Comments taken from a Facebook - Discussion
ਇਹ ਤਾਂ ਸਿਰਫ਼ ਚਮਤਕਾਰ ਨੂੰ ਨਮਸਕਾਰ ਵਾਲਾ ਡਰਾਮਾ। ਕਿਸੇ ਨੂੰ ਮਾਨਸਕ ਬੀਮਾਰੀ ਹੋਵੇ, ਮਨੋ ਰੋਗ ਹੋਵੇ ਤਾਂ ਉਹ ਹਿਪਨੋਸਿਸ ਕਰਕੇ ਠੀਕ ਕੀਤੇ ਜਾ ਸਕਦੇ ਹਨ। ਹਿਪਨੋਸਿਸ ਇੱਕ ਤਰ੍ਹਾਂ ਦੀ ਕਮਾਂਡ ਹੈ ਜੋ ਰੋਗੀ ਮਨ ਨੁੰ ਦਿੱਤੀ ਜਾਂਦੀ ਹੈ ਜਿਵੇਂ ਕੰਪਿਊਟਰ ਨੂੰ ਕਮਾਂਡ ਦਿੱਤੀ ਜਾਂਦੀ ਹੈ। ਪੁਰਾਣੇ ਸਮੇਂ ...ਵਿੱਚ ਟੂਣਾ- ਤਵੀਤ ਵੀ ਉਸੇ ਕਮਾਂਡ ਦਾ ਹੀ ਕੰਮ ਕਰਦੇ ਸਨ। ਪਰ ਇਸ ਦੇ ਪਿਛੇ ਪੂਰਾ ਵਿਗਿਆਨ ਹੈ। ਮਨੋਰੋਗ ਜੋ ਮਨ ਦੀ ਕਿੇਸ ਕਮਜ਼ੋਰ ਅਵਸਾਥਾ ਚੋਂ ਉਪਜਦੇ ਹਨ, ਠੀਕ ਹੋ ਕਸਦੇ ਹਨ, ਪਰ ਸਰੀਰਕ ਬਣਤਰ ਦੇ ਸਿਲਸਿਲੇ ਵਿੱਚ ਅਜਿਹਾ ਨਹੀਂ ਹੁੰਦਾ। ਤੇ ਖਾਸ ਕਰ ਰੋਗੀ ਹਿੱਸੇ ਵਿੱਚ ਤਾਂ ਬਿਲਕੁਲ ਨਹੀਂ। ਰੋਗ ਦੇ ਆਪਣੇ ਕਾਰਨ ਹੁੰਦੇ ਹਨ ਜੋ ਕਿਸੇ ਤਰੀਕੇ ਨਾਲ ਖ਼ਤਮ ਕਰਕੇ ਹੀ ਰੋਗਹ ਤੋਂ ਮੁਕਤੀ ਦੇ ਸਕਦੇ ਹਨ। ਅਜਿਹੇ ਚਮਤਕਾਰ ਜੋ ਅਕਸਰ ਛਾਣਬੀਣ ਕਰਨ ਤੇ ਗ਼ਲਤ ਸਾਬਤ ਹੁੰਦੇ ਹਨ, ਆਮ ਦੇਖੇ ਜਾ ਸਕਦੇ ਹਨ। ਪਰ ਜੋ ਅੱਜ ਦੀ ਮਿਤੀ ਵਿੱਚ ਮੈਡੀਕਲ ਸਾਇੰਸ ਵਿੱਚ ਚੱਲ ਰਿਹਾ ਹੈ ਉਹ ਵੀ ਕੋਈ ਦੁੱਧ ਧੋਤਾ ਨਹੀਂ। ਮੈਡੀਕਲ ਸਾਈੰਸ ਵੀ ਇੱਕ ਧੰਦਾ ਬਣ ਕੇ ਰਹਿ ਗਈ ਹੈ। ਇੱਕ ਲਾਅਬੀ ਹੈ ਜੋ ਦਵਾਈ ਮਾਫ਼ੀਆ ਦੇ ਤੌਰ ਤੇ ਕੰਮ ਕਰਦੀ ਹੈ। ਜੋ ਆਪਣੀਆਂ ਦਵਾਈਆਂ ਵੇਚਣ ਲਈ ਅਜਿਹੇ ਕਾਨੂੰਨ ਅਜਿਹੀ ਪ੍ਰੈਕਟਿਸ, ਅਜਿਹੇ ਨਿਯਮ ਸੈਟ ਕਰਦੀ ਹੈ, ਤੁਸੀਂ ਉਸ ਨੂੰ ਚੈਲੰਜ ਨਹੀਂ ਕਰ ਸਕਦੇ। ਕੁਝ ਦਵਾਈਆਂ ਦੀ ਵਿਕਰੀ ਸਿਰਫ਼ ਇਸ ਲਈ ਹੁੰਦੀ ਹੈ ਕਿਉਂ ਕਿ ਉਹ ਉਹਨਾਂ ਕੰਪਨੀਆਂ ਨੂੰ ਲੱਖਾਂ ਕਰੋੜਾਂ ਦੀ ਆਮਦਨ ਦਿੰਦੀਆਂ ਹਨ। ਸਰਕਾਰ ਚੁੱਪ ਹੈ, ਬੇ ਵੱਸ ਹੈ, ਕੋਈ ਬੋਲਦਾ ਨਹੀਂ। ਇਸ ਦੀ ਇੱਕ ਉਦਾਰਹਨ ਦਵਾਈਆਂ ਉਪਰ ਲਿਕੀ ਹੋਈ ਤਾਰੀਕ ਤੋਂ ਹੈ ਕੀ ਤਾਰੀਕ ਲੰਘਣ ਤੋਂ ਬਆਦ ਦਵਾਈਆਂ ਦੇ ਤੱਤ ਰਾਤੋ ਰਾਤ ਬੇਅਸਰ ਹੋ ਜਾਂਦੇ ਹਨ? ਕੀ ਉਹਨਾਂ ਵਿੱਚ ਕੋਈ ਸਮੇਂ ਦਾ ਟਾਈਮ ਕਲਾਕ ਲੱਗਾ ਹੁੰਦਾ ਹੈ। ਦਵਾਈ ਪੁਰਾਣੀ ਹੋ ਕੇ ਆਪਣਾ ਕੁਝ ਅਸਰ ਤੋਂ ਘਟਾ ਸਕਦੀ ਹੈ ਪਰ ਉਸ ਵਿੱਚਲੇ ਗੁਣਾਂ ਵਿੱਚ ਕੋਈ ਫਰਕ ਨਹੀਂ ਪੈਂਦਾ। ਪਰ ਜੇ ਉਹ ਦਵਾਈਆਂ ਦੀ ਵਿਕਰੀ ਉਪਰ ਮਿਤੀ ਨਾ ਲਿਖਣ ਤਾਂ ਕੰਪਨੀਆਂ ਨੂੰ ਹੋਣ ਵਾਲੀ ਆਮਦਨ ਤੇ ਮੁਨਾਫ਼ੇ ਨੂੰ ਤਾਂ ਜ਼ਰੁਰ ਪੈਂਦਾ ਹੈ। ਸਰਮਾਏਦਾਰੀ ਸਿਆਸਤ ਹੈ ਕਿ ਬੰਦੇ ਨੂੰ ਜ਼ਿਬਾਹ ਕੀਤਾ ਜਾਵੇ, ਹਲਾਲਾ, ਥੋੜਾ ਥੋਹੜਾ ਕਰਕੇ। ਬਹੁਤ ਸਾਰੀਆਂ ਬੀਮਾਰੀਆਂ ਸਿਰਫ਼ ਇਸੇ ਕਾਰਨ ਹਨ ਕਿ ਉਹ ਦਵਾਈ ਕੰਪਨੀਆ ਚਾਹੁੰਦੀਆਂ ਹਨ ਕਿ ਉਹਨਾਂ ਦਾ ਕਾਰੋਬਾਰ ਚੱਲਦਾ ਰਹੇ। ਇਲਾਜ ਦੀ ਪ੍ਰਕ੍ਰਿਆ ਨੂੰ ਤਰੋੜਿਆ ਮੋਰਿੜਆ ਜਾਂਦਾ ਹੈ। ਸਾਡੇ ਸਰੀਰ ਦੀ ਇੱਕ ਬੀਮਾਰੀ ਨਾਲ ਲੜਣ ਦੀ ਤਾਕਤ ਹੈ। ਕੁਝ ਬੀਮਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ, ਸਮਾਂ ਪਾ ਕੇ, ਦਬ ਜਾਂਦੀਆਂ ਹਨ। ਸਰੀਰ ਉਹਨਾਂ ਉਪਰ ਕਾਬੂ ਪਾ ਲੈਂਦਾ ਹੈ ਜਾਂ ਉਹਨਾਂ ਨਾਲ ਰਹਿਣਾ ਸਿੱਖ ਜਾਂਦਾ ਹੈ। ਜੇ ਅਜਿਹੀਆਂ ਬੀਮਾਰੀਆਂ ਕਿੇਸ ਮੰਤਰ - ਸ਼ਬਦ ਨਾਲ ਠੀਕ ਹੋਈਆਂ ਮੰਨ ਲਈਆਂ ਜਾਣ ਤਾਂ ਉਹਨਾਂ ਨੂੰ ਹੀ ਲੋਕ ਚਮਤਕਾਰ ਕਹਿ ਦਿੰਦੇ ਹਨ।
ਤੀਸਰੀ ਤੇ ਆਖ਼ਰੀ ਗੱਲ ਗੁਰੂ ਨਾਨਕ ਨੇ ਕਿੇਤ ਵੀ ਨੇਮ-ਰਜ਼ਾ ਤੋਂ ਬਾਹਰ ਕੁਝ ਵਾਪਰ ਸਕਣ ਬਾਰੇ ਕੁਝ ਨਹੀਂ ਕਿਹਾ। ਗੁਰੂ ਨਾਨਕ ਦੀ ਪਹੁੰਚ ਉਹੀ ਸੀ ਜੋ ਕਿਸੇ ਤਰਕਸ਼ੀਲ ਦੀ ਹੋ ਸਕਦੀ ਹੈ। ਪਰ ਉਸ ਦੇ ਬਾਕੀ ਪੈਰੋਕਾਰਾਂ, ਸ਼ਰਧਾਲੁਆਂ ਦੀ ਉਹ ਪਹੁੰਚ ਨਹੀਂ ਸੀ। ਸਰਬ ਰੋਗ ਕਾ ਅਉਖਦ ਨਾਮ ਦੇ ਸ਼ਬਦਾਂ ਨੂੰ ਹੀ ਲਓ- ਨਾਮ ਦਾ ਭਾਵ ਜੇ ਵਾਹਿਗੁਰੂ ਹੈ ਤਾਂ ਤਾਂ ਵਾਹਿਗੁਰੂ ਅਸਲ ਵਿੱਚ ਉਹ ਅਵਸਥਾ ਹੈ ਜੋਦੀ ਮਨ ਕੁਦਰਤ ਦੀ ਨਿਯਮਬੱਧਤ ਨੂੰ ਦੇਖ ਕੇ ਵਾਹ ਆਖ ਦਿੰਦਾ ਹੈ। ਜਦੋਂ ਤੁਸੀਂ ਕੁਦਰਤ ਦੀ ਨਿਯਮਬੱਧਤ ਨੂੰ ਮੰਨ ਲਉਗੇ ਤੇ ਇਹ ਨਿਯਮ ਬੱਧਤਾ cause and effect ਉਪਰ ਟਿਕੀ ਹੋਈ ਹੈ ਤਾਂ 'ਆਪੇ ਬੀਜ ਆਪੇ ਹੀ ਖਾਹਿ' ਦੀ ਗੱਲ ਸਮਝ ਆਉਂਦੀ ਹੈ, ਕਰਮ ਦਾ ਬਾਵ ਕਿਸਮਤ ਨਹੀਂ, ਕਰਮ ਭਾਵ ਕਿਰਿਆ ਹੈ ਜੋ ਅਸੀਂ ਖੁਦ ਕਰਦੇ ਹਾਂ। ਗੁਰਬਾਣੀ ਦਾ ਇੱਕ ਮੁਹਾਵਰਾ ਹੈ ਜਿਸ ਦੀ ਸਹੀ ਵਿਆਖਿਆ ਹੋਣੀ ਹਾਲੇ ਬਾਕੀ ਹੈ। ਗੁਰੂ ਨਾਨਕ ਨੇ ਸਦਾ ਕੁਦਰਤ ਤੇ ਕਦਰਤ ਦੇ ਪਸਾਰ ਨੂੰ ਪ੍ਰਵਾਨਿਆ ਹੈ। ਤੇ ਕਦਰਤ ਦੇ ਇਸ ਵਰਤਾਰੇ ਵਿੱਚ ਚਮਤਕਾਰਾਂ ਨੂੰ ੲਕੋਈ ਥਾਂ ਨਹੀਂ। ਕੁਮੈਂਟ ਬੜੇ ਲੰਮੇ ਹੋ ਗਏ ਹਨ।
