Friday, March 30, 2012

ਅੱਜ ਦਾ ਗੀਤ


ਬੜਾ ਸਾਂਭ ਸਾਂਭ ਰਖਿਆ ਸੀ ਬਾਗ਼ ਦੋਸਤੋ
ਅੱਗ ਲਾਉਣ ਵਾਲੇ ਆ ਗਏ ਸ਼ਿਕਾਰੀ
ਸਿਵਿਆਂ 'ਚ ਬਾਲ ਕੇ ਉਹ ਸੇਕਦੇ ਨੇ ਅੱਗ
ਅੱਗ ਵੇਚਦੇ ਨੇ ਅੱਗ ਦੇ ਵਪਾਰੀ।
ਸਾਂਭ ਸਾਂਭ ਰਖਿਆ ਸੀ ਬਾਗ਼ ਦੋਸਤੋ
ਅੱਗ ਲਾਉਣ ਲਈ ਆ ਗਏ ਸ਼ਿਕਾਰੀ।
ਹਾਲੇ ਨਿੱਕੀਆਂ ਕਰੂੰਬਲਾਂ ਦੇ ਚਾਅ ਨੀ
ਹਾਲੇ ਫੁੱਲਾਂ ਉਤੇ ਨਵੀਂ ਨਵੀਂ ਭਾਅ ਨੀ
ਹਾਲੇ ਤਿਤਲੀਆਂ ਲੱਭਦੀਆਂ ਰਾਹ ਨੀ
ਹਾਲੇ ਮਹਿਕਾਂ ਨਾਲ ਲਦਣੇ ਨੇ ਸਾਹ ਨੀ
ਬੜਾ ਸਾਂਭ ਸਾਂਭ ਰਖਿਆ ਮੈਂ ਬਾਗ਼ ਦੋਸਤੋ
ਅੱਗ ਲਾਉਣ ਵਾਲੇ ਫਿਰਦੇ ਸ਼ਿਕਾਰੀ
ਹਾਲੇ ਆਲ੍ਹਣੇ ਵਿੱਚ ਨਿੱਕੇ ਨਿੱਕੇ ਬੋਟ ਮਿਤਰੋ
ਜਿੰਨਾਂ ਸਿੱਖਣੀ ਏ ਮਾਰਨੀ ਉਡਾਰੀ
ਬੜਾ ਸਾਂਭ ਸਾਂਭ ਰਖਿਆ ਮੈਂ ਬਾਗ਼ ਦੋਸਤੌ
ਅੱਗ ਵੇਚਦੇ ਨੇ ਅੱਗ ਦੇ ਵਪਾਰੀ।

1 comment:

  1. ਬੜਾ ਸਾਂਭ ਸਾਂਭ ਰਖਿਆ ਮੈਂ ਬਾਗ਼ ਦੋਸਤੌ
    ਅੱਗ ਵੇਚਦੇ ਨੇ ਅੱਗ ਦੇ ਵਪਾਰੀ।........bahut sundar

    ReplyDelete