Sunday, January 18, 2015

ਇਕ ਤਾਜ਼ੀ ਗ਼ਜ਼ਲ


ਗ਼ਜ਼ਲ
ਜਦੋਂ ਸੂਲੀ ਚੜ੍ਹਾਇਆ ਜਾ ਰਿਹਾ ਸੀ।
ਤਾਂ ਵੀ ਮੈਨੂੰ ਬੁਲਾਇਆ ਜਾ ਰਿਹਾ ਸੀ।
ਮੇਰੇ ਸਿਰ ਤੇ ਹੀ ਆਰੀ ਫਿਰ ਰਹੀ ਸੀ
ਮੇਰਾ ਕਲਮਾ ਸੁਣਾਇਆ ਜਾ ਰਿਹਾ ਸੀ।
ਮੈਨੂੰ ਢਾਹ ਕੇ ਇਹ ਕਿੰਨੇ ਲੋਕ ਖੁਸ਼ ਸਨ
ਮੇਰਾ ਮੰਦਰ ਬਣਾਇਆ ਜਾ ਰਿਹਾ ਸੀ।
ਮੇਰੇ ਕੰਨਾਂ ‘ਚ ਸਿੱਕਾ ਪਿਘਲਿਆ ਸੀ
ਰੌਲਾ ਮੇਰਾ ਹੀ ਪਾਇਆ ਜਾ ਰਿਹਾ ਸੀ।
ਮੇਰੇ ਅਸਮਾਨ ਦੇ ਤਾਰੇ ਨਾ ਦੇਖੇ
ਮੇਰਾ ਕੱਫਨ ਸਜਾਇਆ ਜਾ ਰਿਹਾ ਸੀ।
ਨੇਰ ਹੱਥਾਂ ਚੋਂ ਖੋਹ ਕੇ ਮੇਰੀ ਰੋਟੀ
ਕਿਤੇ ਸਦਕਾ ਚੜ੍ਹਾਂਇਆ ਜਾ ਰਿਹਾ ਸੀ।
ਮੇਰੇ ਹੀ ਨਾਂ ਤੋਂ ਚਿੜ੍ਹ ਕੇ ਮੇਰੀ ਖਤਰ
ਕਤਲ ਮੇਰਾ ਕਰਾਇਆ ਜਾ ਰਿਹਾ ਸੀ।
ਮੇਰੇ ਗੇੁੰਬਦ ਨੂੰ ਢਾਹਿਆ ਜਾ ਰਿਹਾ ਸੀ।
ਜੈਕਾਰਾ ਮੇਰਾ ਲਾਇਆ ਜਾ ਰਿਹਾ ਸੀ।

No comments:

Post a Comment