਂਦੇ ਨੇ।

ਨਿੱਕੀ ਜਿਹੀ ਗੱਲ ਤੋਂ ਜਨਾਬ ਰੁਸ ਜਾਂਦੇ ਨੇ।
ਜਨਾਬ ਰੁਸ ਜਾਂਦੇ ਨੇ ਤਾਂ ਖਾਬ ਰੁਸ ਜਾਂਦੇ ਨੇ।

No comments:

Post a Comment