Saturday, April 21, 2012

ਘੱਟੋ ਘੱਟ ਕਿੰਨੀ ਤਨਖਾਹ ?

ਘੱਟੋ ਘੱਟ ਕਿੰਨੀ ਤਨਖਾਹ ?

ਤੁਹਾਨੂੰ ਕਿੰਨੀ ਤਨਖਾਹ ਮਿਲਣੀ ਚਾਹੀਦੀ ਹੈ?
ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਜਦੋਂ ਕਿਸੇ ਥਾਂ ਨੌਕਰੀ ਕਰਨ ਜਾਂਦੇ ਹੋ ਤਾਂ ਪੈਸੇ ਲੈ ਕੇ ਆਉਂਦੇ ਹੋ ਜਾਂ ਦੇਣ ਜਾਂਦੇ ਹੋ? ਮੈਂ ਜੋ ਵਿਸ਼ਲੇਸ਼ਣ ਪੇਸ਼ ਕਰ ਰਿਹਾ ਹਾਂ ਉਹ ਅੱਖਾਂ ਖੋਲ੍ਹਣ ਵਾਲਾ ਹੈ।
1.       ਵਿਅਕਤੀ =          ਕੋਈ ਵੀ, ਨਰ / ਮਾਦਾ
2.       ਉਮਰ     =          ਨੌਕਰੀ ਕਰਨ ਯੋਗ
3.       ਯੋਗਤਾ    =          ਕੋਈ ਵੀ
4.       ਰੁਜ਼ਗਾਰ  =          ਕਿਸੇ ਵੀ ਕਿਸਮ ਦਾ
5.       ਖਰਚ     =
a.       ਰੋਜ਼ਾਨਾ


