Sunday, July 10, 2011

ਗ਼ਜ਼ਲ

ਧਰਤੀ ਉਪਰ ਵੰਡਾਂ ਪਾਈ ਜਾਂਦੇ ਹੋ।
ਕੰਧਾਂ ਵਿੱਚ ਵੀ ਕੰਧ ਬਣਾਈ ਜਾਂਦੇ ਹੋ।

ਖੁਸੀਂ ਉਸਾਰੋ ਮੰਦਰ ਰੱਬ ਦੇ ਰਹਿਣ ਲਈ
ਬੰਦੇ ਦਾ ਦਿਲ ਕਾਹਨੂੰ ਢਾਹੀ ਜਾਂਦੇ ਹੋ।

ਕਿਥੇ ਲੈ ਕੇ ਜਾਣਾ ਹੈ ਇਹ ਪਤਾ ਨਹੀਂ
ਦੌਲਤ ਦਾ ਜੋ ਮਹਿਲ ਸਜਾਈ ਜਾਂਦੇ ਹੋ।

ਦਾਣੇ ਦਾਣੇ ਦੇ ਲਈ ਕੋਈ ਤਰਸ ਰਿਹਾ
ਰੱਬ ਥੱਲੇ ਅੰਬਾਰ ਲਗਾਈ ਜਾਂਦੇ ਹੋ।

ਸੋਨੇ ਦੇ ਪੈਰਾਂ ਨਾਲ ਵੀ ਇਸ ਬਚਣਾ ਨਹੀਂ
ਬੰਦੇ ਨੂੰ ਕਿਉਂ ਰੱਬ ਬਣਾਈ ਜਾਂਦੇ ਹੋ।

ਆਪੇ ਭ੍ਰਿਸ਼ਟਾਚਾਰ ਵਧਾਈ ਜਾਂਦੇ ਹੋ
ਨਾਲੇ ਉਸ ਦਾ ਰੌਲਾ ਪਾਈ ਜਾਂਦੇ ਹੋ॥

1 comment:

  1. ਸੋਨੇ ਦੇ ਪੈਰਾਂ ਨਾਲ ਵੀ ਇਸ ਬਚਣਾ ਨਹੀਂ
    ਬੰਦੇ ਨੂੰ ਕਿਉਂ ਰੱਬ ਬਣਾਈ ਜਾਂਦੇ ਹੋ।

    ਆਪੇ ਭ੍ਰਿਸ਼ਟਾਚਾਰ ਵਧਾਈ ਜਾਂਦੇ ਹੋ
    ਨਾਲੇ ਉਸ ਦਾ ਰੌਲਾ ਪਾਈ ਜਾਂਦੇ ਹੋ॥..... Sir Ji Saari Rachna Khoob Hai.. Par Ah Sheyar Bahut Khoob Lagge Ji....

    ReplyDelete