Tuesday, September 20, 2011

ਬੱਦਲੀ

ਬੱਦਲੀ
ਕੱਲਮ ਕੱਲੀ ਬੱਦਲੀ ਅੰਬਰ ਉਤੇ
ਤਰਦੀ ਤਰਦੀ ਆਵੇ ਮੈਨੂੰ ਆਖੇ
ਖਿਚ ਲੈ ਘੁੱਟ ਲੈ ਅਤੇ ਨਿਚੋੜ ਲੈ ਆਪੇ
ਬੂੰਦ ਬੂੰਦ ਹੋ ਪਿਆਸ ਬੁਝਾਉਣੀ ਚਾਹਵਾਂ
ਮੈਂ ਅੰਬਰ ਤੋਂ ਹੇਠਾਂ ਆਉਣਾ ਚਾਹਵਾਂ
ਮੈਂ ਨਦੀਆਂ ਦਾ ਪਾਣੀ ਚਾਹੁੰਦੀ ਹੋਣਾ
ਮੈਂ ਧਰਤੀ ਕਲ ਕਲ ਵਹਿਣਾ ਚਾਹਵਾਂ
ਮੈਂ ਵੀ ਪਿਆਸੀ ਡੀਕ ਲਵਾਂਗੀ
ਮਾਰੂਥਲ ਅਤੇ ਸਮੁੰਦਰ
ਜਾਂ ਲਹਿਰਾਂਵਾਗੀ ਖੇਤਾਂ ਵਿੱਚ
ਬਾਗਾਂ ਵਿੱਚ ਰੁਖਾਂ ਦੇ ਕਣ ਕਣ ਦੇ ਅੰਦਰ
ਹਾਏ ਕੋਈ ਲਾਹ ਕੇ ਅੰਬਰ ਉੱਤੋ
ਬੂੰਦ ਬੂੰਦ ਨੂੰ ਸਾਗਰ ਸਾਗਰ ਕਰ ਦਏ

No comments:

Post a Comment