Monday, April 23, 2012

ਗ਼ਜ਼ਲ


ਗ਼ਜ਼ਲ
ਗੁਰਦੀਪ ਸਿੰਘ ਭਮਰਾ

ਮੈਨੂੰ ਦੁਨੀਆ ‘ਚ ਲਿਆ ਕੇ ਦੇਖੋ।
ਹੋਰ ਜੀਵਨ ਨੂੰ ਚਲਾ ਕੇ ਦੇਖੋ।

ਰੀਝ ਬੇਜਾਨ ਹਾਂ ਮੈਂ ਕੀ ਆਖਾਂ
ਇਸ ਨੂੰ ਸਾਹਾਂ ਚ’ ਰਲਾ ਕੇ ਦੇਖੋ।

ਕੀ ਪਤਾ ਰੂਹ  ਦਾ ਹਿੱਸਾ ਹੋਵਾਂ
ਮੈਨੂੰ ਮੇਰੇ ਲਈ ਬਣਾ ਕੇ ਦੇਖੋ।

ਛਾਂ ਬਣਾਂ ਮੈਂ ਬਣਾਂ ਇੱਕ ਧਾਗਾ
ਆਪਣੇ ਬੋਲਾਂ ਨੂੰ ਪੁਗਾ ਕੇ ਦੇਖੋ।

ਮਾਂ ਕਹਾਂ ਜਾਂ ਕਹਾਂ ਮੈਂ ਪਾਪਾ
ਮੈਨੂੰ ਇਕ ਵਾਰ ਬੁਲਾ ਕੇ ਦੇਖੋ।

ਪੀੜ ਦੁਨੀਆਂ ਦੀ ਪੀ ਸਕਾਂ ਮੈਂ ਵੀ
ਘੁੱਟ ਅੰਮ੍ਰਿਤ ਦਾ ਪਿਲਾ ਕੇ ਦੇਖੋ।

1 comment: