ਲੇਖਾ ਜੋਖਾ
ਮੈਨੂੰ ਮੇਰੇ ਲੋਕ ਪੁਛਦੇ ਨੇ
ਕਮਾਇਆ ਕੀ? ਲੁਟਾਇਆ ਕੀ?
ਬਚਾਇਆ ਕੀ? ਗਵਾਇਆ ਕੀ?
ਵਧਾਇਆ ਕੀ? ਘਟਾਇਆ ਕੀ?
ਮੈਨੂੰ ਮੇਰੇ ਗੀਤ ਪੁਛਦੇ ਨੇ-
ਸੁਣਾਇਆ ਕੀ? ਵਜਾਇਆ ਕੀ?
ਪੜ੍ਹਾਇਆ ਕੀ? ਲਿਖਾਇਆ ਕੀ?
ਸੁਰਾਂ ਅੰਦਰ ਸਜਾਇਆ ਕੀ?
ਹਸਾਇਆ ਕੀ? ਰੁਆਇਆ ਕੀ?
ਲਿਖਾਇਆ ਕੀ? ਮਿਟਾਇਆ ਕੀ?
ਕੀ ਸੀ ਦੇਖਿਆ ਦੁਨੀਆ ‘ਚ
ਦੁਨੀਆ ਨੂੰ ਦਿਖਾਇਆ ਕੀ?
ਕਿਸੇ ਸੁਰ ਨੂੰ ਕੋਈ ਅਵਾਜ਼ ਦਿਤੀ
ਗੀਤ ਮੇਰੇ ਨੇ
ਭਲਾ ਉਸ ਨੇ ਜੇ ਸੁਣਿਆ
ਗੀਤ ਮੇਰੇ ਨੂੰ ਤਾਂ ਆਇਆ ਕੀ?
ਮੈਨੂੰ ਮੇਰੇ ਸਾਜ ਪੁਛਦੇ ਨੇ
ਭਲਾ ਮੈਂ ਕਿਸ ਤਰ੍ਹਾਂ ਦੱਸਾਂ
ਵਜਾਇਆ ਕੀ ਸੁਣਾਇਆ ਕੀ
ਕਦੇ ਕੋਈ ਗੀਤ ਲਿਖਿਆ ਕੀ
ਵਜਾਇਆ ਕੀ ਸੁਣਾਇਆ ਕੀ
ਕਦੇ ਕੋਈ ਗੀਤ ਲਿਖਿਆ ਕੀ
ਜੋ ਬਹਿ ਕੇ ਗੁਣਗੁਣਾਇਆ ਕੀ
ਬਣਾਇਆ ਕੀ ਤੇ ਗਾਇਆ ਕੀ?
ਕਿਸੇ ਨੂੰ ਕਿਸ ਤਰ੍ਹਾਂ ਦੱਸਾਂ
ਨਹੀਂ ਕੀਤਾ ਅਜੇ ਤੀਕਰ
ਮੈਂ ਆਪਣੇ ਆਪ ਦਾ ਲੇਖਾ
ਮੈਂ ਆਪਣੇ ਆਪ ਨੂੰ ਪੁੱਛਾਂ
ਮੈਂ ਆਪਣੇ ਆਪ ਨੂੰ ਪੁੱਛਾਂ
ਇਵੇਂ ਦੁਨੀਆ’ਚ ਆਇਆ ਕੀ
ਬਣਾਇਆ ਕੀ ਸਜਾਇਆ ਕੀ?
ਬਣਾਇਆ ਕੀ ਸਜਾਇਆ ਕੀ?
ਹੈ ਲਿਖਿਆ ਕੀ? ਮਿਟਾਇਆ ਕੀ?
ਕਮਾਇਆ ਕੀ? ਗਵਾਇਆ ਕੀ?
ਰੁਸਾਇਆ ਕੀ, ਮਨਾਇਆ ਕੀ?
ਲੱਭਣਾ ਕੀ ਤੇ ਪਾਇਆ ਕੀ?
ਅਜੇ ਪੈਂਡਾ ਨਹੀਂ ਮੁੱਕਾ
ਅਜੇ ਮੰਜ਼ਲ ਨਹੀਂ ਆਈ
ਅਜੇ ਤਾਂ ਪਿਆਸ ਨਹੀਂ ਮੁੱਕੀ
ਅਜੇ ਤਾਂ ਪਿਆਸ ਨਹੀਂ ਮੁੱਕੀ
ਅਜੇ ਤੱਕ ਰੂਹ ਤਰਿਹਾਈ
ਅਜੇ ਤੱਕ ਦਮ ਹੈ ਪੈਰਾਂ ਵਿਚ
ਜਦੋਂ ਤੱਕ ਦਮ ਹੈ ਰਾਹਵਾਂ ਵਿੱਚ
ਅਜੇ ਤਕ ਦਮ ਹੈ ਬਾਹਵਾਂ ਵਿੱਚ
ਅਜੇ ਤੱਕ ਦਮ ਹੈ ਸਾਹਵਾਂ ਵਿੱਚ
ਅਜੇ ਤੱਕ ਦਮ ਹੈ ਸਾਹਵਾਂ ਵਿੱਚ
ਜੇ ਲੰਮਾ ਪਿਆਸ ਦਾ ਰਸਤਾ
ਤਾਂ ਆਪਣੀ ਭਾਲ ਨਹੀ ਮੁੱਕੀ
ਮੈਂ ਪੁਛਿਆ ਜ਼ਿੰਦਗੀ ਨੂੰ ਕੀ
ਕਿਤੇ ਖੋਲ੍ਹੇ ਕਿਤਾਬਾਂ ਨੂੰ
ਕਿਤੇ ਖੋਲ੍ਹੇ ਹਿਸਾਬਾਂ ਨੂੰ
ਉਹ ਮੈਨੂੰ ਫੋਲ ਕੇ ਦੱਸੇ
ਮੇਰੇ ਸੱਭ ਜਵਾਬਾਂ ਨੂੰ
ਮੈਂ ਲਭਿਆ ਕੀ ਗਵਾਇਆ ਕੀ
ਹੈ ਖਟਿਆ ਕੀ ਕਮਾਇਆ ਕੀ?
ਹੈ ਖਟਿਆ ਕੀ ਕਮਾਇਆ ਕੀ?
ਹਸਾਇਆ ਕੀ ਗਵਾਇਆ ਕੀ
ਲਿਖਿਆ ਜੋ ਸੁਣਾਇਆ ਕੀ
ਕਮਾਇਆ ਕੀ ਲੁਟਾਇਆ ਕੀ।
ਕਮਾਇਆ ਕੀ ਲੁਟਾਇਆ ਕੀ।
.....
No comments:
Post a Comment