ਰਿਸ਼ਤਾ
ਤੇਰਾ ਤੇ ਮੇਰਾ ਕੀ ਰਿਸ਼ਤਾ ਹੈ?
ਮੈਂ ਪੁਛਦਾ ਹਾਂ
ਤੂੰ ਆਖਦੀ ਹੈਂ
ਮੈਂ ਹਵਾ ਹਾਂ,
ਕਲਾਵੇ ਵਿੱਚ ਨਹੀਂ ਆਉਂਦੀ
ਤੂੰ ਹਵਾ ਹੈਂ
ਸਚਮੁਚ
ਕਲਾਵੇ ਵਿੱਚ ਨਹੀਂ ਆਉਂਦੀ
ਪਰ ਤੂੰ ਮੇਰੇ ਸਾਹਾਂ ਵਿੱਚ ਤਾਂ ਹੈ
ਦਿਲ ਦੀਆਂ ਧੜਕਣਾਂ ਸੁਣਦੀ
ਮੈਨੂੰ ਮੇਰੇ ਜ਼ਿੰਦਾ ਹੋਣ ਦਾ ਅਹਿਸਾਸ ਦਿੰਦੀ
ਮੇਰੇ ਹੋਠਾਂ ਨੂੰ ਚੁੰਮਦੀ
ਮੇਰੇ ਬੋਲਾਂ ਵਿੱਚ
ਮੇਰੇ ਸ਼ਬਦਾਂ ਵਿੱਚ
ਮੇਰੇ ਗੀਤਾਂ ਵਿੱਚ
ਮੇਰੇ ਹਉਕਿਆਂ ਵਿੱਚ
ਮੇਰੇ ਹਾਸਿਆਂ ਵਿੱਚ
ਮੇਰੇ ਰੋਣ ਵਿੱਚ
ਮੇਰੇ ਰੋਮ ਰੋਮ ਵਿੱਚ ਵੱਸਦੀ
ਤੂੰ ਆਜ਼ਾਦ
ਜਦੋਂ ਚਾਹੇਂ ਕਲਾਵੇ ਵਿੱਚ ਭਰ ਲਏ
ਜਦੋਂ ਚਾਹੇ ਮੈਨੂੰ ਛੋਹ ਲਵੇਂ
ਜਦੋਂ ਚਾਹੇ ਮੈਨੂੰ ਉਡਾ ਕੇ ਲੈ ਜਾਵੇ
ਮੇਰੇ ਪਰਾਂ ਵਿੱਚ ਪਰਵਾਜ਼ ਭਰ ਦਏ
ਜਦੋਂ ਚਾਹੇਂ ਤਿਆਗ ਦੇਵੇਂ
ਬੇਜਾਨ ਕਰ ਦਏਂ
ਮੇਰੇ ਹਰ ਅਹਿਸਾਸ ਨੂੰ
ਹਰ ਸੁਪਨੇ ਨੂੰ
ਹਰ ਬੋਲ ਨੂੰ
ਖਾਮੋਸ਼ ਕਰ ਦਏਂ
ਮੈਂ ਤੇਰੇ ਤੇ ਕੀ ਰੋਕ ਲਾਵਾਂ
ਨਾ ਮੇਰਾ ਕਬਜ਼ਾ
ਨਾ ਮੇਰਾ ਦਾਅਵਾ
ਤੂੰ ਤਾਂ ਹਵਾ ਹੈ
ਬੇਰੰਗ
ਜਿਵੇਂ ਚਾਹੇ
ਜਦੋਂ ਚਾਹੇਂ ਆ ਤੇ ਜਾ ਸਕਦੀ ਹੈਂ।
ਨਾ ਮੇਰਾ ਗ਼ਿਲਾ ਨਾ ਸ਼ਿਕਵਾ
ਨਾ ਸ਼ਿਕਾਇਤ।
Thursday, September 1, 2011
Subscribe to:
Post Comments (Atom)
No comments:
Post a Comment