Sunday, July 17, 2011

ਗ਼ਜ਼ਲ




ਗ਼ਜ਼ਲ

ਤੇਰੇ ਆਉਣ ਦੀ ਉਡੀਕ ਵਿੱਚ ਹੋਇਆ ਕਰਾਂਗੇ
ਬੂਹੇ ਖੋਲ੍ਹਿਆ ਕਰਾਂਗੇ ਕਦੇ ਢੋਇਆ ਕਰਾਂਗੇ

ਤੇਰੇ ਰਾਹਵਾਂ ਵਿੱਚ ਛਾਲੇ ਛਾਲੇ ਹੋਏ ਸਾਡੇ ਪੈਰ
ਤੈਨੂੰ ਦੱਸਿਆ ਕਰਾਂਗੇ ਜਦੋਂ ਛੋਹਿਆ ਕਰਾਂਗੇ

ਰਵ੍ਹੇ ਜਾਗਦੀ ਦਲੀਲ ਨਾਲੇ ਜਗੇ ਰਹਿਣ ਚਾਅ 
ਸੂਈ ਪੀੜ ਵਾਲੀ ਆਪਣੇ ਚੁਭੋਇਆ ਕਰਾਂਗੇ

ਤੇਰੇ ਆਉਣ ਦੀ ਉਡੀਕ ਵਿੱਚ ਓਦਰੇ ਨਾ ਚਾਅ
ਕਿੱਦਾਂ ਅਖੀਆਂ ਦੇ ਬੂਹੇ ਆਪਾਂ ਢੋਇਆ ਕਰਾਂਗੇ

ਕੀਹਦੇ ਆਖੇ ਲੱਗ  ਭੁੱਲ ਜਾਈਏ ਅਸੀਂ ਯਾਰ ਨੂੰ
ਜਦੋਂ ਮਿਲੂ ਕਿਵੇਂ ਓਹਦੇ ਸਾਹਵੇਂ ਹੋਇਆ ਕਰਾਂਗੇ

ਜ਼ਰਾ ਦੱਸ ਦੇਹ ਕਿ ਹਾਲੇ ਕਿੰਨੀ ਦੇਰ ਲਗੇਗੀ
ਅਸੀਂ ਕਦੋਂ ਤੱਕ ਬੂਹੇ ਚ ਖਲੋਇਆ ਕਰਾਂਗੇ

ਤੇਰੇ ਆਉਣ ਦੀ ਉਡੀਕ ਵਿੱਚ ਨੱਚਦੇ ਨੇ ਚਾਅ
ਕਿਵੇਂ ਏਹਨਾਂ ਮੂਹਰੇ ਅਸੀਂ ਹੌਲੇ ਹੋਇਆ ਕਰਾਂਗੇ 

ਕਦੇ ਆਏਗੀ ਬਹਾਰ ਤਾਂ ਇਹ ਮੌਲ ਪੈਣੀਆਂ 
ਇਹੋ ਸੋਚ ਅਸੀਂ ਦਾਤਣਾਂ ਨੂੰ ਬੋਇਆ ਕਰਾਂਗੇ 

ਤੇਰੇ ਆਉਣ ਦਾ ਯਕੀਨ ਸਾਡੀ ਆਸਾਂ ਵਾਲੀ ਡੋਰ
ਹੰਝੂ ਦਿਲ ਵਾਲੇ ਬੂਹੇ ਉਤੇ ਚੋਇਆ ਕਰਾਂਗੇ

2 comments: