ਗ਼ਜ਼ਲ
ਗੁਰਦੀਪ ਸਿੰਘ
ਯਾਦਾਂ ਦੇ ਜੇ ਕਰ ਸਹਾਰੇ ਨਾ ਹੁੰਦੇ।
ਗੁਜਾਰੇ ਜੋ ਦਿਨ ਉਹ ਗੁਜ਼ਾਰੇ ਨਾ ਹੁੰਦੇ।
ਗੁਜਾਰੇ ਜੋ ਦਿਨ ਉਹ ਗੁਜ਼ਾਰੇ ਨਾ ਹੁੰਦੇ।
ਨਾ ਅੰਬਰ ਹੀ ਹੁੰਦਾ ਨਾ ਤਾਰੇ ਹੀ ਹੁੰਦੇ।
ਓਹਦੀ ਟੇਕ ਤੇ ਜੇ ਕਰ ਸਾਰੇ ਨਾ ਹੁੰਦੇ।
ਥਲਾਂ ਵਿੱਚ ਬਣਾਂ ਵਿੱਚ ਕਦੇ ਭਟਕਦਾ ਨਾ
ਜੇ ਗਰਦਸ਼ ਚ’ ਮੇਰੇ ਵੀ ਤਾਰੇ ਨਾ ਹੁੰਦੇ।
ਕਦੇ ਠੇਲ੍ਹਦਾ ਨਾ ਸਮੁੰਦਰ ਚ’ ਬੇੜੀ
ਜੇ ਲਹਿਰਾਂ ਦੇ ਮੈਨੂੰ ਇਸ਼ਾਰੇ ਨਾ ਹੁੰਦੇ।
ਜੇ ਲਹਿਰਾਂ ਦੇ ਮੈਨੂੰ ਇਸ਼ਾਰੇ ਨਾ ਹੁੰਦੇ।
ਨਾ ਰਾਹਵਾਂ ਦੇ ਬਣਦੇ ਅਸੀਂ ਰਾਹਗੁਜ਼ਰ ਹੀ
ਜੇ ਰਸਤੇ ਮੇਰੇ ਲਈ ਸੰਵਾਰੇ ਨਾ ਹੁੰਦੇ।
ਜੇ ਰਸਤੇ ਮੇਰੇ ਲਈ ਸੰਵਾਰੇ ਨਾ ਹੁੰਦੇ।
ਘਰਾਂ ਨੂੰ ਸਜਾ ਕੇ ਅਸੀਂ ਬੈਠ ਜਾਂਦੇ
ਜੇ ਕਿਸਮਤ ਦੇ ਆਪਾਂ ਵੀ ਮਾਰੇ ਨਾ ਹੁੰਦੇ।
ਜੇ ਕਿਸਮਤ ਦੇ ਆਪਾਂ ਵੀ ਮਾਰੇ ਨਾ ਹੁੰਦੇ।
ਝਨਾ ਦੇ ਹਵਾਲੇ ਨਾ ਹੋਣੀ ਨੂੰ ਕਰਦੇ
ਝਨਾ ਦੇ ਕਿਨਾਰੇ ਕਿਨਾਰੇ ਨਾ ਹੁੰਦੇ।
ਝਨਾ ਦੇ ਕਿਨਾਰੇ ਕਿਨਾਰੇ ਨਾ ਹੁੰਦੇ।
bahut hi wadhia bhamra ji...
ReplyDelete