Thursday, June 23, 2011

ਗ਼ਜ਼ਲ


ਗ਼ਜ਼ਲ

ਗੁਰਦੀਪ ਸਿੰਘ ਭਮਰਾ

ਗ਼ਰੀਬੀ ਗਲਾਂ ਦੀ ਫਕੀਰੀ ਨਾ ਹੁੰਦੀ।
ਉਹਦੀ ਜੇਬ ਵਿੱਚ ਜੇ ਅਮੀਰੀ ਨਾ ਹੁੰਦੀ।

ਬੜੀ ਸਾਵੀਂ ਸਾਵੀਂ ਜੇ ਦੁਨੀਆ ਬਣਾਉਂਦਾ
ਇਹ ਮੀਰੀ ਨਾ ਹੁੰਦੀ ਤੇ ਪੀਰੀ ਨਾ ਹੁੰਦੀ।

ਹੁੰਦੀ ਵੰਡ ਕਾਣੀ ਨਾ ਕਿਧਰੇ ਵੀ ਜੇ ਕਰ
ਉਹਦੇ ਹੱਥ ਮੇਰੀ ਜੰਜ਼ੀਰੀ ਨਾ ਹੁੰਦੀ।

ਜੋ ਦੇਂਦਾ ਹੈਂ ਉਸ ਨੂੰ ਜੇ ਸੱਭ ਨੂੰ ਤੂੰ ਦੇਂਦਾ
ਤਾਂ ਦੁਨੀਆਂ ਦੀ ਇਹ ਲੀਰੋ ਲੀਰੀ ਨਾ ਹੁੰਦੀ।

ਜੇ ਲੋਕਾਂ ਨੂੰ ਚਾਨਣ ਦਾ ਆਸ਼ਕ ਬਣਾਉਂਦਾ
ਬੁਝੇ ਦੀਵਿਆਂ ਨੂੰ ਪੰਜੀਰੀ ਨਾ ਹੁੰਦੀ।

ਨਾ ਪਰਵਾਸ ਹੁੰਦਾ ਜੇ ਧਰਵਾਸ ਦਿੰਦਾ
ਤਾਂ ਰਾਹਵਾਂ ਚ
ਰੁਲ ਕੇ ਅਖੀਰੀ ਨਾ ਹੁੰਦੀ।



No comments:

Post a Comment