ਤੀਸਰੀ ਤੇ ਆਖ਼ਰੀ ਗੱਲ ਗੁਰੂ ਨਾਨਕ ਨੇ ਕਿੇਤ ਵੀ ਨੇਮ-ਰਜ਼ਾ ਤੋਂ ਬਾਹਰ ਕੁਝ ਵਾਪਰ ਸਕਣ ਬਾਰੇ ਕੁਝ ਨਹੀਂ ਕਿਹਾ। ਗੁਰੂ ਨਾਨਕ ਦੀ ਪਹੁੰਚ ਉਹੀ ਸੀ ਜੋ ਕਿਸੇ ਤਰਕਸ਼ੀਲ ਦੀ ਹੋ ਸਕਦੀ ਹੈ। ਪਰ ਉਸ ਦੇ ਬਾਕੀ ਪੈਰੋਕਾਰਾਂ, ਸ਼ਰਧਾਲੁਆਂ ਦੀ ਉਹ ਪਹੁੰਚ ਨਹੀਂ ਸੀ। ਸਰਬ ਰੋਗ ਕਾ ਅਉਖਦ ਨਾਮ ਦੇ ਸ਼ਬਦਾਂ ਨੂੰ ਹੀ ਲਓ- ਨਾਮ ਦਾ ਭਾਵ ਜੇ ਵਾਹਿਗੁਰੂ ਹੈ ਤਾਂ ਤਾਂ ਵਾਹਿਗੁਰੂ ਅਸਲ ਵਿੱਚ ਉਹ ਅਵਸਥਾ ਹੈ ਜੋਦੀ ਮਨ ਕੁਦਰਤ ਦੀ ਨਿਯਮਬੱਧਤ ਨੂੰ ਦੇਖ ਕੇ ਵਾਹ ਆਖ ਦਿੰਦਾ ਹੈ। ਜਦੋਂ ਤੁਸੀਂ ਕੁਦਰਤ ਦੀ ਨਿਯਮਬੱਧਤ ਨੂੰ ਮੰਨ ਲਉਗੇ ਤੇ ਇਹ ਨਿਯਮ ਬੱਧਤਾ cause and effect ਉਪਰ ਟਿਕੀ ਹੋਈ ਹੈ ਤਾਂ 'ਆਪੇ ਬੀਜ ਆਪੇ ਹੀ ਖਾਹਿ' ਦੀ ਗੱਲ ਸਮਝ ਆਉਂਦੀ ਹੈ, ਕਰਮ ਦਾ ਬਾਵ ਕਿਸਮਤ ਨਹੀਂ, ਕਰਮ ਭਾਵ ਕਿਰਿਆ ਹੈ ਜੋ ਅਸੀਂ ਖੁਦ ਕਰਦੇ ਹਾਂ। ਗੁਰਬਾਣੀ ਦਾ ਇੱਕ ਮੁਹਾਵਰਾ ਹੈ ਜਿਸ ਦੀ ਸਹੀ ਵਿਆਖਿਆ ਹੋਣੀ ਹਾਲੇ ਬਾਕੀ ਹੈ। ਗੁਰੂ ਨਾਨਕ ਨੇ ਸਦਾ ਕੁਦਰਤ ਤੇ ਕਦਰਤ ਦੇ ਪਸਾਰ ਨੂੰ ਪ੍ਰਵਾਨਿਆ ਹੈ। ਤੇ ਕਦਰਤ ਦੇ ਇਸ ਵਰਤਾਰੇ ਵਿੱਚ ਚਮਤਕਾਰਾਂ ਨੂੰ ੲਕੋਈ ਥਾਂ ਨਹੀਂ। ਕੁਮੈਂਟ ਬੜੇ ਲੰਮੇ ਹੋ ਗਏ ਹਨ।
