ਕੁਝ ਤੇ ਕਰੋ
ਗੁਰਦੀਪ ਸਿੰਘ ਭਮਰਾ / 9878961218
ਸ਼ਾਮ ਆਈ ਹੈ ਉਦਾਸੀ
ਲਾ ਗਲੇ ਦੇਵੋ ਦਿਲਾਸਾ
ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਕੁਝ ਤੇ ਕਰੋ।ਘਰ ਬਨੇਰਾ ਜੇ ਹਨੇਰਾ
ਗੁੰਮ ਹੈ ਸਧਰਾਂ ਦਾ ਵਿਹੜਾ
ਚੁੱਪ ਨੇ ਜੇ ਗੀਤ ਮੇਰੇ
ਸੁਰ ਕਰੋ
ਬਾਲ ਕੇ ਦੀਵੇ ਧਰੋ
ਕੁਝ ਤੇ ਕਰੋ
ਦੂਰ ਤੱਕ ਚਾਨਣ ਕਰੋ
ਕੁਝ ਤੇ ਕਰੋ।ਯਾਦ ਦੀ ਚੌਖਟ ਸਜਾਓ
ਸੁਪਨਿਆਂ ਨੂੰ ਵੀ ਬੁਲਾਓ
ਰੋਂਦੀਆਂ ਸੱਧਰਾਂ ਵਰਾਓ
ਆਪਣੇ ਲਈ ਗੀਤ ਗਾਓ
ਆਪਣੇ ਲਈ ਮੁਸਕਰਾਵਣ
ਦੀ ਹੀ ਇਕ ਕੋਸ਼ਿਸ਼ ਕਰੋ
ਕੁਝ ਤੇ ਕਰੋ
ਬਾਲ ਕੇ ਦੀਵੇ ਧਰੋ
ਕੁਝ ਤੇ ਕਰੋ
ਦੂਰ ਤੱਕ ਰੋਸ਼ਨ ਕਰੋ।
No comments:
Post a Comment