ਕਦੋਂ ਤੱਕ
ਮੈਂ ਪੁਛਦਾ ਹਾਂ
ਕਦੋਂ ਤੱਕ
ਕਦੋਂ ਤੱਕ ਸੰਗਮਰਮਰੀ ਬੁਤ ਵਿੱਚ
ਅੰਦਰ ਆਪਣੀ ਰੂਹ ਨੂੰ ਕੈਦ ਕਰਕੇ
ਬੈਠੀ ਰਹੇਂਗੀ
ਝੀਲ ਦੇ ਬੇਡੌਲ ਪਾਣੀਆਂ ਚੋਂ
ਆਪਣੇ ਲਈ ਕੋਈ ਲਹਿਰ ਲੱਭਦੀ
ਕਿਸੇ ਸਵਾਂਤਿ ਬੂੰਦ ਲਈ
ਬੇਕਾਰ ਹੀ ਰਹੇਗੀ
ਬੇਕਰਾਰੀ
ਤੇ ਤੂੰ ਤੱਕਦੀ ਰਹੇਂਗੀ
ਪਾਣੀਆਂ ਵਿਚ ਲਿਸ਼ਕਦੇ ਚੰਨ ਦੀ ਲਿਸ਼ਕੋਰ ਨੂੰ
ਕਦੋਂ ਤੱਕ
ਕਦੋਂ ਤੱਕ ਸੰਗਮਰਮਰੀ ਬੁਤ ਵਿੱਚ
ਅੰਦਰ ਆਪਣੀ ਰੂਹ ਨੂੰ ਕੈਦ ਕਰਕੇ
ਬੈਠੀ ਰਹੇਂਗੀ
ਝੀਲ ਦੇ ਬੇਡੌਲ ਪਾਣੀਆਂ ਚੋਂ
ਆਪਣੇ ਲਈ ਕੋਈ ਲਹਿਰ ਲੱਭਦੀ
ਕਿਸੇ ਸਵਾਂਤਿ ਬੂੰਦ ਲਈ
ਬੇਕਾਰ ਹੀ ਰਹੇਗੀ
ਬੇਕਰਾਰੀ
ਤੇ ਤੂੰ ਤੱਕਦੀ ਰਹੇਂਗੀ
ਪਾਣੀਆਂ ਵਿਚ ਲਿਸ਼ਕਦੇ ਚੰਨ ਦੀ ਲਿਸ਼ਕੋਰ ਨੂੰ
ਇਸ ਆਸ ਨਾਲ
ਕਿ ਹੁਣੇ ਉਹ ਤੇਰੇ ਕਦਮਾਂ ਚ’ ਹੋਵੇਗਾ
ਫੇਰ ਤੇਰੀਆਂ ਗੋਰੀਆਂ ਬਾਹਵਾਂ ਵਿੱਚ
ਤੇ ਫੇਰ ਤੇਰੀ ਪਿਆਸ ਲਈ ਉਹ
ਆਖਰੀ ਕਤਰਾ ਬਣ ਕੇ
ਤੇਰੇ ਸਾਹਵਾਂ ਵਿੱਚ ਘੁਲ ਜਾਵੇਗਾ
ਤੇ ਫੇਰ ਤੇਰੀ ਪਿਆਸ ਲਈ ਉਹ
ਆਖਰੀ ਕਤਰਾ ਬਣ ਕੇ
ਤੇਰੇ ਸਾਹਵਾਂ ਵਿੱਚ ਘੁਲ ਜਾਵੇਗਾ
ਜਿਸ ਦੀ ਖੁਸ਼ਬੂ
ਤੂੰ ਉਮਰ ਭਰ ਮਹਿਸੂਸ ਕਰ ਸਕੇਂਗੀ
ਤੂੰ ਉਮਰ ਭਰ ਮਹਿਸੂਸ ਕਰ ਸਕੇਂਗੀ
ਕਦੋਂ ਤੱਕ ਉਦਾਸ ਸ਼ਾਮਾਂ ਨੂੰ
ਇਸ ਡੁੱਬਦੇ ਸੂਰਜ ਦੇ ਨਾਂ ਕਰੇਂਗੀ
ਇਸ ਡੁੱਬਦੇ ਸੂਰਜ ਦੇ ਨਾਂ ਕਰੇਂਗੀ
ਕਦੋਂ ਤੱਕ ਇਸ ਦੇ ਨਾਂ ਅਰਘ ਦੇਵੇਂਗੀ
ਲੱਖਾਂ ਦੀਵਿਆਂ ਦਾ
ਲੱਖਾਂ ਦੀਵਿਆਂ ਦਾ
ਜੋ ਆਲਿਆਂ ਤੇ ਬਨੇਰਿਆਂ ਦਾ
ਹੁਸਨ ਬਣਨਾ ਲੋਚਦੇ ਸੀ
ਕਦੋਂ ਤੱਕ ਉਦਾਸੀ ਜ਼ਹਿਰ ਪੀਵੇਂਗੀ
ਕਦੋਂ ਤੱਕ
ਨਿਰਾਸ਼ਾ ਦੀ ਘਟਾ ਕਾਲੀ ਹੈ
ਛੱਡ ਸੱਭ ਕੁਝ
ਕਦੋਂ ਤੱਕ ਉਦਾਸੀ ਜ਼ਹਿਰ ਪੀਵੇਂਗੀ
ਕਦੋਂ ਤੱਕ
ਨਿਰਾਸ਼ਾ ਦੀ ਘਟਾ ਕਾਲੀ ਹੈ
ਛੱਡ ਸੱਭ ਕੁਝ
ਥੁੱਕ ਦੇਹ
ਆਸਾਂ, ਉਮੀਦਾਂ
ਤੇ ਉਮੰਗਾਂ
ਆ ਹੁਣ ਘਰ ਚੱਲੀਏ।
ਨਵੇਂ ਰਾਹਾਂ ਦੀ ਭਾਲ
ਮੁੜ ਤੋਂ ਸ਼ੁਰੂ ਕਰੀਏ।
07.03.2012ਆਸਾਂ, ਉਮੀਦਾਂ
ਤੇ ਉਮੰਗਾਂ
ਆ ਹੁਣ ਘਰ ਚੱਲੀਏ।
ਨਵੇਂ ਰਾਹਾਂ ਦੀ ਭਾਲ
ਮੁੜ ਤੋਂ ਸ਼ੁਰੂ ਕਰੀਏ।
No comments:
Post a Comment