ਰੋਟੀ – ਖਾਣਾ
-ਪੱਧਰ ਸਾਧਾਰਨ, ਤਿੰਨ ਵੈਸ਼ਨੋ            ਭੋਜਨ=   @50
150.00

ਚਾਹ
ਤਿੰਨ ਜਾਂ ਚਾਰ ਵੇਲੇ, (ਸਵੇਰੇ, ਨਾਸ਼ਤਾ, ਦੁਪਹਿਰੇ, ਸ਼ਾਮੀਂ)
20.00

ਦੁੱਧ
200 ਗ੍ਰਾਮ
15.00

ਨਿਜੀ ਖਰਚੇ
ਸਾਬਣ / ਤੇਲ/ਮੰਜਨ/ਹੋਰ ਕ੍ਰੀਮ ਆਦਿ
10.00

ਮੋਬਾਈਲ / ਟੈਲੀਫੋਨ

15.00

ਆਉਣ ਜਾਣ 
ਘਰ ਤੋਂ ਦਫਤਰ ਤੇ ਦਫਤਰ ਤੋਂ ਘਰ      
50.00

ਬਿਜਲੀ – ਪਾਣੀ

30.00

ਕੇਬਲ-ਕੁਨੈਕਸ਼ਨ

10.00

ਫੁਟਕਲ

25.00

ਰਿਹਾਇਸ਼
(ਸ਼ੇਅਰਿੰਗ ਪੱਧਰ ਤੇ)
30.00


ਕੁੱਲ 
355.00

ਮਾਸਿਕ ਖਰਚਾ
10798.00

ਡਾਕਟਰੀ – ਦਵਾਈ ਆਦਿ
150.00

ਮਨੋਰੰਜਨ
100.00

ਕੱਪੜੇ – ਜੁਤੀਆਂ ਆਦਿ
300.00

ਕੁੱਲ ਮਾਸਕ ਖਰਚ
ੳ+ ਅ+ ੲ+ ਸ
11348.00

ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਰਹਿਣ ਲਈ ਆਪਣੇ ਆਪ ਉਪਰ 11348.00 ਖਰਚਣੇ ਪੈਂਦੇ ਹਨ। ਇਸ ਵਿਚ ਸ਼ਾਮਿਲ ਨਹੀਂ ਹਨ-
1.       ਨਿੱਜੀ ਬੱਚਤ
2.       ਆਪਣੇ ਪਰਵਾਰ ਪ੍ਰਤੀ ਜ਼ਿੰਮੇਵਾਰੀ ਲਈ ਕਰਨ ਯੋਗ ਖਰਚਾ
3.       ਕਿਸੇ ਵੀ ਵਿਅਕਤੀ ਲਈ ਭਵਿੱਖ ਵਿੱਚ ਹੋਣ ਵਾਲੇ ਕਿਸੇ ਅਚਨਚੇਤ ਘਟਨਾ ਵਿੱਚ ਹੋਣ ਵਾਲੇ ਖਰਚੇ
4.       ਆਪਣੀ ਸਿਖਿਆ ਆਦਿ ਵਾਸਤੇ ਕਰਨ ਯੋਗ ਖਰਚਾ
5.       ਆਪਣੇ ਗਿਆਨ ਆਦਿ ਨੂੰ ਵਧਾਉਣ ਜਾਂ ਸਮੇਂ ਦੇ ਨਾਲ ਸਹੀ ਰੱਖਣ ਦਾ ਖਰਚਾ
6.       ਨਿੱਜੀ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਲੋੜੀਂਦੀ ਧਨ ਰਾਸ਼ੀ

ਜੇ ਕੋਈ ਅਦਾਰਾ ਕਿਸੇ ਵਿਅਕਤੀ ਨੂੰ 7000 ਜਾਂ 8000 ਰੁਪਏ ਤਨਖਾਹ ਦਿੰਦਾ ਹੈ ਤਾਂ ਨਿਸ਼ਚੇ ਹੀ ਉਸ ਵਿਅਕਤੀ ਦਾ ਨਿੱਜੀ ਖਰਚਾ 11350 ਰੁਪਏ ਹੋਣ ਦੀ ਸੂਰਤ ਵਿੱਚ ਉਸ ਨੂੰ ਹਰ ਮਹੀਨੇ ਆਪਣੇ ਘਰ ਤੋਂ ਜਾਂ ਕਿਸੇ ਤੋਂ 4000 ਰੁਪਏ ਦੇ ਲਗਭਗ ਲਿਆਉਣੇ ਪੈਣਗੇ ਤਾਂ ਜੋ ਉਹ ਆਪਣੇ ਆਪ ਨੂੰ ਜ਼ਿੰਦਾ ਰੱਖ ਸਕੇ।

ਕੰਮ ਕੋਈ ਵੀ ਹੋਵੇ ਕਿਸੇ ਵਿਅਕਤੀ ਨੂੰ ਘੱਟੋ ਘੱਟ 11500 ਰੁਪਏ ਤਨਖਾਹ ਮਿਲਣੀ ਚਾਹੀਦੀ ਹੈ। ਇਹ ਤਾਂ ਉਹ ਧਨ ਰਾਸ਼ੀ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਜ਼ਿੰਦਾ ਰੱਖ ਸਕਦਾ ਹੈ। ਪਰ ਉਹ ਨੌਕਰੀ ਕਿਉਂ ਕਰੇ, ਇਸ ਵਿੱਚ ਉਸ ਦਾ ਕੀ ਭਲਾ ਹੈ ਇਸ ਨੂੰ ਸਾਹਮਣੇ ਰੱਖ ਕੇ ਹਰ ਅਦਾਰੇ ਨੂੰ ਘੱਟੋ ਘੱਟ ਤਨਖਾਹ ਤੋਂ ਦੁਗਣੀ ਤਨਖਾਹ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਇਸ ਲਾਲਚ ਵੱਸ ਕੰਮ ਕਰਦਾ ਰਹੇ।
(ਇਹ ਸਾਰੇ ਅੰਕੜੇ ਸਾਲ 2012 ਵਿੱਚ ਬਾਜ਼ਾਰ ਚੋਂ ਮਿਲਣ ਵਾਲੀਆਂ ਚੀਜ਼ਾਂ ਵਸਤੂਆਂ ਤੇ ਖਾਧ ਸਮਗਰੀ ਦੀਆਂ ਕੀਮਤਾਂ ਨੂੰ ਮੁੱਖ ਰੱਖ ਕੇ ਤੈਅ ਕੀਤੇ ਗਏ ਹਨ।)

No comments:

Post a Comment