Sunday, February 5, 2012

ਗ਼ਜ਼ਲ


ਗ਼ਜ਼ਲ

ਨੀਹਾਂ ਵਿੱਚ ਖਰਾਬੀ ਕਿਥੇ ਰਹਿ ਗਈ ਏ।
ਘਰ ਵਿੱਚ ਘਰ ਦੀ ਚਾਬੀ ਕਿੱਥੇ ਰਹਿ ਗਈ ਏ।

ਸ਼ਬਦਾਂ ਖਾਤਰ ਰਿਸ਼ਤੇ ਅਸੀਂ ਗਵਾ ਬੈਠੇ
ਭੂਆ ਚਾਚੀ ਭਾਬੀ ਕਿਥੇ ਰਹਿ ਗਈ ਏ।

ਆਪਣੇ ਦੇਸ ਚ’ ਬੋਲੀ ਆਪਣੀ ਭੁੱਲ ਬੈਠੇ
ਦਸੇ ਕੋਈ ਪੰਜਾਬੀ ਕਿਥੇ ਰਹਿ ਗਈ ਏ।

ਘਰ ਦੇ ਮਾਲਕ ਜਾ ਪਰਦੇਸੀਂ ਬੂਹੇ ਤੇ
ਸਾਹਬੀ ਕਿਤੇ ਨਵਾਬੀ ਕਿੱਥੇ ਰਹਿ ਗਈ ਏ।

ਸਿਰ ਦੇ ਵਾਹ ਕੇ ਪਟੇ ਤੰਗ ਪਤਲੂਨਾਂ ਵਿੱਚ
ਉਸ ਦੀ ਪੱਗ ਉਨਾਬੀ ਕਿੱਥੇ ਰਹਿ ਗਈ ਏ।

ਖਾ ਲਿਆ ਪਿੰਡ ਦਿਆਂ ਰਾਹਾਂ ਨੂੰ ਹੁਣ ਬੂਟਾਂ ਨੇ
ਵੇਖ ਜ਼ਰਾ ਗੁਰਗਾਬੀ ਕਿਥੇ ਰਹਿ ਗਈ ਏ।

ਬੰਦ ਕਰਕੇ ਦਰਵਾਜ਼ੇ ਕਾਹਤੋਂ ਬੈਠ ਗਏ,
ਅੱਜ ਮਿਤਰਾਂ ਦੀ ਲਾਬੀ ਕਿਥੇ ਬਹਿ ਗਈ ਏ।

No comments:

Post a Comment