Sunday, March 25, 2012

ਗ਼ਜ਼ਲ

ਗ਼ਜ਼ਲ
ਖਿਆਲਾਂ ਚ’ ਮੇਰੇ ਤੁਸੀਂ ਆ ਗਏ ਹੋ।
ਤੁਸੀਂ ਆ ਗਏ ਹੋ, ਤੁਸੀਂ ਛਾ ਗਏ ਹੋ।
ਕਿਸੇ ਹੋਰ ਦੇ ਨਾ ਸੁਪਨੇ ਚ’ ਜਾਣਾ
ਕਿ ਸੁਪਨੇ ਨੂੰ ਮੇਰੇ ਤੁਸੀਂ ਭਾ ਗਏ ਹੋ।
ਖਿਆਲਾਂ ਚ’ ਆਉਣਾ ਬਹਾਰਾਂ ਦੇ ਵਾਂਗੂ
ਕਿ ਸਾਹਾਂ ਨੂੰ ਮੇਰੇ ਮਹਿਕਾ ਗਏ ਹੋ।
ਨਹੀਂ ਪਿਆਸ ਜਾਣੀ ਹਵਾ ਦੀ ਕਦੇ ਵੀ
ਜੇ ਪਾਣੀ ਨੂੰ ਹੋਠਾਂ ਦੀ ਛੋਹ ਲਾ ਗਏ ਹੋ।

No comments:

Post a Comment