Thursday, July 14, 2011

ਗ਼ਜ਼ਲ



ਗੁਰਦੀਪ ਸਿੰਘ

  • ਤੇਰੇ ਲਈ ਇਹ ਬੱਦਲ ਕਿਣ-ਮਿਣ ਕਰਦੇ ਰਹੇ।
    ਮੇਰੇ ਲਈ ਅੱਖੀਆਂ ਚੋਂ ਰਾਤੀਂ ਝਰਦੇ ਰਹੇ।

  • ਰੋਂਦੀ ਰਹਿ ਗਈ ਛੱਤ ਨਸੀਬਾਂ ਮਾਰੇ ਦੀ
    ਬੱਦਲ ਪੱਕੀਆਂ ਛੱਤਾਂ ਉਪਰ ਵਰ੍ਹਦੇ ਰਹੇ।

  •  ਵੇਖ ਘਟਾਵਾਂ ਪੈਲਾਂ ਪਾਈਆਂ ਮੋਰਾਂ ਨੇ
    ਆਲ੍ਹਣਿਆਂ ਵਿਚ ਐਪਰ ਪੰਛੀ ਡਰਦੇ ਰਹੇ।

  • ਜਦ ਤੋਂ ਉਹਨਾਂ ਨੇ ਸਿਰਨਾਵਾਂ ਬਦਲ ਲਿਆ
    ਸੁਪਨੇ ਸੀ ਨਾ ਆਪਣੇ ਰਹੇ ਨਾ ਘਰ ਦੇ ਰਹੇ।

  • ਰੁੱਖਾਂ ਨੂੰ ਹੁਣ ਦੇਸ਼ ਨਿਕਾਲਾ ਹੋਵੇਗਾ
    ਸਹਿ ਕੇ ਧੁੱਪਾਂ ਜਿਹੜੇ ਛਾਂਵਾਂ ਕਰਦੇ ਰਹੇ।

  • ਪੁਛਾਂਗੇ ਦਰਿਆਵਾਂ ਨੂੰ ਕੋਈ ਖਬਰ ਦਿਉ
    ਕੱਚਿਆਂ ਉਪਰ ਕਿਹੜੇ ਕਿਹੜੇ ਤਰਦੇ ਰਹੇ।

No comments:

Post a Comment