Tuesday, July 12, 2011

ਨਸੀਹਤ




ਗੁਰਦੀਪ ਸਿੰਘ

ਤੂੰ ਮੇਰੇ ਨਾਲ ਨਾ ਤੁਰੀ
ਕੀ ਫਰਕ ਪੈਂਦਾ ਹੈ ਤੈਨੂੰ
ਮੇਰੀ ਪਰਵਾਹ ਨਾ ਕਰੀਂ
ਮੈਂ ਰੁਕਦਾ ਝੁਕਦਾ,
ਡਿਗਦਾ, ਢਹਿੰਦਾ
ਉਠਦਾ, ਬਹਿੰਦਾ
ਕਦੇ ਵਕਤ ਨਾਲ ਤੁਰਦਾ
ਕਦੇ ਵਕਤ ਤੋਂ ਪਿਛੇ ਰਹਿੰਦਾ
ਕਿਤੇ ਨਾ ਕਿਤੇ ਪਹੁੰਚ ਹੀ ਜਾਵਾਂਗਾ
ਪਰ
ਤੂੰ ਆਪਣੇ ਆਪ ਨਾਲ ਤੁਰੀਂ
ਤੇ ਉਸ ਨਾਲ ਵੀ
ਜਿਸ ਨਾਲ ਵੀ ਤੁਰੀਂ
ਤੂੰ ਤੁਰੀ ਜ਼ਰੂਰ
ਮੇਰੇ ਨਾਲ ਨਾ ਸਹੀ
ਕਿਸੇ ਨਾਲ ਤਾਂ ਤੁਰੀਂ
ਤੁਰਨਾ ਬਹੁਤ ਜ਼ਰੂਰੀ ਹੁੰਦਾ ਹੈ
ਤੁਰਨਾ ਭੁਲ ਜਾਂਦੇ ਹਨ
ਨਾ ਤੁਰਨ ਵਾਲੇ
ਤੁਰਨ ਵਾਲਿਆਂ ਨੂੰ ਹੀ ਰਸਤਾ ਰਾਹ ਦਿੰਦਾ ਹੈ
ਨਾ ਤੁਰਨ ਵਾਲੇ ਤਾਂ ਰਾਹ ਵੀ ਨਹੀਂ ਮੰਗ ਸਕਦੇ
ਤੂੰ ਮੇਰੇ ਨਾਲ ਨਾ ਸਹੀ
ਪਰ ਕਿਸੇ ਨਾਲ ਤਾਂ ਤੁਰੀਂ
ਤੂੰ ਤੁਰੀ ਜ਼ਰੂਰ
ਚਾਹੇ ਆਪਣੇ ਆਪ ਨਾਲ
ਚਾਹੇ ਕਿਸੇ ਨਾਲ
ਤੁਰਨਾ ਹੀ ਜ਼ਿੰਦਗੀ ਹੈ।
ਤੇ ਨਾ ਤੁਰਨਾ ਮੌਤ।

No comments:

Post a Comment