Thursday, January 6, 2011

Guru Nanak

ਨਾਨਕਸਰ ਤੇ ਨਾਨਕ

by Gurdip Bhamra on Thursday, 06 January 2011 at 06:56


 ਮੈਂ ਪੁਛਿਆ-
ਬਾਬੇ ਨਾਨਕ ਨੂੰ
ਨਾਨਕਸਰ ਜਾਣੈ
ਤਾਂ ਬਾਬੇ ਕਹਿਆ-
ਉਥੇ ਕੀ ਹੈ?
ਮੈਂ ਹੈਰਾਨ ਪ੍ਰੇਸ਼ਾਨ;
...ਬਾਬਾ ਜੀ ਤੁਸੀਂ ਨਾਨਕਸਰ ਨਹੀਂ ਜਾਂਦੇ?
ਦੁਨੀਆ ਧੜਾ ਧੜ ਜਾਂਦੀ
ਮਸਿਆ ਸੰਗਰਾਂਦ ਮੰਨਾਂਦੀ
ਮਿੱਸਾ ਲੰਗਰ ਛਕਦੀ ਤੇ ਛਕਾਂਦੀ
ਢੋਲਕੀਆ ਛੇਣਿਆਂ ਦੇ ਤਾਲ ਨਾਲ
ਸਿਰ ਹਿਲਾ ਹਿਲਾ
ਉੱਚੀ ਉੱਚੀ ਗਾਂਦੀ
ਗੁਰੁ ਗ੍ਰੰਥ ਸਾਹਿਬ ਨੂੰ ਉਹ ਰੱਭ ਕਰਕੇ ਮੰਨਦੇ
ਤੇ ਉਸ ਨੂੰ ਸਰਦੀ ਵਿੱਚ ਗਰਮ ਕੰਬਲਾਂ ਨਾਲ ਢੱਕਦੇ
(ਮਤੇ ਮਹਾਰਾਜ ਨੂੰ ਠੰਢ ਨਾ ਲੱਗ ਜਾਵੇ)
ਤੇ ਗਰਮੀਆ ਵਿੱਚ ਕੂਲਰਾਂ ਦੀ ਠੰਢੀ ਹਵਾ ਦੇ ਬੁੱਲੇ
ਤਾਂ ਕਿ ਮਹਾਰਾਜ ਆਰਾਮ ਕਰ ਸਕਣ
ਲੰਗਰ ਦਾ ਭੋਗ ਲਵਾਂਦੀ
ਤੇ ਸਿਰ ਉਪਰ ਚੁਕ ਕੇ ਸੈਰ ਵੀ ਕਰਾਂਦੀ
ਬੜਾ ਵੱਡਾ ਅਸਥਾਨ, ਠਾਠ ਉਹਨਾਂ ਦਾ
ਵੱਡੇ ਵੱਡੇ ਲੋਕ ਆ ਕੇ ਝੁਕਦੇ
ਤੇ ਉੱਥੇ ਸੰਤ-ਬਾਬੇ ਰੱਬ ਅਖਵਾਂਦੇ
ਤੇ ਸਾਖੀਆਂ ਕਰਾਮਾਂਤਾਂ ਜੋੜ ਜੋੜ
ਕਥਾ ਕਰਦੇ
ਚਿੱਟੇ ਚਿੱਟੇ ਕੱਪੜਿਆਂ ਵਿੱਚ
ਨਿਰੇ ਪੁਰੇ ਅਵਤਾਰੀ ਪੁਰਸ਼ ਲਗਦੇ
ਬੜੀ ਚੜ੍ਹਾਈ ਸੰਤਾਂ ਦੀ
ਹਰ ਕੋਈ ਜਾਂਦੈ
ਤੁਸੀਂ ਨਹੀਂ ਜਾਣਾ?
ਬਾਬਾ ਜੀ ਠੰਢਾ ਹੌਕਾ ਭਰਿਆ
ਤੇ ਕਿਹਾ,
ਨਹੀਂ ਮੈਂ ਨਹੀਂ ਜਾਣਾ ਨਾਨਕਸਰ
ਮੈਂ ਕਰਤਾਰਪੁਰ ਹੀ ਚੰਗਾ।

2 comments: