Monday, July 25, 2011

ਗੀਤ

ਗੀਤ

ਗੁਰਦੀਪ

ਸਾਨੂੰ ਲਾਰਿਆਂ ‘ਚ ਰਖ ਚੰਨ ਵੇ।
ਭਾਵੇਂ ਸਾਡੀ ਸਾਰ ਨਾ ਲਵੀਂ
ਸਾਨੂੰ ਤਾਰਿਆਂ
‘ਚ ਰੱਖ ਚੰਨ ਵੇ।

ਸਾਨੂੰ ਤਾਰਿਆਂ ‘ਚ ਰੱਖ ਚੰਨ ਵੇ
ਜਾਂਦਾ ਹੋਇਆ ਹੂੰਝ ਦਵੀਂ
ਸਾਨੂੰ ਸਾਰਿਆਂ’ਚ ਰੱਖ ਚੰਨ ਵੇ।

ਸਾਨੂੰ ਸਾਰਿਆਂ ‘ਚ ਰੱਖ ਚੰਨ ਵੇ
ਗੱਲ ਭਾਂਵੇ ਸੁਣੇ ਨਾ ਸੁਣੇ
ਤੂੰ ਹੁੰਗਾਰਿਆਂ
‘ਚ ਰੱਖ ਚੰਨ ਵੇ।

ਤੂੰ ਹੁੰਗਾਰਿਆਂ ‘ਚ ਰੱਖ ਚੰਨ ਵੇ।
ਤੇਰੀ ਰਵੇ ਲੋਅ ਮਾਹੀਆ
ਭਾਵੇਂ ਢਾਰਿਆ
‘ਚ ਰੱਖ ਚੰਨ ਵੇ।

ਭਾਵੇਂ ਢਾਰਿਆਂ ਚ’ ਰਖ ਚੰਨ ਵੇ
ਉਚਿਆ ਦਾ ਮਾਣ ਨਾ ਕੋਈ
ਸਾਨੂੰ ਸਾਰਿਆਂ
‘ਚ ਰੱਖ ਚੰਨ ਵੇ।

ਸਾਨੂੰ ਸਾਰਿਆ ‘ਚ ਰੱਖ ਚੰਨ ਵੇ
ਧਰਤੀ ਦਾ ਮੋਹ ਚੰਦਰਾ
ਸਾਨੂੰ ਤਾਰਿਆ
‘ਚ ਰੱਖ ਚੰਨ ਵੇ।

No comments:

Post a Comment