ਅਜੇ
ਕੁਆਰੇ ਚਾਵਾਂ ਨੇ ਵੀ
ਲੈਣੀ ਹੈ ਅੰਗੜਾਈ
ਅਜੇ ਤਾਂ ਦਿਲ ਦੇ ਕੈਨਵਸ ਉਤੇ
ਉਤਰੀ ਨਹੀਂ ਕੁੜਮਾਈ
ਨਾ ਮੰਗੀ ਨਾ ਅਜੇ ਵਿਆਹੀ
ਅਜੇ ਨਾ ਮਹਿੰਦੀ ਲਾਈ
ਅਜੇ ਨਾ ਖੇਤਾਂ ਵਿੱਚੋਂ ਜੰਮੀ
ਸੋਨੇ ਵਰਗੀ ਭਾਹ
ਅਜੇ
ਨਾ ਚਾਅਵਾਂ ਕਿਕਲੀ ਪਾਈ
ਹਾਲ
ਚੜ੍ਹੇ ਨਾ ਸਾਹ
ਬੂਹੇ
ਉਤੇ ਅੱਖਾਂ ਲਗੀਆਂ
ਤੱਕਣ ਉਸਦਾ ਰਾਹ
ਹਾਲੇ
ਮਾਹੀ ਘਰ ਨਾ ਆਇਆ
ਅਜੇ ਨਾ ਉਤਰੇ ਚਾਅ
ਵੰਗਾਂ
ਨਾ ਛਣਕਾ
ਦੀਵੇ
ਦੀ ਲੋਅ ਘੱਟਦੀ ਜਾਵੇ
ਬੂੰਦੀਂ ਤੇਲ ਚੁਆ
ਮਤ
ਕਿਧਰੇ ਕੋਈ ਹਵਾ ਬੁੱਲ੍ਹਾ
ਦੀਵਾ ਦਏ ਬੁਝਾ।
ਭੁੱਲ ਨਾ ਜਾਵੇ ਮਾਹੀ ਕਿਧਰੇ
ਆਪਣੇ ਘਰ ਦਾ ਰਾਹ
ਵੰਗਾ
ਨਾ ਛਣਕਾ ਗੋਰੀਏ
ਵੰਗਾਂ ਨਾ ਛਣਕਾ
ਵੰਗਾਂ
ਨਾ ਛਣਕਾ ਗੋਰੀਏ
ਵੰਗਾਂ ਨਾ ਛਣਕਾ
ਹਾਲੇ
ਮਾਹੀ ਘਰ ਨਾ ਆਇਆ
ਸਾਂਭ ਲੈ ਆਪਣੇ ਚਾਅ
ਗੋਰੀਏ ਵੰਗਾ ਨਾ ਛਣਕਾ
No comments:
Post a Comment