Thursday, August 18, 2011

ਮੈਂ ਤੈਨੂੰ ਯਾਦ ਆਵਾਂਗਾ,

ਮੈਂ ਤੈਨੂੰ ਯਾਦ ਆਵਾਂਗਾ,
ਮੈਂ ਤੈਨੂੰ ਯਾਦ ਆਵਾਂਗਾ।
ਕਿ ਜਗਦੇ ਦੀਵਿਆਂ ਦੇ ਵਾਂਗ
ਚਮਕਦੇ ਤਾਰਿਆਂ ਦੇ ਵਾਂਗ
ਕਿਤੇ ਸੰਘਣੇ ਹਨੇਰੇ ਵਿੱਚ
ਰੋਸ਼ਨ ਜੁਗਨੂਆਂ ਦੇ ਵਾਂਗ
ਮੈਂ ਤੈਨੂੰ ਯਾਦ ਆਵਾਂਗਾ।
ਹਵਾ ਦੇ ਬੁਲਿਆਂ ਵਾਂਗੂ
ਕਿ ਬੂਹੇ ਖੁਲਿਆਂ ਵਾਂਗੂ
ਜਾਂ ਹੰਝੂ ਡੁਲ੍ਹਿਆਂ ਵਾਂਗੂ
ਜਾਂ ਝੱਖੜ ਝੁਲਿਆਂ ਵਾਂਗੂ
ਮੈਂ ਤੈਨੂੰ ਯਾਦ ਆਵਾਂਗਾ
ਮੈਂ ਤੈਨੂੰ ਯਾਦ ਆਵਾਂਗਾ।
ਕਿਸੇ ਸਾਗਰ ਦੀ ਛੱਲ ਵਾਂਗੂ
ਕਿਸੇ ਆਸ਼ਕ ਦੇ ਝੱਲ ਵਾਂਗੂ
ਕਿਸੇ ਮੰਦਰ ਦੇ ਟੱਲ ਵਾਂਗੂ
ਕਦੇ ਬੀਤੇ ਦੇ ਕੱਲ੍ਹ ਵਾਂਗੂ
ਰੂਹਾਂ ਚੋਂ ਲੰਘ ਜਾਵਾਗਾ
ਮੈਂ ਤੈਨੂੰ ਯਾਦ ਆਵਾਂਗਾ।
ਕਦੇ ਵੀਣੀ ਦੀਆਂ ਵੰਗਾਂ
ਕਦੇ ਸ਼ਰਮਾਂ ਕਦੇ ਸੰਗਾਂ
ਕਦੇ ਚੁੰਨੀ ਦੀਆਂ ਤੰਦਾਂ
ਕਿਸੇ ਕੈਨਵਸ ਦਿਆਂ ਰੰਗਾਂ
ਚੋਂ ਕਿਧਰੇ ਮੁਸਕਰਾਵਾਂਗਾ
ਮੈਂ ਤੈਨੂੰ ਯਾਦ ਆਵਾਗਾ।
ਜਦੋਂ ਵੀ ਸ਼ਾਮ ਉਤਰੇਗੀ
ਇਹ ਤੇਰਾ ਨਾਮ ਉਕਰੇਗੀ
ਘਰਾਂ ਨੂੰ ਪਰਤਦੇ ਪੰਛੀ
ਹਵਾ ਦੀ ਚੁੱਪ ਤੋੜਣਗੇ
ਤੇਰੇ ਹੌਕੇ ਹਵਾਵਾਂ ਚੋਂ
ਮੇਰਾ ਨਾਂ ਲੈ ਕੇ ਤਨਹਾਈ ਨੂੰ
ਤੇਰੇ ਨਾਲ ਜੋੜਣਗੇ
ਕਦੇ ਭਿੱਜੇ ਖਤਾਂ ਨੂੰ ਜੇ
ਕਿਤੇ ਮੁੜ ਮੁੜ ਫਰੋਲੋਗੀਂ
ਕਦੇ ਸ਼ਬਦਾਂ ਚੋਂ ਲੱਭੋਗੀਂ
ਕਦੇ ਸਿਆਹੀ ਚੋਂ ਟੋਲੋਗੀ
ਕਦੇ ਦੀਵੇ ਨੂੰ ਪੁਛੋਗੀਂ
ਕਦੇ ਤਾਰੇ ਨੂੰ ਬੋਲੋਗੀ
ਕਿਤੇ ਮੈਂ ਦੂਰ ਬਹਿ ਕੇ ਆਪਣੀ
ਵੰਝਲੀ ‘ਚ ਗਾਵਾਂਗਾ

ਮੈਂ ਤੈਨੂੰ ਯਾਦ ਆਵਾਂਗਾ।
ਮੈਂ ਤੈਨੂੰ ਯਾਦ ਆਵਾਂਗਾ।


2 comments:

  1. ਬਹੁਤ ਖੂਬ ਸਰ ਜੀ, ਸੱਚੀ ਏਵੇ ਈ ਯਾਦ ਓਂਦੇ ਹੋ

    ReplyDelete
  2. ਸ਼ੁਕਰੀਆ ਜਸਵੀਰ, ਸ਼ੁਕਰੀਆ ਯਾਦ ਕਰਨ ਲਈ। ਜ਼ੀਰਾ ਜ਼ਿੰਦਾਬਾਦ.

    ReplyDelete