Sunday, March 25, 2012

ਗ਼ਜ਼ਲ

ਸੋਹਣੇ, ਸੋਹਣੇ ਤੇਰੇ ਪੈਰ।
ਪੈਲਾਂ ਪਾਉਂਦੇ ਛਡਦੇ ਪੈੜ।
ਕਿੰਨੇ ਸੋਹਣੇ ਉਸ ਦੇ ਪੈਰ।
ਰਾਹ ਵਾਂ ਦੀ ਮੰਗਦੇ ਨੇ ਖੈਰ।
ਝਾਂਝਰ ਦਾ ਸੁਰਤਾਲ ਬਣਾ ਛੱਡਦੇ ਜਾਵਣ ਆਪਣੀ ਪੈੜ।
ਤੇ ਯਾਦਾਂ ਨੂੰ ਉਹ ਉਂਗਲੀ ਲਾ
ਤੁਰ ਪੈਂਦੇ ਨੇ ਸਿਖਰ ਦੁਪਹਿਰ।
ਰਸਤੇ ਨੂੰ ਵੀ ਰਹੇ ਉਡੀਕ
ਰਾਹ ਵਾਂ ਦੀ ਉਹ ਮੰਗਣ ਖੈਰ।
ਤਪਦੀ ਧੁੱਪ ਸੜਦੀ ਰੇਤ
ਪਰ ਨਾ ਰੁਕਦੇ ਤੇਰੇ ਪੈਰ।
ਗਲ ਤੱਕ ਜੇ ਚੜ੍ਹ ਆਵੇ ਹੜ੍ਹ
ਤੁਰਦੇ ਰਹਿੰਦੇ ਸਿਖਰ ਦੁਪਹਿਰ

No comments:

Post a Comment