Thursday, June 26, 2014

ਤੇਰੇ ਮੇਰੇ ਸੁਪਨੇ

ਤੇਰੇ ਮੇਰੇ ਸੁਪਨੇ ਵੱਖ ਸਨ
ਤੇਰੇ ਮੇਰੇ ਰਸਤੇ ਵੱਖ ਸਨ
ਵੱਖੋ ਵੱਖ ਤੁਰੇ ਸਾਂ ਦੋਵੇ
ਵੱਖੋ ਵੱਖਰੇ ਰਾਂਹੀ
ਹੁਣ ਕਿਉਂ ਸੁਪਨੇ ਤੇਰੇ ਮੇਰੇ
ਇਕ ਦੂਜੇ ਨੂੰ ਟੋਲਣ
ਇਕ ਦੂਜੇ ਦੀਆਂ ਗੱਲਾਂ ਕਰਦੇ
ਇਕ ਦੂਜੇ ਨੂੰ ਫੋਲਣ
ਤੂਮ ਕਿਉਂ ਮੇਰੇ ਸੁਪਨੇ ਅੰਦਰ
ਮ੍ਰਿਗ ਤ੍ਰਿਸ਼ਨਾ ਬਣ ਜਾਂਵੇ
ਤੂੰ ਕਿਉਂ ਚੇਤੇ ਆਵੇਂ
ਉਮਰ ਹੰਢਾ ਕੇ ਟੁੱਟੇ ਫੁੱਟੇ
ਰਾਹਾਂ ਦੇ ਕੰਢੇ ਤੇ
ਤੁਰਦੀ ਤੁਰਦੀ ਪਿਛੇ ਵੇਖੇਂ
ਸਿਰ ਛਤਰੀ ਵਾਂਗੂ ਰੱਖੇਂ
ਬੀਤ ਗਏ ਪਰਛਾਂਵੇਂ
ਹੁਣ ਕਿਉਂ ਚੇਤੇ ਆਵੇਂ
ਤੇਰੀ ਮੇਰੀ ਹਸਤੀ ਸਸਤੀ
ਰਾਹਾਂ ਚ’ ਰੁਲ ਜਾਣੀ
ਤੁਰ ਤੁਰ ਕੇ ਜੋ ‘ਕੱਠੀ ਕੀਤੀ
ਪੰਡ ਸਾਰੀ ਖੁਲ੍ਹ ਜਾਣੀ
ਚੁਗ ਨਾ ਹੋਣੀ, ਸਾਂਭ ਨਾ ਹੋਣੀ
ਸਾਹਾਂ ਤੋਂ ਮਰ ਜਾਣੀ
ਇਹੋ ਸਾਡੀ ਔਧ ਵੇ ਸੱਜਣਾ
ਇਹੋ ਜੂਨ ਹੰਢਾਣੀ।

2 comments: