Tuesday, July 12, 2011

ਗ਼ਜ਼ਲ




ਗੁਰਦੀਪ ਸਿੰਘ

ਐਵੇਂ ਕਿਉਂ ਘਰ ਨੂੰ ਲਿਸ਼ਕਾਈ ਜਾਂਦੇ ਹੋ।
ਸਧਰਾ ਦਾ ਖਰਚਾ ਕਰਵਾਈ ਜਾਂਦੇ ਹੋ।

ਕਲ੍ਹ ਤੀਕਰ ਜੋ ਸਾਂਭ ਸਾਂਭ ਕੇ ਰੱਖੇ ਸਨ
ਸੁਪਨੇ ਕਚਰੇ ਵਿਚ ਸੁਟਵਾਈ ਜਾਂਦੇ ਹੋ।

ਆਪਣੇ ਹਥੀਂ ਲਾ ਕੇ ਵੱਡੇ ਕੀਤੇ ਸਨ
ਹੁਣ ਸਾਰੇ ਜੰਗਲ ਕਟਵਾਈ ਜਾਂਦੇ ਹੋ।

ਆਪਣੇ ਅੰਦਰ ਦੇ ਜੰਗਲ ਨੂੰ ਤਕਿਆ ਨਹੀਂ
ਬਾਹਰ ਸੱਭ ਨੂੰ ਅਗ ਲਵਾਈ ਜਾਂਦੇ ਹੋ।

ਕੀ ਖਾਵੋਗੇ, ਕਿੱਦਾ ਵਕਤ ਲੰਘਾਵੋਗੇ
ਖੇਤਾਂ ਵਿਚ ਵੀ ਸ਼ਹਿਰ ਵਸਾਈ ਜਾਂਦੇ ਹੋਂ।

ਜੀਅ ਕਰਦਾ ਹੈ ਸਾਰਾ ਚਾਨਣ ਸਾਂਭ ਲਵਾਂ
ਅੰਨ੍ਹਿਆਂ ਵਿੱਚ ਵਾਧਾ ਕਰਵਾਈ ਜਾਂਦੇ ਹੋ।

ਮੇਰੇ ਘਰ ਨੂੰ ਢਾਹ ਕੇ ਆਇਆ ਸਬਰ ਨਹੀਂ
ਆਪਣਾ ਵੀ ਘਰ ਆਪੇ ਢਾਹੀ ਜਾਂਦੇ ਹੋ।

No comments:

Post a Comment