ਇੱਕਬਾਲ ਜੀ ਕੱਲ੍ਹ ਮੈਂ ਸ਼ਾਮੀ ਮੇਘ ਰਾਜ ਮਿੱਤਰ ਨਾਲ ਫੋਨ ਉਪਰ ਗੱਲ ਕੀਤੀ ਉਸ ਨੂੰ ਇਸ ਲੇਖ ਦੀ ਵਧਾਈ ਦਿੱਤੀ। ਇਹ ਵਾਸੁਦੇਵਭਾਰਦਵਾਜ਼ ਦੇ ਕਿੱਸੇ ਬਾਰੇ ਮੇਰੀ ਉਤਸੁਕਤਾ ਸੀ। ਤਰਕਸ਼ੀਲ ਹੋਣ ਦੇ ਨਾਤੇ ਇਹ ਗੱਲ ਮੇਰੇ ਸੰਘੋਂ ਨਹੀਂ ਸੀ ਉਤਰਦੀ। ਮੈਂ ਇਸ ਦੇ ਸਰੋਤ ਬਾਲਣ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਬਹੁਤਾ ਪ...੍ਰਚਾਰ ਸਿਖ ਸਾਈਟਾਂ ਉਪਰ ਮਿਲਦਾ ਹੈ। ਫੋਨ ਨੂੰ ਵੀ। ਮੈਂ ਉਹਨਾਂ ਨੰਬਰਾਂ ਉਪਰ ਫੋਨ ਮਿਲਾਏ ਪਰ ਕੋਈ ਜਵਾਬ ਨਹੀਂ। ਫਿਰ ਮੇਰੀ ਇੱਕ ਕੁਲੀਗ ਨੇ ਦਸਿਆ ਕਿ ਉਸ ਨੂੰ ਡਾ: ਬਾਰਦਵਾਜ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਹੈ। ਪਰ ਮੇਰਾ ਤਰਕ ਨਹੀਂ ਸੀ ਮੰਨਦਾ। ਗੁਰੂ ਨਾਨਕ ਨੇ ਆਪਣੇ ਸਿਧਾਂਤ ਰੂਪ ਵਿੱਚ ਇਸ ਗੱਲ ਦੀ ਪ੍ਰੋੜਤਾ ਨਹੀਂ ਕੀਤੀ। ਗੁਰੂ ਨਾਨਕ ਸਿੱਖ ਧਰਮ ਦਾ ਬਾਬਾ ਨਾਨਕ ਸੀ। ਬਾਬਾ ਸ਼ਬਦ ਕਿਸੇ ਹੋਰ ਨੂੰ ਨਹੀਂ ਮਿਲਿਆ ਤੇ ਬਾਬਾ ਦਾ ਭਾਵ ਸੱਭ ਤੋਂ ਸਿਆਣਾ ਵਿਅਕਤੀ ਹੈ। ਖੈਰ ਹੁਣ ਜਦੋਂ ਮਿਤਰ ਹੁਰਾਂ ਨੇ 2006 ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਤਾਂ ਮੈਂਨੂੰ ਲੱਗਿਆ ਹੈ ਕਿ ਬਾਬਾ ਨਾਨਕ ਠੀਕ ਸੀ। ਜੇ ਡਾ: ਭਾਰਦਵਾਜ਼ ਠੀਕ ਹੋ ਜਾਂਦਾ ਤਾਂ ਬਾਬਾ ਨਾਨਕ ਨੇ ਗ਼ਲਤ ਸਾਬਤ ਹੋ ਜਾਣਾ ਸੀ। ਕੁਦਰਤ ਦੀ ਰਜ਼ਾ ਬਾਬੇ ਨਾਨਕ ਨਾਲ ਹੈ ਨਾ ਕਿ ਡਾ: ਭਾਰਦਵਾਜ਼ ਨਾਲ।
