Wednesday, April 18, 2012

ਗੀਤ


ਗੀਤ

ਮੈਂ ਜਦ ਵੀ ਗੀਤ ਲਿਖਦਾ ਹਾਂ
ਤੂੰ ਮੈਂਨੂੰ ਯਾਦ ਆਉਂਦਾ ਹੈ
ਕਦੇ ਸਧਰਾਂ ਕਦੇ ਸੁਪਨੇ
ਕਦੇ ਰਾਤਾਂ ਜਗਾਉਂਦਾ ਹੈ।
ਤੂੰ ਮੈਨੂੰ ਯਾਦ ਆਉਂਦਾ ਹੈਂ।

ਮੈਂ ਤੇਰੇ ਤੋਂ ਜੁਦਾ ਹੋ ਕੇ
ਜੁਦਾ ਹੋਵਾਂ ਤਾਂ ਕਿੰਜ ਹੋਵਾਂ
ਤੂੰ ਮੇਰੇ ਦਿਲ ‘ਚ ਵਸਦਾ ਹੈਂ
ਮੇਰੇ ਸਾਹੀਂ ਜੀਉਂਦਾ ਹੈ।
ਤੂੰ ਮੈਨੂੰ ਯਾਦ ਆਉਂਦਾ ਹੈਂ।

ਕਦੇ ਰੰਗਾਂ ਵਿੱਚ ਘੁਲਦਾ ਹੈ
ਕਦੇ ਖੁਸ਼ਬੂ ‘ਚ ਰਲਦਾ ਹੈ
ਕਦੇ ਮੌਸਮ ਕਦੇ ਨਗਮਾ
ਮੇਰੇ ਬੋਲਾਂ ‘ਚ ਗਾਉਂਦਾ ਹੈਂ।
ਤੂੰ ਮੈਨੂੰ ਯਾਦ ਆਉਂਦਾ ਹੈਂ।

ਮੇਰੇ ਹਰ ਸਾਜ਼ ਦੇ ਸੁਰ ਤੇ
ਤੂੰ ਅਕਸਰ ਬੈਠ ਜਾਂਦਾ ਹੈ
ਕਦੇ ਰੂਹਾਂ ਚ’ ਘੁਲਦਾ ਹੈ
ਕਦੇ ਰੂਹਾਂ ਜਗਾਉਂਦਾ ਹੈ।
ਤੂੰ ਮੈਨੂੰ ਯਾਦ ਆਉਂਦਾ ਹੈਂ।

ਤੂੰ ਮੇਰੀ ਰੀਝ ਬਣ ਕੇ
ਮੇਰੇ ਮੂਹਰੇ ਮਟਕਦਾ ਜਾਵੇਂ
ਕਦੇ ਰਸਤੇ ਬਣਾਉਂਦਾ ਹੈਂ
ਕਦੇ ਰਸਤਾ ਦਿਖਾਉਂਦਾ ਹੈਂ।
ਤੂੰ ਮੈਨੂੰ ਯਾਦ ਆਉਂਦਾ ਹੈਂ।

No comments:

Post a Comment