Friday, June 10, 2011

ਗ਼ਜ਼ਲ


ਗ਼ਜ਼ਲ

ਗੁਰਦੀਪ ਸਿੰਘ ਭਮਰਾ

ਬਦਲੋ ਤਾਲ ਜ਼ਮਾਨੇ ਦਾ।
ਹਾਲੋਂ ਬੇਹਾਲ ਜ਼ਮਾਨੇ ਦਾ।

ਰੋਂਦੇ ਧੂੰਹਦੇ ਲੰਘਦਾ ਹੈ
ਹਰ ਇਕ ਸਾਲ ਜ਼ਮਾਨੇ ਦਾ।

ਤੇਰੇ ਕੋਲੋਂ ਵੱਖਰਾ ਨਹੀੰ
ਮਾਜ਼ੀ ਹਾਲ ਜ਼ਮਾਨੇ ਦਾ।

ਭੁੱਖਾਂ, ਕੁੱਖਾਂ, ਦੁਖਾਂ ਨਾਲ
ਬੁਣਿਆ ਜਾਲ ਜ਼ਮਾਨੇ ਦਾ।

No comments:

Post a Comment