Sunday, December 23, 2012

ਗ਼ਜ਼ਲ

ਸਾਹਾਂ ਵਿੱਚ ਸਮੁੰਦਰ ਰੱਖਾਂ।
ਕੀ ਕੀ ਇਸ ਦੇ ਅੰਦਰ ਰੱਖਾਂ।

ਸੂਰਜ ਚੰਨ ਸਿਤਾਰੇ ਭਰ ਕੇ
ਅੱਖਾਂ ਦੇ ਵਿੱਚ ਅੰਬਰ ਰੱਖਾਂ।

ਜਿਹੜੇ ਤੈਥੋਂ ਬਿਨਾਂ ਗੁਜ਼ਾਰੇ
ਕਿਥੇ ਸਾਲ ਕੈਲੰਡਰ ਰੱਖਾਂ।

ਕਿੰਨੇ ਝੱਖੜ ਲੱਭਣ ਆਏ
ਕਿਥੇ ਬੇੜੀ ਲੰਗਰ ਰੱਖਾਂ।

ਅੱਖਾਂ ਤੋਂ ਜੋ ਤੱਕ ਨਾ ਹੋਏ
ਸ਼ਬਦਾਂ ਵਿੱਚ ਉਹ ਮੰਜ਼ਰ ਰਖਾਂ।

ਚਾਹੁੰਦਾ ਹਾਂ ਪੰਛੀ ਹੋ ਜਾਵਾਂ
ਤੇ ਖੰਭਾਂ ਵਿੱਚ ਅੰਬਰ ਰੱਖਾਂ।

ਵੇਖੀ ਕਿਧਰੇ ਭੁੱਲ ਨਾ ਜਾਵਾਂ
ਸੋਚ ਕੇ ਤੇਰਾ ਨੰਬਰ ਰੱਖਾਂ।

No comments:

Post a Comment