ਬੰਦੂਕ
ਪਾਪਾ ਜੀ ਲੈ ਦਿਓ ਬੰਦੂਕ
ਫਿਰ ਮੈਂ ਦੇਣੀ ਦੁਨੀਆ ਫੂਕ
ਕੱਢ ਦਿਆਂਗਾ ਸੱਭ ਦੇ ਵੱਟ
ਮੈਂ ਵੀ ਨਹੀਂ ਕਿਸੇ ਤੋਂ ਘੱਟ
ਸੱਭ ਨੂੰ ਕਰ ਦੇਣਾ ਹੈ ਠਾਹ
ਮਾਰ ਮਾਰ ਕੇ ਕਰੂੰ ਫਨਾਹ
ਪਹਿਲੀ ਗੋਲੀ ਦਾਦੀ ਦੇ ਲਈ
ਹਰ ਇਕ ਗੱਲ ਤੋਂ ਰੋਕੇ ਜਿਹੜੀ
ਜੇ ਕਰ ਮੰਮੀ ਗੱਲ ਨਾ ਮੰਨੂ
ਫਿਰ ਮੈਂ ਉਸ ਨੂੰ ਰੱਜ ਕੇ ਭੰਨੂ
ਤੁਹਾਡੇ ਲਈ ਹੈ ਗੋਲੀ ਤੀਜੀ
ਜੇ ਨਾ ਲੈ ਕੇ ਦਿਤੀ ਚੀਜੀ
ਛੇਤੀ ਕਰੋ ਤੇ ਢਿਲ ਨਾ ਲਾਓ
ਮੇਰੇ ਲਈ ਬੰਦੂਕ ਲਿਆਓ।
ਮਾਂਪਿਓ, ਆਪਣੇ ਬੱਚਿਆਂ ਦੇ ਹੱਥ ਵਿੱਚ ਕਿਤਾਬਾਂ ਫੜਾਓ, ਰੰਗਾਂ ਵਾਲੇ ਬੁਰਸ਼ ਫੜਾਓ, ਪਰ ਕਦੇ ਵੀ ਬੰਦੂਕ ਨਾ ਦਿਓ।
No comments:
Post a Comment