ਇੱਕ ਗੱਲ ਹੋਰ ਸਿੱਖਾਂ ਵਿੱਚ ਵੀ ਸੱਭ ਕੁਝ ਸਪਸ਼ਟ ਨਹੀਂ, ਬਹੁਤ ਕੁਝ ਧੁੰਦਲਾ ਹੈ। ਕਾਗੌਂ ਹੰਸ ਕਰੇ ਇੱਕ ਕਾਵਿਕ ਸੱਚ ਤਾਂ ਜਾਪਦਾ ਹੈ ਪਰ ਜੇ ਵਿਗਿਆਨ ਦੀ ਪਧਰ ਤੇ ਆ ਜਾਈਏ ਤਾਂ ਦੋਹਾਂ ਦੇ ਸੈਲਾਂ ਦੀ ਬਣਤਰ ਢੇਰ ਵੱਖਰੀ ਹੈ। ਉਹਨਾਂ ਦੇ ਜੀਨਜ਼ ਦੀ ਗਿਣਤੀ ਵੱਖ ਵੱਖ ਹੈ। ਕੋਈ ਸਮਾਨਤਾ ਨਹੀਂ। ਤੇ ਤੁਸੀਂ ਮੰਨਦੇ ਹੋ ਕਿ ਸਰਿਰ ਦੀ ਬਣਤਤਰ ਤੇ ਵਿਕਾਸ ਸੈਲ ਅੰਦਰ ਕਰੋਮੋਸੋਮਜ਼ ਦੇ ਜੋੜਿਆ ਉਪਰ ਨਿਰਭਰ ਕਰਦੀ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਤੋਂ ਬਾਅਦ 18 ਸਾਲ ਕਰਤਾਰਪੁਰ ਵਿੱਚ ਖੇਤਰੀ ਕਰਦਿਆਂ ਇੱਕ ਸਾਧਾਰਨ ਮਨੁੱਖ ਵਾਂਗ ਜੀਵਨ ਬਸਰ ਕੀਤਾ। ਉਹਨਾਂ ਸਾਲਾਂ ਵਿੱਚ ਕੀ ਹੋਇਆ, ਕੀ ਵਾਪਰਿਆ, ਕੁਝ ਵੀ ਨਹੀਂ ਪਤਾ। ਗੁਰੂ ਨਾਨਕ ਦੇਵ ਜੀ ਦਾ ਇਹ ਹਿੱਸਾ ਇੱਕ ਸਾਦਾਰਨ ਕਿਸਾਨ ਦੇ ਜੀਵਨ ਵਾਂਗ ਸੀ। ਅਸੀਂ ਸਿਰਫ਼ ਉਦਾਸੀਆਂ ਦੇ ਨਾਲ ਜੁੜੀਆਂ ਕਹਾਣੀਆਂ ਤੇ ਸਾਖੀਆਂ ਹੀ ਦੁਹਰਾਈ ਜਾਂਦੇ ਹਾਂ।
ਹਰਸਿਮਰਨ ਜੀ, ਇਤਿਹਾਸਕਾਰ ਤੇ ਸਾਖੀਕਾਰ ਦੀ ਆਖੀ ਵਿੱਚ ਫਰਕ ਹੁੰਦਾ ਹੈ। ਇਤਿਹਾਸ ਦਸਤਾਵੇਜ਼ਾਂ ਤੇ ਤੱਥਾਂ ਉਪਰ ਅਧਾਰਤ ਹੁੰਦਾ ਹੈ ਜਦੋਂ ਕਿ ਸਾਖੀਕਾਰ ਆਪਣੇ ਸਬਜੈਕਟਿਵ ਰੰਗ ਵਿੱਚ ਗੱਲ ਕਰਦਾ ਹੈ। ਉਹ ਆਬਜੈਕਟਿਵ ਨਹੀਂ ਹੁੰਦਾ। ਹੋ ਵੀ ਨਹੀਂ ਸਕਦਾ, ਉਸ ਦੀ ਹਮਦਰਦੀ ਉਸ ਦੇ ਕਥਨ ਦਾ ਹਿੱਸਾ ਹੁੰਦੀ ਹੈ। ਇ...ਤਿਹਾਸ ਦੀ ਅੱਖ ਕੈਮਰੇ ਵਾਂਗ ਰਿਕਾਰਡ ਕਰਦੀ ਹੈ ਪਰ ਸਾਖੀਕਾਰ ਉਹੋ ਕੁਝ ਵੇਖਦਾ ਹੈ ਜੋ ਉਹ ਵੇਖਣਾ ਚਾਹੁੰਦਾ ਹੈ। ਜਿਹਨਾਂ ਸੰਤਾਂ ਭਗਤਾਂ ਦੀ ਉਸੀਂ ਗੱਲ ਕਰਦੇ ਹੋ, ਉਹ ਉਸ ਸਮੇਂ ਦੀ ਲਹਿਰ ਦਾ ਹਿਸਾ ਹਨ ਜਦੋਂ ਦਸਤਾਵੇਜ਼ਾਂ ਨੂੰ ਸਾਂਭਣ ਦਾ ਕੋਈ ਉਪਰਾਲਾ ਨਹੀਂ ਸੀ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਭਗਤੀ ਲਹਿਰ ਸਮੁਚੇ ਤੌਰ ਤੇ ਭਾਰਤ ਦੀ ਚਿਰ ਸਥਾਪਤ ਸ਼੍ਰੇਣੀ ਦਾ ਹਿੱਸਾ ਨਹੀਂ ਸੀ। ਉਸ ਨੂੰ ਸਾਹੀ ਸਰਪ੍ਰਸਤੀ ਪ੍ਰਾਪਤ ਨਹੀਂ ਸੀ। ਲੋਕਾਂ ਨੇ ਸੰਤਾਂ ਭਗਤਾਂ ਦੀ ਬਾਣੀ ਵੀ ਸੀਨਾ ਬਸੀਨਾ ਹੀ ਸਾਂਭੀ। ੳੱਜ ਵੀ ਸੰਤ ਕਬੀਰ ਦੀ ਲਿਖੀ ਹੋਈ ਬਾਣੀ ਹੋ ਸ਼੍ਰ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ ਉਹੋ ਹੀ ਪ੍ਰਮਾਣੀਕ ਮੰਨੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਵੀ ਇਹ ਬਾਣੀ ਸੁਣ ਕੇ ਹੀ ਲਿਖੀ। ਸੀਨਾ ਬਸੀਨਾ ਚੱਲੀ ਆਈ ਇਸ ਰਵਾਇਤ ਵਿੱਚ ਸ਼ੁੱਧਤ ਕਾਿੲਮ ਨਹੀਂ ਸੀ ਰਹਿ ਸਕਦੀ, ਸੋ ਆਦਿ ਗ੍ਰੰਥ ਦੀ ਸਿਰਜਨਾ ਹੋਈ। ਸੋ ਜੋ ਦੰਦ ਕਥਾਵਾਂ ਜਾਂ ਸਾਖੀਆਂ ਸਮਤਾਂ ਭਗਤਾਂ ਨਾਲ ਜੁੜੀਆਂ ਹੋਈਆਂ ਹੋਈਆਂ ਹਨ ਉਹ ਸ਼ਰਦਾ ਤੋਂ ਸੱਖਣੀਆਂ ਨਹੀਂ ਮੰਨੀਆਂ ਜਾ ਸਕਦੀਆਂ ਤੇ ਇਹਨਾਂ ਨੂੰ ਦਲੀਲ ਵਜੋਂ ਨਹੀਂ ਵਰਤ ਸਕਦੇ। ਮੈਂ ਗੁਰੂ ਨਾਨਕ ਦੀ ਬਾਣੀ ਨੂੰ ਵਿਗਿਆਨ ਆਧਾਰਤ ਮੰਨਦਾ ਹਾਂ, ਪਰ ਇਹ ਉਸ ਸਮੇਂ ਦੇ ਮੋਜੂਦਾ ਵਿਗਆਨਕ ਤਰਕ ਦੇ ਬਹੁਤ ਨੇੜੇ ਸੀ।See More
No comments:
Post a Comment