Tuesday, July 12, 2011

ਗ਼ਜ਼ਲ



  • ਵੇਖੇ ਠਰਦੇ ਠਰਦੇ ਲੋਕ।
    ਐਪਰ ਅਗ ਤੋਂ ਡਰਦੇ ਲੋਕ।

  • ਜੀਂਦੇ ਸੀ ਜਾਂ ਮਰਦੇ ਸੀ
    ਵੇਖੇ ਜੀਂਦੇ ਮਰਦੇ ਲੋਕ।

  • ਮਰ ਮਰ ਕੇ ਸੱਭ ਜੀਣ ਲਈ
    ਵੇਖੇ ਤਰਲੇ ਕਰਦੇ ਲੋਕ।

  • ਰੋਂਦੇ ਨੇ ਪਰ ਰੋਂਦੇ ਨਹੀਂ
    ਵੇਖੇ ਧੋਖਾ ਕਰਦੇ ਲੋਕ।

  • ਰੋਲਾ ਪਾ ਕੇ ਪਰਤ ਗਏ
    ਚੀਂ ਚੀਂ ਚੀਂ ਚੀ ਕਰਦੇ ਲੋਕ।

  • ਸਾਗਰ ਵਿੱਚ ਪਿਆਸੇ ਨੇ
    ਲੱਗ ਕੇ ਕੰਢੇ ਮਰਦੇ ਲੋਕ।

  • ਜਰ ਲੈਂਦੇ ਨੇ ਜੀਣ ਲਈ
    ਹੌਕੇ ਆਂਹਾ ਭਰਦੇ ਲੋਕ।

  • ਅੰਦਰੋਂ ਖਾਲੀ ਖਾਲੀ ਨੇ
    ਜੇਬਾਂ ਭਰਦੇ ਭਰਦੇ ਲੋਕ।  

  • ਵਰਖਾ ਤੋਂ ਵੀ ਡਰਦੇ ਨੇ
    ਗਰਮੀ ਗਰਮੀ ਕਰਦੇ ਲੋਕ।


1 comment: