ਗ਼ਜ਼ਲ
ਬੇਰਾਂ ਵਾਂਗੂ ਢਾਹੁੰਦੇ ਰਹੇ ਹੋ।
ਕੱਚੇ ਪੱਕੇ ਲਾਹੁੰਦੇ ਰਹੇ ਹੋ।
ਕੱਚੇ ਪੱਕੇ ਲਾਹੁੰਦੇ ਰਹੇ ਹੋ।
ਕੰਡਿਆਂ ਉਪਰ ਧੂੰਹਦੇ ਰਹੇ ਹੋ
ਘੱਟੇ ਵਿੱਚ ਮਿਲਾਉਂਦੇ ਰਹੇ ਹੋ।
ਘੱਟੇ ਵਿੱਚ ਮਿਲਾਉਂਦੇ ਰਹੇ ਹੋ।
ਸੁਪਨੇ ਵਿੱਚ ਵੀ ਚੈਨ ਨਹੀਂ ਹੈ
ਛਮਕਾਂ ਮਾਰ ਜਗਾਉਂਦੇ ਰਹੇ ਹੋ।
ਛਮਕਾਂ ਮਾਰ ਜਗਾਉਂਦੇ ਰਹੇ ਹੋ।
ਨਕਸ਼ਾਂ ਵਿੱਚ ਮਿਟਾਉਂਦੇ ਰਹੇ ਹੋ
ਨਕਸ਼ੇ ਵਿੱਚ ਹਟਾਉਂਦੇ ਰਹੇ ਹੋ।
ਦੂਭਰ ਸਾਡਾ ਜੀਣਾ ਕਰਕੇ
ਮਿਰਜ਼ੇ ਢੋਲੇ ਗਾਉਂਦੇ ਰਹੇ ਹੋ।
ਮਿਰਜ਼ੇ ਢੋਲੇ ਗਾਉਂਦੇ ਰਹੇ ਹੋ।
No comments:
Post a Comment