ਗ਼ਜ਼ਲ
ਗੁਰਦੀਪ ਸਿੰਘ
ਕੋਈ ਵੀ ਜਾਣਦਾ ਨਹੀਂ, ਕੋਈ ਪਛਾਣਦਾ ਨਹੀ।
ਕੀ ਹੋ ਗਿਆ ਹੈ ਸ਼ਹਿਰ ਨੂੰ ਕੋਈ ਵੀ ਹਾਣ ਦਾ ਨਹੀਂ।
ਬੱਦਲ ਬਹਾਰ ਬੂੰਦ ਹੈ ਬਰਖਾ ਹੈ ਬਾਰ ਬਾਰ
ਕੋਈ ਵੀ ਵੇਖਦਾ ਨਹੀਂ ਕੋਈ ਵੀ ਮਾਣ ਦਾ ਨਹੀਂ।
ਹਰ ਆਦਮੀ ਨੇ ਕਰ ਲਿਆ ਹੈ ਕੈਦ ਇਸ ਤਰ੍ਹਾਂ
ਰਸਤਾ ਵੀ ਜਾਣ ਦਾ ਨਹੀਂ ਰਸਤਾ ਵੀ ਆਣ ਦਾ ਨਹੀਂ।
ਗੁਰਦੀਪ ਸਿੰਘ
ਕੋਈ ਵੀ ਜਾਣਦਾ ਨਹੀਂ, ਕੋਈ ਪਛਾਣਦਾ ਨਹੀ।
ਕੀ ਹੋ ਗਿਆ ਹੈ ਸ਼ਹਿਰ ਨੂੰ ਕੋਈ ਵੀ ਹਾਣ ਦਾ ਨਹੀਂ।
ਬੱਦਲ ਬਹਾਰ ਬੂੰਦ ਹੈ ਬਰਖਾ ਹੈ ਬਾਰ ਬਾਰ
ਕੋਈ ਵੀ ਵੇਖਦਾ ਨਹੀਂ ਕੋਈ ਵੀ ਮਾਣ ਦਾ ਨਹੀਂ।
ਹਰ ਆਦਮੀ ਨੇ ਕਰ ਲਿਆ ਹੈ ਕੈਦ ਇਸ ਤਰ੍ਹਾਂ
ਰਸਤਾ ਵੀ ਜਾਣ ਦਾ ਨਹੀਂ ਰਸਤਾ ਵੀ ਆਣ ਦਾ ਨਹੀਂ।
No comments:
Post a Comment