ਯਕੀਨ ਰੱਖੀ
ਰਾਤ ਦਾ ਪਹਿਰ ਕਿੰਨਾ ਵੀ ਲੰਮਾ ਹੋਵੇ
ਸਵੇਰ ਤੱਕ ਮੁੱਕ ਹੀ ਜਾਣੀ ਹੈ
ਸਵੇਰ ਜਿਸ ਦਾ ਇੰਤਜ਼ਾਰ ਲੰਮਾ ਹੋ ਸਕਦਾ ਹੈ
ਪਰ ਵਿਅਰਥ ਨਹੀਂ
ਕਿਉਂ ਕਿ ਤਬਦੀਲੀ ਕੁਦਰਤ ਦਾ ਸੁਭਾਅ ਹੈ
ਉਹ ਬਦਲ ਰਹੀ ਹੈ
ਬਹੁਤ ਤੇਜ਼,
ਕੁਦਰਤ ਬਦਲਦੀ ਹੈ
ਪਰ ਉਸ ਦੇ ਨਿਯਮ ਨਹੀਂ ਬਦਲਦੇ
ਹਰ ਸਰਦ ਸਿਆਲ ਤੋਂ ਬਾਅਦ
ਬਸੰਤ ਰਾਗ ਛਿੜਦਾ ਹੈ
ਹੁਨਾਲੀ ਧੁੱਪ ਸਿਰ ਘੁਕਾਉਂਦੇ ਸਾਧ ਵਰਗੇ
ਵਾਵਰੋਲੇ ਉਡਾਉਂਦੀ ਹੈ
ਦੂਰ ਸਮੁੰਦਰ ਚੋਂ ਪਾਣੀ ਆਪਣੇ ਖੰਭਾਂ ਵਿੱਚ ਭਰ ਕੇ
ਹਵਾ ਦੇ ਹਮਰਾਹ ਕਰਦੀ ਹੈ
ਤੇ ਮੀਂਹ ਵਰ੍ਹਾਉਂਦੀ ਹੈ
ਕਈ ਪਿਆਸੇ ਥਲ ਬੁਝਾਉਂਦੀ ਹੈ
ਨਦੀਆਂ ਰਜਾਉਂਦੀ ਹੈ
ਰੋੜ੍ਹ ਕੇ ਲੈ ਜਾਂਦੀ ਹੈ
ਸੱਭ ਕੁਝ
ਤਨ ਤੇ ਮਨ ਦੀ ਮੈਲ
ਕੁਦਰਤ ਖੇਡਦੀ ਹੈ
ਕਣ ਕਣ ਵਿੱਚ
ਕਣ ਕਣ ਦੇ ਨਾਲ
ਹਰ ਪਲ
ਹਰ ਛਿਣ।
ਨਾ ਸਿਆਲ ਦੀ ਉਮਰ ਲੰਮੀ ਹੁੰਦੀ ਹੈ
ਨਾ ਸਿਆਲੂ ਰਾਤ ਦੀ
ਬਦਲਣਾ ਕੁਦਰਤ ਦਾ ਸੁਭਾਅ ਹੈ
ਤਬਦੀਲੀ ਕੁਦਰਤ ਦਾ ਨਿਯਮ।
ਰਾਤ ਦਾ ਪਹਿਰ ਕਿੰਨਾ ਵੀ ਲੰਮਾ ਹੋਵੇ
ਸਵੇਰ ਤੱਕ ਮੁੱਕ ਹੀ ਜਾਣੀ ਹੈ
ਸਵੇਰ ਜਿਸ ਦਾ ਇੰਤਜ਼ਾਰ ਲੰਮਾ ਹੋ ਸਕਦਾ ਹੈ
ਪਰ ਵਿਅਰਥ ਨਹੀਂ
ਕਿਉਂ ਕਿ ਤਬਦੀਲੀ ਕੁਦਰਤ ਦਾ ਸੁਭਾਅ ਹੈ
ਉਹ ਬਦਲ ਰਹੀ ਹੈ
ਬਹੁਤ ਤੇਜ਼,
ਕੁਦਰਤ ਬਦਲਦੀ ਹੈ
ਪਰ ਉਸ ਦੇ ਨਿਯਮ ਨਹੀਂ ਬਦਲਦੇ
ਹਰ ਸਰਦ ਸਿਆਲ ਤੋਂ ਬਾਅਦ
ਬਸੰਤ ਰਾਗ ਛਿੜਦਾ ਹੈ
ਹੁਨਾਲੀ ਧੁੱਪ ਸਿਰ ਘੁਕਾਉਂਦੇ ਸਾਧ ਵਰਗੇ
ਵਾਵਰੋਲੇ ਉਡਾਉਂਦੀ ਹੈ
ਦੂਰ ਸਮੁੰਦਰ ਚੋਂ ਪਾਣੀ ਆਪਣੇ ਖੰਭਾਂ ਵਿੱਚ ਭਰ ਕੇ
ਹਵਾ ਦੇ ਹਮਰਾਹ ਕਰਦੀ ਹੈ
ਤੇ ਮੀਂਹ ਵਰ੍ਹਾਉਂਦੀ ਹੈ
ਕਈ ਪਿਆਸੇ ਥਲ ਬੁਝਾਉਂਦੀ ਹੈ
ਨਦੀਆਂ ਰਜਾਉਂਦੀ ਹੈ
ਰੋੜ੍ਹ ਕੇ ਲੈ ਜਾਂਦੀ ਹੈ
ਸੱਭ ਕੁਝ
ਤਨ ਤੇ ਮਨ ਦੀ ਮੈਲ
ਕੁਦਰਤ ਖੇਡਦੀ ਹੈ
ਕਣ ਕਣ ਵਿੱਚ
ਕਣ ਕਣ ਦੇ ਨਾਲ
ਹਰ ਪਲ
ਹਰ ਛਿਣ।
ਨਾ ਸਿਆਲ ਦੀ ਉਮਰ ਲੰਮੀ ਹੁੰਦੀ ਹੈ
ਨਾ ਸਿਆਲੂ ਰਾਤ ਦੀ
ਬਦਲਣਾ ਕੁਦਰਤ ਦਾ ਸੁਭਾਅ ਹੈ
ਤਬਦੀਲੀ ਕੁਦਰਤ ਦਾ ਨਿਯਮ।
No comments:
Post a Comment