- ਏਸ ਸ਼ਹਿਰ ਵਿੱਚ ਹਰ ਇਕ ਬੰਦਾ ਰੁਝਿਆ ਰੁਝਿਆ ਲਗਦਾ ਹੈ।
ਅੰਦਰੋਂ ਐਪਰ ਹਰ ਇਕ ਬੰਦਾ ਟੁਟਿਆ ਟੁਟਿਆ ਲਗਦਾ ਹੈ। - ਤਾਜ਼ੇ ਦੁਧ ਦੀ ਮਹਿਕ ਜਹੇ ਸਨ ਮਾਖਿਓਂ ਮਿਠੇ ਲਗਦਾ ਸਨ
ਅੱਜ ਕਿਉਂ ਹਰ ਇਕ ਰਿਸ਼ਤਾ ਏਥੇ ਬੁੱਸਿਆ ਬੁੱਸਿਆ ਲਗਦਾ ਹੈ। - ਜਗਦੇ ਦੀਵੇ ਨੂੰ ਕੀ ਆਖਾਂ ਸੇਕ ਨਹੀਂ ਨਾ ਲੋਅ ਏਥੇ
ਇਹ ਵੀ ਆਪਣੇ ਚਾਨਣ ਕੋਲੋਂ ਬੁਝਿਆ ਬੁਝਿਆ ਲਗਦਾ ਹੈ। - ਕਲ੍ਹ ਤੱਕ ਮੇਰੇ ਜਾਣ ਲਈ ਜੋ ਅਖੀਉਂ ਨੀਰ ਵਹਾਂਦੇ ਸਨ
ਆਪਣੇ ਘਰ ਦਾ ਹਰ ਦਰਵਾਜ਼ਾ ਰੁਸਿਆ ਰੁਸਿਆ ਲਗਦਾ ਹੈ। - ਰਸਤੇ ਰਿਸ਼ਤੇ ਬਦਲ ਗਏ ਨਾ ਰਾਹ ਲੱਭਿਆ ਨਾ ਰਸਤਾ ਹੀ
ਮੈਨੂੰ ਤਾਂ ਹਰ ਰਸਤਾ ਰਾਹੋਂ ਘੁਸਿਆ ਘੁਸਿਆ ਲਗਦਾ ਹੈ। - ਏਸ਼ ਸ਼ਹਿਰ ਵਿੱਚ ਸਾਹ ਕੀ ਲੈਣਾ ਹਰ ਪਾਸੇ ਬਦਖੋਹੀ ਹੈ
ਆਪਣੇ ਨੱਕ ਦੀ ਖਾਤਰ ਹਰ ਇਕ ਘੁੱਟਿਆ ਘੁੱਟਿਆ ਲਗਦਾ ਹੈ। - ਧੁੱਪ ਦੀ ਕਾਤਰ ਜਦੋਂ ਮਿਲੀ ਤਾਂ ਮੇਰੇ ਗੱਲ ਲੱਗ ਕੇ ਰੋਈ
ਆਪਣੀ ਛਾਂ ਤੋਂ ਹਰ ਇਕ ਬੰਦਾ ਟੁੱਟਿਆ ਟੁੱਟਿਆ ਲਗਦਾ ਹੈ।
Sunday, May 6, 2012
Subscribe to:
Post Comments (Atom)
No comments:
Post a Comment