Friday, June 10, 2011

ਗ਼ਜ਼ਲ


ਨਾ ਧੁੱਪੇ ਨਾ ਛਾਂਵੇਂ ਬਹੇ
ਆਪੋ ਆਪਣੀ ਥਾਂਵੇਂ ਰਹੇ।

ਆਇਆ ਤੇ ਉਹ ਨਿਕਲ ਗਿਆ
ਤੱਕਦੇ ਸੱਭ ਪਰਛਾਂਵੇਂ ਰਹੇ।

ਪਾਟੇ ਪੈਰ ਬਿਆਈਆਂ ਨਾਲ
ਆਲਿਆਂ ਅੰਦਰ ਝਾਵੇਂ ਰਹੇ।

ਅੰਦਰੋਂ ਡਰਦੇ ਡਰਦੇ ਰਹੇ
ਏਸੇ ਲਈ ਹੀ ਸਾਵੇਂ ਰਹੇ।

ਪੈਰਾਂ ਹੇਠੌਂ ਨਿਕਲ ਗਈ
ਥਾਂਵਾਂ ਤੋਂ ਨਿਥਾਵੇਂ ਰਹੇ।

ਘਰ ਵਿੱਚ ਘੋਰ ਹਨੇਰਾ ਸੀ
ਦੀਵਿਆਂ ਵਾਲੇ ਭਾਂਵੇ ਰਹੇ।

1 comment:

  1. ਪਾਟੇ ਪੈਰ ਬਿਆਈਆਂ ਨਾਲ
    ਆਲਿਆਂ ਅੰਦਰ ਝਾਵੇਂ ਰਹੇ।

    ਘਰ ਵਿੱਚ ਘੋਰ ਹਨੇਰਾ ਸੀ
    ਦੀਵਿਆਂ ਵਾਲੇ ਭਾਂਵੇ ਰਹੇ।

    Bahut khoob

    ReplyDelete