Tuesday, February 21, 2012

ਹੁਣ ਸੌਂ ਜਾਓ..

ਸੋਂ ਜਾਓ,
ਹੁਣ,
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਲੈ ਕੇ ਦੁਨੀਆ ਭਰ ਦੇ
ਨੀਂਦ ਖੜੀ ਹੈ ਬੂਹੇ ਤੇ
ਸੁਪਨੇ ਦੇ ਵਿੱਚ ਮਾਹੀ ਆਉਣੈ
ਰੱਜ ਕੇ ਪ੍ਰੀਤ ਕਮਾਵਣ ਲਈ
ਦਿਲ ਦਿਆਂ ਗੱਲਾਂ ਦੱਸਣ ਲਈ
ਦਿਲ ਦਾ ਹਾਲ ਸੁਣਾਵਣ ਲਈ
ਰੂਹ ਦੀਆਂ ਤਰਬਾਂ ਛੇੜਨ ਲਈ
ਰੀਝਾਂ ਦੇ ਸੁਰ ਲਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੋਂ ਜਾਓ
ਨੀਂਦ ਖੜੀ ਹੈ ਬੂਹੇ ਤੇ
ਰਾਤੀਂ ਤਾਰੇ
ਬਾਤਾਂ ਪਾਉਂਦੇ
ਭਰਨ ਹੁੰਗਾਰੇ
ਇਕ ਦੂਜੇ ਦੇ ਮੂੰਹ ਤੱਕਦੇ ਦੇ
ਸੁਪਨੇ ਵੰਡਦੇ ਰੰਗਾਂ ਵਰਗੇ
ਮਹਿਕਾਂ ਦੇ ਮੀਂਹ ਪਾਵਣ ਲਈ
ਸੁਪਨੇ ਵੀ ਬੂਹੇ ਤੇ ਆਏ
ਆ ਕੇ ਫਿਰ ਨਾ ਜਾਵਣ ਲਈ
ਨੀਂਦ ਖੜੀ ਹੈ
ਸੁਪਨੇ ਲੈ ਕੇ
ਪਿਆਰ ਦੇ ਦੀਪ ਜਗਾਵਣ ਲਈ
ਨੀਂਦ ਖੜੀ ਹੈ ਬੂਹੇ ਤੇ
ਹੁਣ ਸੌਂ ਜਾਓ..
ਨੀਂਦ ਖੜੀ ਹੈ ਬੂ੍ਹੇ ਤੇ।

No comments:

Post a Comment